Connect with us

ਪੰਜਾਬ ਨਿਊਜ਼

1992 ਬੈਚ ਦੇ IPS ਅਧਿਕਾਰੀ ਗੌਰਵ ਯਾਦਵ ਹੋਣਗੇ ਪੰਜਾਬ ਦੇ ਨਵੇਂ ਕਾਰਜਕਾਰੀ ਡੀਜੀਪੀ

Published

on

Gaurav Yadav, a 1992 batch IPS officer, will be the new acting DGP of Punjab

ਲੁਧਿਆਣਾ : ਇਸ ਸਮੇਂ ਦੀ ਵੀ ਖਬਰ ਸਾਹਮਣੇ ਆ ਰਹੀ ਹੈ ਕਿ 1992 ਬੈਚ ਦੇ ਆਈਪੀਐੱਸ ਅਫਸਰ ਗੌਰਵ ਯਾਦਵ ਪੰਜਾਬ ਦੇ ਨਵੇਂ ਡੀਜੀਪੀ ਨਿਯੁਕਤ ਕੀਤੇ ਗਏ ਹਨ। ਉਹ ਕਾਰਜਕਾਰੀ ਡੀਜੀਪੀ ਵਜੋਂ ਕਮਾਨ ਸੰਭਾਲਣਗੇ। ਦੱਸ ਦੇਈਏ ਕਿ ਗੌਰਵ ਯਾਦਵ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਮੁੱਖ ਸਕੱਤਰ ਵੀ ਹਨ।

ਪੰਜਾਬ ਦੇ ਡੀਜੀਪੀ ਵੀਰੇਸ਼ ਕੁਮਾਰ ਭਾਵੜਾ ਅੱਜ ਸੋਮਵਾਰ ਤੋਂ ਦੋ ਮਹੀਨਿਆਂ ਦੀ ਛੁੱਟੀ ’ਤੇ ਜਾ ਰਹੇ ਹਨ। ਅੱਜ ਚਾਰ ਵਜੇ ਡੀ.ਜੀ.ਪੀ ਵੀ.ਕੇ ਭਾਵੜਾ ਅੱਜ ਚਾਰ ਵਜੇ ਛੁੱਟੀ ‘ਤੇ ਜਾਣਗੇ। ਗੌਰਵ ਯਾਦਵ ਨੂੰ ਕਾਰਜਕਾਰੀ DGP ਦਾ ਚਾਰਜ ਮਿਲ ਗਿਆ ਹੈ।

ਭਾਵੜਾ ਨੇ ਕੇਂਦਰ ’ਚ ਡੈਪੂਟੇਸਨ ’ਤੇ ਜਾਣ ਦੀ ਇੱਛਾ ਪ੍ਰਗਟਾਈ ਸੀ ਜਿਸ ਨੂੰ ਮਨਜ਼ੂਰ ਕਰ ਲਿਆ ਗਿਆ। ਨਵੇਂ ਡੀਜੀਪੀ ਲਈ ਦੌੜ ਸ਼ੁਰੂ ਹੋ ਚੁੱਕੀ ਹੈ ਤੇ ਇਸ ਲਈ ਛੇਤੀ ਹੀ ਸਰਕਾਰ ਪੈਨਲ ਭੇਜੇਗੀ। ਪਰ ਡੀਜੀਪੀ ਦੀ ਸਥਾਈ ਨਿਯੁਕਤੀ ਤੋਂ ਪਹਿਲਾਂ ਸਰਕਾਰ ਨੂੰ ਕਾਰਜਕਾਰੀ ਡੀਜੀਪੀ ਲਾਉਣਾ ਪਿਆ ।

Facebook Comments

Trending