Connect with us

ਪੰਜਾਬ ਨਿਊਜ਼

ਪੀ.ਏ.ਯੂ. ਵੱਲੋਂ ਬਰਸਾਤ ਰੁੱਤ ਦੌਰਾਨ ਸਬਜ਼ੀਆਂ ਦੀ ਕਾਸ਼ਤ ਸੰਬੰਧੀ ਵੈਬੀਨਾਰ ਦਾ ਆਯੋਜਨ

Published

on

P.A.U. Organizes webinar on vegetable cultivation during monsoon season

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਬਜ਼ੀ ਵਿਗਿਆਨ ਵਿਭਾਗ ਵੱਲੋਂ ਵਿਭਾਗ ਦੇ ਮੁਖੀ ਡਾ. ਤਰਸੇਮ ਸਿੰਘ ਢਿੱਲੋਂ ਦੀ ਅਗਵਾਈ ਵਿੱਚ ‘ਬਰਸਾਤ ਦੇ ਮੌਸਮ ਦੌਰਾਨ ਸਬਜ਼ੀਆਂ ਦੀ ਕਾਸ਼ਤ’ ਵਿਸ਼ੇ ਤੇ ਇੱਕ ਵੈਬੀਨਾਰ ਕਰਵਾਇਆ ਗਿਆ । ਇਸ ਵੈਬੀਨਾਰ ਵਿੱਚ 56 ਕਿਸਾਨਾਂ ਅਤੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ।

ਇਸ ਮੌਕੇ ’ਤੇ ਡਾ.ਤਰਸੇਮ ਸਿੰਘ ਢਿੱਲੋਂ ਨੇ ਭਾਗੀਦਾਰਾਂ ਨੂੰ ਸਬਜ਼ੀਆਂ ਰਾਹੀਂ ਫ਼ਸਲੀ ਵਿਭਿੰਨਤਾ ਦੀ ਲੋੜ ਅਤੇ ਮਹੱਤਤਾ ਬਾਰੇ ਜਾਗਰੂਕ ਕਰਦਿਆਂ ਕਿਹਾ ਕਿ ਸਾਨੂੰ ਸਾਡੇ ਕੁਦਰਤੀ ਸਰੋਤਾਂ ਨੂੰ ਬਚਾਉਣ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ। ਉਹਨਾਂ ਅੱਜ ਦੇ ਯੁੱਗ ਵਿੱਚ ਸਬਜ਼ੀਆਂ ਦੀ ਕਾਸ਼ਤ ਦੇ ਫਾਇਦੇ, ਸਬਜ਼ੀਆਂ ਦੀਆਂ ਨਵੀਆਂ ਜਾਰੀ ਕੀਤੀਆਂ ਕਿਸਮਾਂ/ਹਾਈਬਿ੍ਰਡ, ਸਬਜ਼ੀਆਂ ਦੀਆਂ ਫਸਲਾਂ ਦਾ ਬੀਜ ਉਤਪਾਦਨ ਅਤੇ ਪੌਸ਼ਟਿਕ ਰਸੋਈ ਬਾਗ ਮਾਡਲ ਫ਼ਸਲਾਂ ਬਾਰੇ ਵੀ ਦੱਸਿਆ ।

ਇਸ ਮੌਕੇ ਵੈਬੀਨਾਰ ਦੌਰਾਨ ਵਿਭਾਗ ਦੇ ਪਿ੍ਰੰਸੀਪਲ ਸਬਜ਼ੀ ਬਰੀਡਰ ਡਾ. ਮਮਤਾ ਪਾਠਕ ਨੇ ਬਰਸਾਤੀ ਮੌਸਮ ਵਿੱਚ ਭਿੰਡੀ ਅਤੇ ਕਰੇਲੇ ਦੀਆਂ ਵੱਖ ਵੱਖ ਕਿਸਮਾਂ ਦੀ ਸਫ਼ਲ ਕਾਸ਼ਤ ਲਈ ਉਤਸ਼ਾਹਿਤ ਕੀਤਾ। ਸਬਜ਼ੀ ਵਿਗਿਆਨੀ ਡਾ. ਐੱਸ.ਏ.ਐੱਚ. ਪਟੇਲ ਨੇ ਵੱਖ-ਵੱਖ ਖੇਤੀ ਵਿਗਿਆਨਿਕ ਅਭਿਆਸਾਂ ਜਿਵੇਂ ਕਿ ਖੇਤ ਦੀ ਤਿਆਰੀ, ਟਮਾਟਰ ਦੀ ਸਫ਼ਲ ਕਾਸ਼ਤ ਲਈ ਬਿਜਾਈ ਦਾ ਸਮਾਂ, ਬੀਜ ਦਰ, ਸਿੰਚਾਈ ਅਤੇ ਨਦੀਨਾਂ ਦਾ ਨਿਯੰਤਰਣ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ।

ਡਾ. ਅਭਿਸ਼ੇਕ ਸ਼ਰਮਾ ਨੇ ਬਰਸਾਤੀ ਮੌਸਮ ਦੀਆਂ ਸਬਜ਼ੀਆਂ ਨੂੰ ਲੱਗਣ ਵਾਲੀਆਂ ਬਿਮਾਰੀਆਂ ਅਤੇ ਉਨ੍ਹਾਂ ਦੇ ਨਿਯੰਤਰਣ ਦੇ ਉਪਾਅ ਬਾਰੇ ਲਾਈਵ ਪ੍ਰਦਰਸ਼ਿਤ ਕੀਤਾ । ਉਹਨਾਂ ਸੁਨਾਮ ਜ਼ਿਲ੍ਹੇ ਵਿੱਚ ਮਿਰਚਾਂ ਉੱਤੇ ਚਿੱਟੀ ਮੱਖੀ ਅਤੇ ਸੂਟੀ ਉੱਲੀ ਦੇ ਲੱਛਣਾਂ ਬਾਰੇ ਜਾਣਕਾਰੀ ਵੀ ਦਿੱਤੀ । ਪਸਾਰ ਵਿਗਿਆਨੀ ਡਾ. ਦਿਲਪ੍ਰੀਤ ਤਲਵਾੜ ਨੇ ਸਭ ਦਾ ਧੰਨਵਾਦ ਕਰਦਿਆਂ ਕਿਸਾਨਾਂ ਨੂੰ ਕਿਹਾ ਕਿ ਹਰ ਇੱਕ ਨੂੰ ਸਬਜ਼ੀਆਂ ਦੀ ਫ਼ਸਲ ਹੇਠ ਰਕਬਾ ਲਿਆਉਣਾ ਚਾਹੀਦਾ ਹੈ ।

Facebook Comments

Trending