ਪੰਜਾਬੀ
ਆਰਟੀਏ ਦਫ਼ਤਰ ਨੇ ਡਰਾਈਵਿੰਗ ਸਕੂਲਾਂ ਦੀ ਜਾਂਚ ਕੀਤੀ ਸ਼ੁਰੂ, 1 ਲਾਇਸੈਂਸ ‘ਤੇ ਖੁੱਲ੍ਹੇ ਕਈ ਕਾਰ ਡਰਾਈਵਿੰਗ ਸਕੂਲ
Published
2 years agoon
ਲੁਧਿਆਣਾ : ਆਰ.ਟੀ.ਏ. ਦਫ਼ਤਰ ਵਿੱਚ 43 ਤੋਂ ਵੱਧ ਡਰਾਈਵਿੰਗ ਸਕੂਲ ਰਜਿਸਟਰਡ ਹਨ। ਪਰ ਸ਼ਹਿਰ ਵਿੱਚ ਡਰਾਈਵਿੰਗ ਸਕੂਲ ਦੇ ਨਾਮ ‘ਤੇ 80 ਤੋਂ ਵੱਧ ਕਾਰਾਂ ਚੱਲ ਰਹੀਆਂ ਹਨ। ਇਹ ਸਕੂਲ ਲੋਕਾਂ ਨੂੰ ਪੂਰੀ ਜਾਣਕਾਰੀ ਵੀ ਨਹੀਂ ਦਿੰਦੇ। ਇਹ ਸਕੂਲ ਟ੍ਰੈਫਿਕ ਸਾਈਨ ਬੋਰਡ ਬਾਰੇ ਵੀ ਜਾਣਕਾਰੀ ਨਹੀਂ ਦਿੰਦੇ। ਇਹ ਹੀ ਨਹੀਂ ਡਰਾਈਵਿੰਗ ਸਕੂਲ ਲੈਣ ਲਈ ਜਿਹੜੇ ਦਫਤਰ ਦਿਖਾਏ ਜਾਂਦੇ ਹਨ, ਉਥੇ ਡਰਾਈਵਿੰਗ ਸਕੂਲ ਹੀ ਨਹੀਂ ਹਨ।
ਅਜਿਹੀਆਂ ਕਈ ਸ਼ਿਕਾਇਤਾਂ ਸਾਹਮਣੇ ਆਉਣ ਤੋਂ ਬਾਅਦ ਆਰਟੀਏ ਦਫ਼ਤਰ ਵੱਲੋਂ ਇਨ੍ਹਾਂ ਡਰਾਈਵਿੰਗ ਸਕੂਲਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਜੋ ਇਨ੍ਹਾਂ ਡਰਾਈਵਿੰਗ ਸਕੂਲਾਂ ਦੀ ਪਛਾਣ ਕਰਕੇ ਉਨ੍ਹਾਂ ‘ਤੇ ਕਾਰਵਾਈ ਕੀਤੀ ਜਾ ਸਕੇ। ਇਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਲੋਕਾਂ ਵੱਲੋਂ ਡਰਾਈਵਿੰਗ ਸਕੂਲ ਦਾ ਲਾਇਸੈਂਸ ਲੈ ਕੇ ਇਕ ਹੀ ਨਾਂ ‘ਤੇ 5 ਤੋਂ ਵੱਧ ਕਾਰਾਂ ਚਲਾਈਆਂ ਜਾ ਰਹੀਆਂ ਹਨ।
