ਜੀਰਾ, ਅਜਵਾਇਣ ਅਤੇ ਸੌਂਫ ਦੇ ਮਿਸ਼ਰਣ ‘ਚ ਕਈ ਔਸ਼ਧੀ ਗੁਣ ਪਾਏ ਜਾਂਦੇ ਹਨ। ਇਨ੍ਹਾਂ ਦੇ ਮਿਸ਼ਰਣ ‘ਚ ਐਂਟੀਆਕਸੀਡੈਂਟ, ਪ੍ਰੋਟੀਨ, ਫਾਈਬਰ, ਆਇਰਨ, ਮੈਗਨੀਸ਼ੀਅਮ, ਪੋਟਾਸ਼ੀਅਮ ਅਤੇ ਕੈਲਸ਼ੀਅਮ ਪਾਏ ਜਾਂਦੇ ਹਨ। ਇਸ ਤੋਂ ਇਲਾਵਾ ਇਸ ‘ਚ ਮੈਂਗਨੀਜ਼, ਜ਼ਿੰਕ, ਵਿਟਾਮਿਨ ਸੀ, ਵਿਟਾਮਿਨ ਕੇ ਅਤੇ ਈ ਪਾਏ ਜਾਂਦੇ ਹਨ। ਜੀਰਾ, ਅਜਵਾਇਣ ਅਤੇ ਸੌਂਫ ਦੇ ਮਿਸ਼ਰਣ ਦੀ ਵਰਤੋਂ ਪਾਚਨ ਅਤੇ ਭਾਰ ਘਟਾਉਣ ‘ਚ ਸਹਾਇਤਾ ਕਰਦੀ ਹੈ।
ਕੋਲੇਸਟ੍ਰੋਲ ਘੱਟ ਕਰੇ : ਜੀਰਾ, ਸੌਂਫ ਅਤੇ ਅਜਵਾਇਣ ਦਾ ਪਾਣੀ ਪੀਣ ਨਾਲ ਕੋਲੈਸਟ੍ਰੋਲ ਅਤੇ ਸਰੀਰ ਦੇ ਵਾਧੂ ਫੈਟ ਨੂੰ ਘਟਾਉਣ ‘ਚ ਮਦਦ ਮਿਲਦੀ ਹੈ। ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਇਹ ਮਿਸ਼ਰਣ ਤੁਹਾਡੇ ਲਈ ਬਹੁਤ ਫਾਇਦੇਮੰਦ ਸਾਬਤ ਹੋ ਸਕਦਾ ਹੈ। ਇਸ ਤੋਂ ਇਲਾਵਾ ਇਸ ‘ਚ ਕੈਲੋਰੀ ਦੀ ਮਾਤਰਾ ਵੀ ਬਹੁਤ ਘੱਟ ਪਾਈ ਜਾਂਦੀ ਹੈ।
ਸ਼ੂਗਰ ਨੂੰ ਰੱਖੇ ਸੰਤੁਲਿਤ : ਜੀਰਾ, ਅਜਵਾਇਣ ਅਤੇ ਸੌਂਫ ਦਾ ਸੇਵਨ ਤੁਹਾਡੇ ਖੂਨ ‘ਚ ਸ਼ੂਗਰ ਲੈਵਲ ਨੂੰ ਵੀ ਕੰਟਰੋਲ ਕਰਦਾ ਹੈ। ਨਾਲ ਹੀ ਉਨ੍ਹਾਂ ਦਾ ਗਲਾਈਸੈਮਿਕ ਇੰਡੈਕਸ ਵੀ ਘੱਟ ਹੁੰਦਾ ਹੈ। ਇਨ੍ਹਾਂ ਦੇ ਸੇਵਨ ਨਾਲ ਜੋੜਾਂ ਦੇ ਦਰਦ ‘ਚ ਵੀ ਬਹੁਤ ਰਾਹਤ ਮਿਲਦੀ ਹੈ।
ਪੇਟ ਦੀਆਂ ਸਮੱਸਿਆਵਾਂ ‘ਚ ਅਸਰਦਾਰ : ਪੇਟ ਦੀਆਂ ਸਮੱਸਿਆਵਾਂ ਲਈ ਸੌਂਫ, ਅਜਵਾਈਨ ਅਤੇ ਜੀਰਾ ਬਹੁਤ ਫਾਇਦੇਮੰਦ ਹੈ। ਇਨ੍ਹਾਂ ‘ਚ ਫਾਈਬਰ ਅਤੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ ਜਿਸ ਦੀ ਮਦਦ ਨਾਲ ਪਾਚਨ ਤੰਤਰ ਨੂੰ ਮਜ਼ਬੂਤ ਕਰਨ ‘ਚ ਮਦਦ ਕਰਦਾ ਹੈ। ਨਾਲ ਹੀ ਅਜਵਾਈਨ ਅਤੇ ਜੀਰੇ ਦੀ ਮਦਦ ਨਾਲ ਪੇਟ ‘ਚ ਬਦਹਜ਼ਮੀ, ਕਬਜ਼ ਅਤੇ ਗੈਸ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ। ਇਸ ਦਾ ਸੇਵਨ ਤੁਸੀਂ ਦਿਨ ‘ਚ ਦੋ ਤੋਂ ਤਿੰਨ ਵਾਰ ਕਰ ਸਕਦੇ ਹੋ।
ਇਮਿਊਨਿਟੀ ਵਧਾਏ : ਸਰਦੀਆਂ ‘ਚ ਲੋਕਾਂ ਨੂੰ ਖ਼ੰਘ, ਜ਼ੁਕਾਮ ਅਤੇ ਗਲੇ ‘ਚ ਖਰਾਸ਼ ਵਰਗੀਆਂ ਸਮੱਸਿਆਵਾਂ ਦਾ ਸਾਹਮ
ਣਾ ਕਰਨਾ ਪੈਂਦਾ ਹੈ। ਅਜਿਹੇ ‘ਚ ਜੇਕਰ ਸਰੀਰ ਦੀ ਇਮਿਊਨਿਟੀ ਸਿਸਟਮ ਚੰਗੀ ਹੋਵੇ ਤਾਂ ਤੁਸੀਂ ਇਨ੍ਹਾਂ ਬੀਮਾਰੀਆਂ ਤੋਂ ਬਚ ਸਕਦੇ ਹੋ। ਜੀਰਾ, ਅਜਵਾਇਣ ਅਤੇ ਸੌਂਫ ਤਿੰਨੋਂ ਹੀ ਜ਼ੁਕਾਮ ਅਤੇ ਖੰਘ ਨੂੰ ਠੀਕ ਕਰਨ ‘ਚ ਕਾਰਗਰ ਹਨ। ਇਸ ਦੇ ਨਾਲ ਹੀ ਜੀਰਾ ਅਤੇ ਅਜਵਾਇਣ ਦੀ ਤਾਸੀਰ ਗਰਮ ਹੁੰਦੀ ਹੈ ਜੋ ਤੁਹਾਡੇ ਗਲੇ ਦੀ ਖਰਾਸ਼ ਨੂੰ ਠੀਕ ਕਰਨ ਲਈ ਬਹੁਤ ਜ਼ਰੂਰੀ ਹੈ।
ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖੇ : ਹਾਈ ਬਲੱਡ ਪ੍ਰੈਸ਼ਰ ਸਰੀਰ ‘ਚ ਸੋਡੀਅਮ ਦੀ ਮਾਤਰਾ ਨੂੰ ਵਧਾਉਂਦਾ ਹੈ। ਅਜਿਹੇ ‘ਚ ਅਜਵਾਇਣ, ਸੌਂਫ ਅਤੇ ਜੀਰੇ ਦਾ ਮਿਸ਼ਰਣ ਬਹੁਤ ਕਾਰਗਰ ਸਾਬਤ ਹੁੰਦਾ ਹੈ। ਇਨ੍ਹਾਂ ਦੇ ਮਿਸ਼ਰਣ ‘ਚ ਪੋਟਾਸ਼ੀਅਮ, ਮੈਗਨੀਸ਼ੀਅਮ ਅਤੇ ਵਿਟਾਮਿਨ ਭਰਪੂਰ ਮਾਤਰਾ ‘ਚ ਪਾਏ ਜਾਂਦੇ ਹਨ। ਇਨ੍ਹਾਂ ਦਾ ਸੇਵਨ ਕਰਨ ਨਾਲ ਤੁਹਾਡਾ ਬੀਪੀ ਕੰਟਰੋਲ ‘ਚ ਰਹਿੰਦਾ ਹੈ। ਇਸ ਦੇ ਨਾਲ ਹੀ ਇਹ ਕੋਲੈਸਟ੍ਰੋਲ ਨੂੰ ਵੀ ਨਹੀਂ ਵਧਣ ਦਿੰਦਾ, ਜੋ ਹਾਈ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਲਈ ਬਹੁਤ ਜ਼ਰੂਰੀ ਹੈ।
ਜੀਰਾ, ਅਜਵਾਈਨ ਅਤੇ ਸੌਂਫ ਦੀ ਵਰਤੋਂ
-ਜੀਰਾ, ਅਜਵਾਇਣ ਅਤੇ ਸੌਂਫ ਨੂੰ ਭੁੰਨ ਕੇ ਪਾਊਡਰ ਬਣਾ ਲਓ। ਤੁਸੀਂ ਸਵੇਰੇ ਅਤੇ ਸ਼ਾਮ ਨੂੰ ਭੋਜਨ ਦੇ ਬਾਅਦ ਇਸਦਾ ਸੇਵਨ ਕਰ ਸਕਦੇ ਹੋ।
-ਸਵੇਰੇ ਖਾਲੀ ਪੇਟ ਜੀਰਾ, ਅਜਵਾਇਣ ਅਤੇ ਸੌਂਫ ਦੇ ਪਾਣੀ ਦਾ ਸੇਵਨ ਕਰੋ। ਇਸ ਨਾਲ ਤੁਹਾਨੂੰ ਬਦਹਜ਼ਮੀ ਅਤੇ ਗੈਸ ਦੀ ਸਮੱਸਿਆ ਨਹੀਂ ਹੁੰਦੀ ਹੈ।
-ਤੁਸੀਂ ਦਾਲ ਅਤੇ ਸਬਜ਼ੀਆਂ ‘ਚ ਜੀਰਾ, ਅਜਵਾਈਨ ਅਤੇ ਸੌਂਫ ਦੀ ਵਰਤੋਂ ਕਰ ਸਕਦੇ ਹੋ। ਇਸ ਨਾਲ ਪ੍ਰੋਟੀਨ ਦਾ ਪਾਚਨ ਆਸਾਨੀ ਨਾਲ ਹੁੰਦਾ ਹੈ ਅਤੇ ਭੋਜਨ ਦਾ ਸੁਆਦ ਵੀ ਵੱਧਦਾ ਹੈ।
-ਤੁਸੀਂ ਜੀਰਾ, ਅਜਵਾਇਣ ਅਤੇ ਸੌਂਫ ਦੇ ਮਿਸ਼ਰਣ ਨੂੰ ਮਾਊਥ ਫ੍ਰੈਸਨਰ ਦੇ ਤੌਰ ‘ਤੇ ਵੀ ਵਰਤ ਸਕਦੇ ਹੋ।
-ਤੁਸੀਂ ਜੀਰੇ, ਅਜਵਾਇਣ ਅਤੇ ਸੌਂਫ ਨੂੰ ਉਬਾਲ ਕੇ ਵੀ ਇਸ ਪਾਣੀ ਦਾ ਸੇਵਨ ਕਰ ਸਕਦੇ ਹੋ।
-ਭਾਵੇਂ ਜੀਰਾ, ਅਜਵਾਈਨ ਅਤੇ ਸੌਂਫ ਦੇ ਮਿਸ਼ਰਣ ਦਾ ਸੇਵਨ ਕਰਨ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਪਰ ਇਨ੍ਹਾਂ ਦੀ ਸੰਤੁਲਿਤ ਮਾਤਰਾ ‘ਚ ਵਰਤੋਂ ਕਰਨਾ ਬਹੁਤ ਜ਼ਰੂਰੀ ਹੈ। ਇਨ੍ਹਾਂ ਦਾ ਜ਼ਿਆਦਾ ਸੇਵਨ ਕਰਨ ਨਾਲ ਕਬਜ਼ ਅਤੇ ਗੈਸ ਦੀ ਸਮੱਸਿਆ ਹੋ ਸਕਦੀ ਹੈ। ਨਾਲ ਹੀ ਜੇਕਰ ਤੁਹਾਨੂੰ ਕਿਸੇ ਕਿਸਮ ਦੀ ਐਲਰਜੀ ਹੈ ਤਾਂ ਤੁਹਾਨੂੰ ਆਪਣੇ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।