Connect with us

ਪੰਜਾਬੀ

ਸਿਹਤ ਵਿਭਾਗ ਵੱਲੋਂ ਅੱਜ ਮਨਾਇਆ ਵਿਸ਼ਵ ਜੂਨੋਸਿਸ ਦਿਵਸ 

Published

on

World Genosis Day celebrated today by the Department of Health

ਲੁਧਿਆਣਾ : ਸਿਵਲ ਸਰਜਨ ਲੁਧਿਆਣਾ ਡਾ.ਐਸ.ਪੀ ਸਿੰਘ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾ ਅਨੁਸਾਰ ਅੱਜ “ਵਿਸ਼ਵ ਜੂਨੋਸਿਸ ਦਿਵਸ ” ਮਨਾਇਆ ਗਿਆ। ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਗੁਰੂ ਅੰਗਦ ਦੇਵ ਯੂਨਿਵਰਸਿਟੀ ਲੁਧਿਆਣਾ ਦੇ ਵੈਟਨਰੀ ਹਸਪਤਾਲ ਵਿਖੇ ਡਾਇਰੈਕਟਰ ਡਾ.ਜਤਿੰਦਰ ਪਾਲ ਸਿੰਘ ਗਿੱਲ ਅਤੇ ਡਾ. ਜ਼ਸਬੀਰ ਸਿੰਘ ਬੇਦੀ  ਸਿਵਲ ਸਰਜਨ ਦਫਤਰ ਤੋ ਡਾ.ਰਮਨਪ੍ਰੀਤ ਕੋਰ ਜਿਲ੍ਹਾ ਐਪੀਡੀਮੋਲੋਜਿਸਟ (ਆਈ.ਡੀ.ਐਸ.ਪੀ) ਸ਼ਾਮਲ ਹੋਏ

ਜਾਨਵਰਾਂ ਤੋ ਮਨੁੱਖ ਨੂੰ ਪੈਦਾ ਹੋਣ ਵਾਲੀਆਂ ਬਿਮਾਰੀਆਂ ਜਿਵੇ ਕਿ ਹਲਕਾਅ, ਸਵਾਇਨ ਫਲੂ, ਬਰੁਸਲੋਸੀਸ, ਲੈਪਟੋਪਾਇਰੋਸੀਸ, ਟੀ.ਬੀ, ਡਾਇਰੀਆਂ ਆਦਿ ਬਾਰੇ ਹਸਪਤਾਲ ਵਿਖੇ ਆਪਣੇ ਪਾਲਤੂ ਜਾਨਵਰਾਂ ਨੂੰ ਲੈ ਕੇ ਪਹੁੰਚੇ ਆਮ ਲੋਕਾਂ ਨੂੰ ਦੱਸਿਆ ਕਿ ਜੇਕਰ ਘਰ ਵਿੱਚ ਪਾਲਤੂ ਜਾਨਵਰਾਂ ਵਿੱਚ ਉਪਰੋਕਤ ਬਿਮਾਰੀਆਂ ਦੇ ਲੱਛਣ ਨਜ਼ਰ ਆਉਦੇ ਹਨ ਤਾਂ ਤੁਰੰਤ ਉਨ੍ਹਾਂ ਪਾਲਤੂ ਜਾਨਵਰਾਂ ਨੂੰ ਨੇੜੇ ਦੇ ਪਸ਼ੂ ਹਸਪਤਾਲ ਵਿਖੇ ਉਨ੍ਹਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ।

ਪਾਲਤੂ ਜਾਨਵਰਾਂ ਨੂੰ ਖੁਰਾਕ ਅਤੇ ਦਵਾਈ ਦੇਣ ਤੋ ਬਾਅਦ ਤੁਰੰਤ ਸਾਨੂੰ ਆਪਣੇ ਹੱਥ ਸਾਫ ਕਰਨੇ ਚਾਹੀਦੇ ਹਨ ਅਤੇ ਪੂਰਾ ਪੱਕਿਆ ਹੋਇਆ ਭੋਜਨ ਹੀ ਖਾਣਾ ਚਾਹੀਦਾ ਹੈ। ਡਾਕਟਰ ਦੀ ਸਲਾਹ ਮੁਤਾਬਿਕ ਸਾਨੂੰ ਸਮੇਂ ਸਮੇਂ ‘ਤੇ ਉਨ੍ਹਾਂ ਦਾ ਟੀਕਾਕਰਨ ਕਰਵਾਉਂਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ਵੈਟਨਰੀ ਯੂਨੀਵਰਸਿਟੀ ਦੇ ਮਾਹਿਰਾਂ ਨੇ ਵੀ ਆਮ ਲੋਕਾਂ ਨੂੰ ਸਬੋਧਨ ਕਰਦੇ ਹੋਏ ਜਾਨਵਾਰਾਂ ਤੋ ਹੋਣ ਵਾਲੀਆਂ ਬਿਮਾਰੀਆਂ ਦੇ ਇਲਾਜ ਲਈ ਨੇੜੇ ਦੇ ਪਸ਼ੁ ਹਸਪਤਾਲ ਵਿਖੇ ਜਾਂਚ ਕਰਵਾਉਣ ਦੀ ਸਲਾਹ ਦਿੱਤੀ।

Facebook Comments

Trending