Connect with us

ਪੰਜਾਬ ਨਿਊਜ਼

ਭਰੂਣ ਤਬਾਦਲਾ ਵਿਧੀ ਰਾਹੀਂ ਪੰਜਾਬ ‘ਚ ਪਹਿਲੀ ਵਾਰ ਪੈਦਾ ਕੀਤੀ ‘ਸਾਹੀਵਾਲ’ ਨਸਲ ਦੀ ਵੱਛੀ

Published

on

Calf of 'Sahiwal' breed

ਲੁਧਿਆਣਾ : ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਨੇ ਇਕ ਹੋਰ ਅਹਿਮ ਪ੍ਰਾਪਤੀ ਦਰਜ ਕਰਦਿਆਂ ਮਸਨੂਈ ਗਰਭ ਧਾਰਣ ਅਤੇ ਭਰੂਣ ਤਬਾਦਲਾ ਤਕਨੀਕ ਰਾਹੀਂ ਗਊਆਂ ਦੀ ਦੇਸੀ ਨਸਲ ਸਾਹੀਵਾਲ ਦੀ ਵੱਛੀ ਪੈਦਾ ਕੀਤੀ ਹੈ।

ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ, ਵੈਟਰਨਰੀ ਯੂਨੀਵਰਸਿਟੀ ਨੇ ਭਰੂਣ ਤਬਾਦਲਾ ਵਿਧੀ ਦੇ ਵਿਗਿਆਨੀਆਂ ਡਾ. ਨਰਿੰਦਰ ਸਿੰਘ ਅਤੇ ਗੁਰਜੋਤ ਕੌਰ ਮਾਵੀ ਨੂੰ ਇਸ ਕਾਰਜ ਲਈ ਵਧਾਈ ਦਿੰਦਿਆਂ ਦੱਸਿਆ ਕਿ ਪੰਜਾਬ ’ਚ ਇਸ ਵਿਧੀ ਨਾਲ ਪੈਦਾ ਹੋਈ ਇਹ ਪਹਿਲੀ ਵੱਛੀ ਹੈ।

ਉਨ੍ਹਾਂ ਕਿਹਾ ਕਿ ਅਜੇ ਤੱਕ ਭਾਰਤ ਦੀਆਂ ਕੁੱਝ ਚੋਣਵੀਆਂ ਪ੍ਰਯੋਗਸ਼ਾਲਾਵਾਂ ਹੀ ਇਸ ਤਕਨੀਕ ਰਾਹੀਂ ਕੱਟੇ-ਵੱਛੇ ਪੈਦਾ ਕਰਨ ’ਚ ਸਫ਼ਲ ਹੋ ਸਕੀਆਂ ਹਨ, ਜਿਸ ‘ਚ ਇਸ ਯੂਨੀਵਰਸਿਟੀ ਦਾ ਨਾਂ ਵੀ ਜੁੜ ਗਿਆ ਹੈ।

ਸਬੰਧਿਤ ਕੇਸ ’ਚ ਉੱਤਮ ਕਿਸਮ ਦੀ 4000 ਕਿਲੋਗ੍ਰਾਮ ਤੋਂ ਵਧੇਰੇ ਦੁੱਧ ਦੇਣ ਵਾਲੀ ਸਾਹੀਵਾਲ ਗਾਂ ਦੇ ਆਂਡੇ ਲਏ ਗਏ ਸਨ ਅਤੇ ਇਨ੍ਹਾਂ ਤੋਂ ਉੱਤਮ ਕਿਸਮ ਦੇ ਸਾਹੀਵਾਲ ਨਸਲ ਦੇ ਸਾਨ੍ਹ ਦੇ ਵੀਰਜ ਨਾਲ ਇਨ-ਵਿਟਰੋ ਗਰਭ ਧਾਰਣ ਕਰਵਾਇਆ ਗਿਆ। ਤਿਆਰ ਹੋਏ ਭਰੂਣ, ਦੋਗਲੀ ਨਸਲ ਦੀਆਂ ਗਊਂਆਂ ਦੀ ਬੱਚੇਦਾਨੀ ‘ਚ ਰੱਖੇ ਗਏ, ਜਿੱਥੋਂ 9 ਮਹੀਨੇ ਬਾਅਦ ਉੱਤਮ ਨਸਲ ਦੀ ਸਾਹੀਵਾਲ ਵੱਛੀ ਪ੍ਰਾਪਤ ਹੋਈ, ਜੋ ਕਿ ਪੂਰਨ ਸਿਹਤਮੰਦ ਹੈ।

Facebook Comments

Trending