ਜਦੋਂ ਕਿ ਕਾਰ ਦੀ ਜਾਣਕਾਰੀ ਜੋ ਆਰਟੀਏ ਦਫ਼ਤਰ ਵਿੱਚ ਦਿੱਤੀ ਗਈ ਹੈ ਉਸ ਕਾਰ ਨੂੰ ਡਰਾਈਵਿੰਗ ਸਕੂਲ ਲਈ ਵਰਤਿਆ ਜਾ ਸਕਦਾ ਹੈ। ਜੇਕਰ ਇਕ ਆਰ ਸੀ ‘ਤੇ ਇਕ ਜ਼ਿਆਦਾ ਕਾਰਾ ‘ਤੇ ਇਕ ਹੀ ਨਾਂ ਦਾ ਡਰਾਈਵਿੰਗ ਸਕੂਲ ਬੋਰਡ ਲਗਾ ਕੇ ਕੰਮ ਕਰਦਾ ਹੈ ਤਾਂ ਇਹ ਗਲਤ ਹੈ।
ਆਰ ਟੀ ਏ ਦਫਤਰ ਦੇ ਕਲਰਕ ਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੁਝ ਸ਼ਿਕਾਇਤਾਂ ਮਿਲੀਆਂ ਹਨ ਕਿ ਇਕ ਹੀ ਡਰਾਈਵਿੰਗ ਲਾਇਸੈਂਸ ਤੇ ਅਣਗਿਣਤ ਵਾਹਨ ਚਲਾਏ ਜਾ ਰਹੇ ਹਨ, ਜੋ ਕਿ ਗਲਤ ਹੈ। ਇਸ ਲਈ ਵਿਭਾਗ ਦੇ ਹੁਕਮਾਂ ਮੁਤਾਬਕ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੋਸ਼ੀ ਪਾਏ ਜਾਣ ਵਾਲਿਆਂ ‘ਤੇ ਮੁਕੱਦਮਾ ਚਲਾਇਆ ਜਾਵੇਗਾ ਅਤੇ ਜੁਰਮਾਨਾ ਵੀ ਲਗਾਇਆ ਜਾਵੇਗਾ।
You may like
-
ਲੁਧਿਆਣਾ ਦੇ RTA ਵਲੋਂ ਚੈਕਿੰਗ ਦੌਰਾਨ 10 ਗੱਡੀਆਂ ਦੇ ਕੀਤੇ ਗਏ ਚਾਲਾਨ
-
ਲੁਧਿਆਣਾ ਦੇ ਆਰ.ਟੀ.ਏ ਨੇ ਚੈਕਿੰਗ ਦੌਰਾਨ 10 ਗੱਡੀਆਂ ਕੀਤੀਆਂ ਬੰਦ ਤੇ 4 ਦੇ ਕੀਤੇ ਚਲਾਨ
-
ਆਰ.ਟੀ.ਏ. ਲੁਧਿਆਣਾ ਵੱਲੋਂ 20 ਵਾਹਨਾਂ ਨੂੰ ਰੋਕਿਆ, 12 ਗੱਡੀਆਂ ਕੀਤੀਆਂ ਬੰਦ, 8 ਦੇ ਕੀਤੇ ਚਲਾਨ
-
ਸਕੂਲਾਂ ‘ਚ ਚੱਲਣ ਵਾਲੀਆਂ ਬੱਸਾਂ ਸੇਫ ਸਕੂਲ ਵਾਹਨ ਪਾਲਿਸੀ ਦੀ ਕਰਨ ਪਾਲਣਾ – ਆਰ.ਟੀ.ਏ.
-
ਟਰਾਂਸਪੋਰਟਰਾਂ ਤੋਂ ਰਿਸ਼ਵਤ ਲੈਣ ਵਾਲਾ ਪੀ.ਸੀ.ਐਸ. ਅਧਿਕਾਰੀ ਵਿਜੀਲੈਂਸ ਵੱਲੋਂ ਗ੍ਰਿਫਤਾਰ
-
ਸਾਬਕਾ ਮੰਤਰੀ ਆਸ਼ੂ ਦੀ ਗ੍ਰਿਫਤਾਰੀ ਤੋਂ ਬਾਅਦ ਧਰਨੇ ‘ਤੇ ਬੈਠੇ ਕਾਂਗਰਸੀ ਵਰਕਰ