Connect with us

ਪੰਜਾਬ ਨਿਊਜ਼

ਵੈਟਰਨਰੀ ਯੂਨੀਵਰਸਿਟੀ ਵਲੋਂ ਨਸਲ ਸੁਧਾਰ ਲਈ ਕੀਤੇ ਕੰਮਾਂ ਕਰ ਕੇ ਸੂਰਨੀ ਨੇ ਪਹਿਲੀ ਵਾਰ 17 ਬੱਚਿਆਂ ਨੂੰ ਦਿੱਤਾ ਜਨਮ

Published

on

For the first time, Surni gave birth to 17 babies through the work done by the Veterinary University for the betterment of the breed

ਲੁਧਿਆਣਾ : ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਰਵਸਿਟੀ ਦੇ ਵਿਗਿਆਨੀਆਂ ਵਲੋਂ ਸੂਰ ਦੀ ਨਸਲ ਸੁਧਾਰ ਲਈ ਖੋਜ ਕੀਤੀ ਗਈ, ਜਿਸ ਦੇ ਤਹਿਤ ਸੂਰਨੀ ਨੇ 17 ਬੱਚਿਆਂ ਨੂੰ ਜਨਮ ਦਿੱਤਾ ਹੈ। ਜਾਣਕਾਰੀ ਅਨੁਸਾਰ ਵੈਟਰਨਰੀ ਯੂਨੀਵਰਸਿਟੀ ਵਲੋਂ ਸੂਰਾਂ ਦੀ ਲਾਰਜ ਵਾਇਟ ਯੌਰਕਸ਼ਾਇਰ ਨਸਲ ਤਿਆਰ ਕੀਤੀ ਗਈ ਹੈ। ਇਸ ਨਸਲ ਦੇ ਤਿਆਰ ਹੋਣ ਨਾਲ ਜਿੱਥੇ ਪਹਿਲਾਂ ਸੂਰਨੀਆਂ 12 ਤੋਂ 14 ਬੱਚਿਆਂ ਨੂੰ ਹੀ ਜਨਮ ਦਿੰਦੀਆਂ ਸਨ, ਉਥੇ ਹੁਣ ਇਕ ਸਮੇਂ ‘ਚ 17 ਬੱਚਿਆਂ ਨੂੰ ਜਨਮ ਦਿੱਤਾ ਗਿਆ ਹੈ।

ਕਾਲਜ ਆਫ਼ ਵੈਟਰਨਰੀ ਸਾਇਸ ਦੇ ਪਸ਼ੂ ਮਾਦਾ ਰੋਗ ਤੇ ਪ੍ਰਸਤੂਤੀ ਵਿਭਾਗ ਪ੍ਰੋਫੈਸਰ ਡਾ. ਅਸ਼ਵਨੀ ਕੁਮਾਰ ਸਿੰਘ ਅਤੇ ਕਾਲਜ ਆਫ਼ ਐਨੀਮਲ ਬਾਇੳਤਕਨਾਲੌਜੀ ਐਨੀਮਲ ਬਰੀਡਰ ਤੇ ਸਹਾਇਕ ਪ੍ਰੋਫੈਸਰ ਡਾ.ਸ਼ਮਨਿੰਦਰ ਸੋਢੀ ਨੇ ਦੱਸਿਆ ਕਿ ਲਾਰਜ ਵਾਇਟ ਯੌਰਕਸ਼ਾਇਰ ਵਿਦੇਸ਼ੀ ਨਸਲ ਹੈ, ਜੋ ਕਿ ਭਾਰਤ ਦੇ ਵਾਤਾਵਰਨ ਦੇ ਅਨੁਕੂਲ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ੀ ਨਸਲ ਨੂੰ ਵੈਟਰਨਰੀ ਯੂਨੀਵਰਸਿਟੀ ਵਲੋਂ ਵਿਗਿਆਨਕ ਤੌਰ ‘ਤੇ ਸੋਧ ਕਰਕੇ ਤੇ ਉਸ ਦੇ ਸਾਰੇ ਪੱਖਾਂ ਨੂੰ ਧਿਆਨ ਵਿਚ ਰੱਖ ਕੇ ਨਸਲ ਸੁਧਾਰ ਵਿਚ ਕੰਮ ਕੀਤਾ ਹੈ।

ਉਨ੍ਹਾਂ ਕਿਹਾ ਕਿ ਇਸ ਨਸਲ ਦੀ ਸੂਰਨੀ 150 ਰੁਪਏ ਕਿੱਲੋ ਦੇ ਹਿਸਾਬ ਨਾਲ ਮਿਲਦੀ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੀ ਇਸ ਨਸਲ ਨੂੰ ਲੈ ਕੇ ਕਿਸਾਨ ਵੀਰ ਖੇਤੀਬਾੜੀ ਦੇ ਨਾਲ ਸੂਰ ਪਾਲਣ ਨੂੰ ਸਹਾਇਕ ਧੰਦੇ ਵਜੋਂ ਅਪਣਾਅ ਸਕਦੇ ਹਨ। ਵੈਟਰਨਰੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਇੰਦਰਜੀਤ ਸਿੰਘ ਨੇ ਕੇਂਦਰੀ ਕੈਬਨਿਟ ਮੰਤਰੀ ਗਿਰੀਰਾਜ ਸਿੰਘ ਨਾਲ ਮੁਲਾਕਾਤ ਕੀਤੀ, ਜਿੰਨ੍ਹਾਂ ਨੇ ਮੁਲਾਕਾਤ ਦੌਰਾਨ ਉਪ ਕੁਲਪਤੀ ਅਤੇ ਵੈਟਰਨਰੀ ਯੂਨੀਵਰਸਿਟੀ ਦੇ ਵਿਗਿਆਨੀਆਂ ਵਲੋਂ ਨਸਲ ਸੁਧਾਰ ਲਈ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ।

Facebook Comments

Trending