Connect with us

ਪੰਜਾਬੀ

ਸਿਹਤ ਵਿਭਾਗ ਦੀ ਪਟਿਆਲਾ ਤੋ ਆਈ ਟੀਮ ਨੇ ਕੀਤਾ ਸੰਭਾਵਿਤ ਡੇਗੂ ਖੇਤਰਾਂ ਦਾ ਦੌਰਾ

Published

on

A team from the health department from Patiala visited the possible Daegu areas

ਲੁਧਿਆਣਾ :  ਸਿਵਲ ਸਰਜਨ ਡਾ ਐਸ ਪੀ ਸਿੰਘ ਦੇ ਦਿਸਾ ਨਿਰਦੇਸਾਂ ਤਹਿਤ ਐਟੀ ਲਾਰਵਾਂ ਵਿੰਗ ਦੀਆਂ ਟੀਮਾਂ ਵਲੋ ਲੁਧਿਆਣਾ ਸ਼ਹਿਰ ਦੇ ਏਰੀਏ ਵਿਚ ਘਰ-ਘਰ ਜਾ ਕੇ ਲੋਕਾਂ ਨੂੰ ਡੇਗੂ ਤੋ ਬਚਾਅ ਸਬੰਧੀ ਜਾਗਰੁਕ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਿਲਾ ਐਪੀਡੀਮਾਲੋਜਿਸਟ ਡਾ ਪ੍ਰਭਲੀਨ ਨੇ ਦੱਸਿਆ ਕਿ ਅੱਜ ਜੋਨਲ ਐਟੀਮੋਲੋਜਿਸ ਅਮ੍ਰਿਤਪਾਲ ਕੌਰ ਜੈਡ ਐਮ ਓ ਦਫਤਰ ਪਟਿਆਲਾ ਵੱਲੋਂ ਲੁਧਿਆਣਾ ਸ਼ਹਿਰ ਦਾ ਵਿਸ਼ੇਸ ਤੌਰ ‘ਤੇ  ਦੌਰਾ ਕੀਤਾ ਗਿਆ।

ਉਨਾਂ ਦੱਸਿਆ ਕਿ ਪਟਿਆਲਾ ਤੋ ਆਈ ਟੀਮ ਨੇ ਪਿਛਲੇ ਸਾਲ ਡੇਗੂ ਦੇ ਆਏ ਜ਼ਿਆਦਾ ਕੇਸਾਂ ਵਾਲੇ ਏਰੀਏ ਹੈਬੋਵਾਲ ਖੁਰਦ, ਰਿਸ਼ੀ ਨਗਰ ਬਲਾਕ ਦੋ, ਹੈਬੋਵਾਲ ਕਲਾਂ ਅਤੇ ਦੁਰਗਾਪੁਰੀ ਸਮੇਤ ਸੰਭਾਵਿਤ ਡੇਂਗੂ ਖੇਤਰਾਂ ਦਾ ਵਿਸ਼ੇਸ ਤੌਰ ਤੇ ਸਰਵੇ ਕੀਤਾ ਗਿਆ। ਇਸ ਮੌਕੇ ਟੀਮ ਨੇ ਆਮ ਲੋਕਾਂ ਨੂੰ ਜਾਗਰੂਕ ਕਰਦੇ ਦੱਸਿਆ ਕਿ ਡੇਗੂ, ਮਲੇਰੀਆ ਅਤੇ ਚਿਕਣਗੁਣੀਆਂ ਏਡੀਜ਼ ਨਾਮ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਅਤੇ ਇਹ ਮੱਛਰ ਦਿਨ ਵੇਲੇ ਕੱਟਦਾ ਹੈ

ਲੱਛਣਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਦੱਸਿਆ ਕਿ ਤੇਜ਼ ਬੁਖਾਰ, ਸਿਰ ਦਰਦ, ਮਾਸ ਪੇਸ਼ੀਆ ਵਿਚ ਦਰਦ, ਚਮੜੀ ਤੇ ਦਾਣੇ ਹੋਣਾ, ਅੱਖਾਂ ਦੇ ਪਿਛਲੇ ਪਾਸੇ ਦਰਦ, ਮਸੂੜਿਆ ਅਤੇ ਨੱਕ ਵਿਚੋ ਖੂਨ ਦਾ ਵਗਣਾ ਡੇਗੂ ਦੇ ਲੱਛਣ ਹੋ ਸਕਦੇ ਹਨ। ਬਚਾਅ ਦੇ ਸਾਧਨ ਦੇ ਸਾਧਨ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਕੂਲਰਾਂ, ਗਮਲਿਆ, ਫਰਿੱਜ਼ਾ, ਟੁੱਟੇ ਬਰਤਨਾਂ,  ਫਰਿੱਜ ਦੀਆਂ ਟਰੇਆਂ ਵਿਚ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ।

ਪਾਣੀ ਦੀਆਂ ਟੈਕੀਆਂ ਨੂੰ ਢੱਕ ਕੇ ਰੱਖਿਆ ਜਾਵੇ, ਕੱਪੜੇ ਅਜਿਹੇ ਪਾਏ ਜਾਣ ਜਿਸ ਨਾਲ ਸਾਰਾ ਸਰੀਰ ਢੱਕਿਆ ਜਾ ਸਕੇ ਤਾਂ ਕਿ ਮੱਛਰ ਨਾ ਕੱਟ ਸਕੇ, ਪਲਾਸਟਿਕ ਦੇ ਕੂੜੇ ਨੂੰ ਬਹਾਰ ਖੁੱਲੇ ਵਿਚ ਨਾ ਸੁੱਟਿਆ ਜਾਵੇ ਕਿਉਂਕਿ ਮੱਛਰ ਪੰਜ ਐਮ ਐਲ ਪਾਣੀ ਵਿਚ ਵੀ ਪੈਦਾ ਹੋ ਸਕਦਾ ਹੈ। ਇਸ ਤੋਂ ਇਲਾਵਾ ਸੌਣ ਸਮੇ ਮੱਛਰਦਾਨੀ ਲਗਾਈ ਜਾਵੇ, ਮੱਛਰ ਭਜਾਉਣ ਵਾਲੀਆਂ ਕਰੀਮਾਂ ਦੀ ਵਰਤੋ ਕੀਤੀ ਜਾਵੇ।ਬੁਖਾਰ ਹੋਣ ਦੀ ਹਾਲਤ ਵਿਚ ਡਾਕਟਰ ਦੀ ਸਲਾਹ ਨਾਲ ਦਵਾਈ ਲਈ ਜਾਵੇ।

Facebook Comments

Trending