ਲੁਧਿਆਣਾ : ਪਲਾਟ ਦੀ ਐਨਓਸੀ ਲੈਣ ਬਦਲੇ ਲੱਖਾਂ ਰੁਪਏ ਲੈ ਕੇ ਵੀ ਕੰਮ ਨਾ ਕਰਨ ‘ਤੇ ਇਕ ਵਿਅਕਤੀ ਨੇ ਮਹਿਲਾ ਅਧਿਕਾਰੀ ਖ਼ਿਲਾਫ਼ ਡਾਇਰੈਕਟਰ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਹੈ। ਫਿਲਹਾਲ ਉਕਤ ਮਾਮਲੇ ਦੀ ਫਾਈਲ ਸਥਾਨਕ ਪੱਧਰ ‘ਤੇ ਪਹੁੰਚ ਚੁੱਕੀ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਤੱਥ ਇਕੱਠੇ ਕੀਤੇ ਜਾ ਰਹੇ ਹਨ। ਸ਼ਿਕਾਇਤਕਰਤਾ ਨਵਦੀਪ ਸਿੰਘ ਵਾਸੀ ਪਿੰਡ ਹੈਬੋਵਾਲ ਨੇ 7 ਅਪ੍ਰੈਲ ਨੂੰ ਮੁੱਖ ਮੰਤਰੀ, ਡਾਇਰੈਕਟਰ ਵਿਜੀਲੈਂਸ ਅਤੇ ਐੱਸ ਐੱਸ ਪੀ ਲੁਧਿਆਣਾ ਵਿਜੀਲੈਂਸ ਨੂੰ ਸ਼ਿਕਾਇਤ ਭੇਜੀ ਸੀ।
ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਪਿੰਡ ਹੈਬੋਵਾਲ ਦੀ ਜ਼ਮੀਨ ਨਗਰ ਸੁਧਾਰ ਟਰੱਸਟ ਵਲੋਂ ਐਕਵਾਇਰ ਕੀਤੀ ਗਈ ਸੀ। ਜਿਸ ‘ਤੇ ਨੰਬਰ ਲਗਾਏ ਗਏ ਸਨ। ਜਦੋਂ ਉਹ ਉਕਤ ਪਲਾਟਾਂ ਦਾ ਨਕਸ਼ਾ ਪਾਸ ਕਰਵਾਉਣ ਲਈ ਗਿਆ ਤਾਂ ਇਕ ਮਹਿਲਾ ਅਧਿਕਾਰੀ ਨੇ ਉਸ ਕੋਲੋਂ 10 ਲੱਖ ਰੁਪਏ ਦੀ ਮੰਗ ਕੀਤੀ। ਜਿਸ ਵਿਚੋਂ ਇਕ ਲੱਖ ਰੁਪਏ ਉਸ ਨੇ ਦੇ ਦਿੱਤੇ ਸਨ ਅਤੇ ਬਾਕੀ ਪੈਸੇ ਬਾਅਦ ਵਿਚ ਦੇਣੇ ਸਨ।
ਰਾਜਗੁਰੂ ਨਗਰ ਵਿਚ ਵੀ ਉਸ ਦਾ ਇਕ ਪਲਾਟ ਹੈ, ਉਸ ਦੀ ਐੱਨ ਓ ਸੀ ਦੇ ਬਦਲੇ ਮਹਿਲਾ ਅਧਿਕਾਰੀ ਨੇ ਪੈਸਿਆਂ ਦੀ ਮੰਗ ਕੀਤੀ, ਦੋਵਾਂ ਮਾਮਲਿਆਂ ਵਿਚ ਉਸ ਨੇ ਅਧਿਕਾਰੀ ਨੂੰ ਸਾਢੇ 5 ਲੱਖ ਰੁਪਏ ਦੇ ਦਿੱਤੇ। ਪੈਸੇ ਲੈਣ ਤੋਂ ਬਾਅਦ ਵੀ ਮਹਿਲਾ ਅਧਿਕਾਰੀ ਨੇ ਕੰਮ ਨਹੀਂ ਕਰਵਾਇਆ। ਇਸ ਬਾਰੇ ਉਨ੍ਹਾਂ ਪੰਜਾਬ ਸਰਕਾਰ ਅਤੇ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ।