ਪੰਜਾਬੀ
ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਵੱਲੋਂ ਕੂੜਾ ਕਰਕਟ ਦੇ ਨਬੇੜੇ ਲਈ ਕੀਤੇ ਪ੍ਰਬੰਧਾ ਦਾ ਲਿਆ ਜਾਇਜਾ
Published
2 years agoon
ਲੁਧਿਆਣਾ : ਨਗਰ ਨਿਗਮ ਲੁਧਿਆਣਾ ਦੇ ਸੰਯੁਕਤ ਕਮਿਸ਼ਨਰ ਡਾ. ਪੂਨਮ ਪ੍ਰੀਤ ਕੌਰ ਵੱਲੋਂ ਲੁਧਿਆਣਾ ਸ਼ਹਿਰ ਵਿੱਚ ਸੋਲਿਡ ਵੇਸਟ ਮੈਨੇਜਮੈਨਟ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਸ਼ਹਿਰ ਦੀਆਂ ਕੰਪੈਕਟਰ ਸਾਈਟ, ਮਟੀਰੀਅਲ ਰਿਕਵਰੀ ਫੈਸਲਿਟੀ (ਐਮ.ਆਰ.ਐਫ.) ਅਤੇ ਜਮਾਲਪੁਰ ਡੰਪ ਸਾਈਟ, ਤਾਜਪੁਰ ਰੋਡ ਵਿਖੇ ਸੋਲਿਡ ਵੇਸਟ ਦੇ ਵੇਇੰਗ-ਬ੍ਰਿਜ ਅਤੇ ਪਲਾਂਟ ਸਾਈਟ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਨਿਗਮ ਦੇ ਸੀਨੀਅਰ ਅਧਿਕਾਰੀਆਂ ਵਿੱਚ ਡਾ. ਵਿਪੁਲ ਮਲਹੋਤਰਾ ਅਤੇ ਸ. ਹਰਪਾਲ ਸਿੰਘ ਔਜਲਾ ਵੀ ਮੌਜੂਦ ਸਨ।
ਇਸ ਦੌਰੇ ਦੌਰਾਨ ਤਾਜਪੁਰ ਐਸ.ਟੀ.ਪੀ. ਦੇ ਕੈਪਕਟਰ ਸਾਈਟ ਅਤੇ ਐਮ.ਆਰ.ਐਫ. ਸਾਈਟ ‘ਤੇ ਸਿਹਤ ਅਫ਼ਸਰ ਅਤੇ ਮੁੱਖ ਸਫ਼ਾਈ ਨਰੀਖਕ ਦੀ ਹਾਜਰੀ ਵਿੱਚ ਉਥੇ ਕੂੜਾ ਸੁੱਟਣ ਆ ਰਹੇ ਰੇਹੜੀਆਂ ਵਾਲਿਆਂ ਨੂੰ ਰੋਕ ਕੇ ਕੂੜੇ ਦੀ ਸੈਗਰੀਗੇਸ਼ਨ ਚੈੱਕ ਕੀਤੀ ਗਈ ਅਤੇ ਜਿਨ੍ਹਾਂ ਇਨਫਾਰਮਲ ਸੈਕਟਰ ਦੇ ਰੇਹੜਿਆਂ ਵਿੱਚ ਸੈਗਰੀਗੇਸ਼ਨ ਲਈ ਕੰਪਾਰਟਮੈਂਟ ਨਹੀਂ ਕੀਤੀ ਗਈ ਸੀ ਉਨ੍ਹਾਂ ਨੂੰ ਆਪਣੇ ਰੇਹੜਿਆਂ ਵਿਚ ਸੈਗਰੀਗੇਸ਼ਨ ਲਈ ਕੰਪਾਰਟਮੈਂਟ ਬਣਾਉਣ ਅਤੇ ਘਰਾਂ ਤੋਂ ਹੀ ਸੈਗਰੀਗੇਟਡ ਫਾਰਮ ਵਿੱਚ ਕੂੜਾ ਲਿਆਉਣ ਲਈ ਹਦਾਇਤ ਕੀਤੀ ਗਈ .
ਸੀ.ਐਸ.ਆਈ. ਨੂੰ ਭਵਿੱਖ ਵਿੱਚ ਰੇਹੜਿਆਂ ਵਾਲਿਆਂ ਦੀ ਨਿਰੰਤਰ ਚੈਕਿੰਗ ਕਰਨ ਲਈ ਵੀ ਆਦੇਸ਼ ਦਿੱਤੇ ਗਏ। ਇਸ ਤੋਂ ਇਲਾਵਾ ਐਮ.ਆਰ.ਐਫ. ਵਿੱਚ ਰੀਸਾਈਕਲ ਕਰਨ ਵਾਲੇ ਕੂੜੇ ਨੂੰ ਅਲੱਗ-ਅਲੱਗ ਰੱਖਣ ਅਤੇ ਉਸ ਨੂੰ ਕਬਾੜੀਆ ਨੂੰ ਦੇਣ ਦੇ ਪ੍ਰਬੰਧਾਂ ਦਾ ਜਾਇਜਾ ਲਿਆ ਗਿਆ।
ਇਸ ਉਪਰੰਤ ਜਮਾਲਪੁਰ ਡੰਪ ਸਾਈਟ, ਤਾਜਪੁਰ ਰੋਡ ਤੇ ਕੂੜੇ ਦੇ ਤੋਲ ਲਈ ਲਗਾਏ ਗਏ ਵੇ-ਬ੍ਰਿਜ ਦੀ ਚੈਕਿੰਗ ਕੀਤੀ ਗਈ ਅਤੇ ਇਸ ਸਬੰਧੀ ਫਾਰਮੈਟ ਵਿੱਚ ਸੋਧ ਕਰਕੇ ਉਸ ਵਿੱਚੋਂ ਕੂੜੇ ਦੀ ਸੈਗਰੀਗੇਸ਼ਨ ਦੀ ਮਾਤਰਾ ਅਤੇ ਸੈਕੰਡਰੀ ਪੁਆਇੰਟ ਦੇ ਪਹਿਚਾਣ ਦਾ ਕਾਲਮ ਬਣਾਉਣ ਲਈ ਕਿਹਾ ਗਿਆ ਤਾਂ ਜੋ ਇਸ ਦੇ ਸਟਾਕ ਰਜਿਸਟਰ ਤੋਂ ਇਹ ਪਤਾ ਲਗਾਇਆ ਜਾ ਸਕੇ ਕਿ ਕਿਸ ਸੈਕੰਡਰੀ ਪੁਆਇੰਟ ਤੋਂ ਸੈਗਰੀਗੇਸ਼ਨ ਕੂੜਾ ਨਹੀਂ ਆ ਰਿਹਾ ਅਤੇ ਉਸ ਪੁਆਇੰਟ ਦੇ ਸੈਨੇਟਰੀ ਇੰਸਪੈਕਟਰਾਂ ਵਿਰੁੱਧ ਐਕਸ਼ਨ ਲਿਆ ਜਾ ਸਕੇ।
ਇਸ ਤੋਂ ਇਲਾਵਾ ਨਵੇਂ ਬਣ ਰਹੇ ਵੇ-ਬ੍ਰਿਜ ਨੂੰ ਬਰਸਾਤਾਂ ਸ਼ੁਰੂ ਹੋਣ ਤੋਂ ਪਹਿਲਾਂ-ਪਹਿਲਾਂ ਤਿਆਰ ਕਰਨ ਅਤੇ ਉਸ ਜਗ੍ਹਾ ਤੇ ਪਾਣੀ ਦੀ ਨਿਕਾਸੀ ਲਈ ਯੋਗ ਪ੍ਰਬੰਧ ਕਰਨ ਨੂੰ ਕਿਹਾ ਗਿਆ। ਇਸ ਤੋਂ ਬਾਅਦ ਸੋਲਿਡ ਵੇਸਟ ਪ੍ਰੋਸੈਸਿੰਗ ਪਲਾਂਟ ਦਾ ਦੌਰਾ ਕੀਤਾ ਗਿਆ ਅਤੇ ਉਥੇ ਪੀਣ ਵਾਲੇ ਪਾਣੀ ਦਾ ਯੋਗ ਪ੍ਰਬੰਧ ਕਰਨ ਲਈ ਸਬੰਧਤ ਐਕਸੀਅਨ ਨੂੰ ਬੋਰ ਕਰਨ ਵਾਸਤੇ ਕਿਹਾ ਗਿਆ।
ਇਸ ਤੋਂ ਇਲਾਵਾ ਡੰਪ ਸਾਈਟ ‘ਤੇ ਅੱਗ ਦੀਆਂ ਘਟਨਾਵਾਂ ਨੂੰ ਰੋਕਣ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜਾ ਲਿਆ ਗਿਆ। ਪ੍ਰੋਸੈਸਿੰਗ ਪਲਾਂਟ ਸਾਈਟ ਤੇ ਸੁਰੱਖਿਆ ਸਬੰਧੀ ਉਚਿਤ ਕਦਮ ਚੁੱਕਣ ਲਈ ਅਤੇ ਉਥੇ ਰਾਤ ਦੇ ਸਮੇਂ ਪੁਲਿਸ ਕਰਮਚਾਰੀਆਂ ਦੀ ਤੈਨਾਤੀ ਕਰਨ ਲਈ ਮੌਕੇ ‘ਤੇ ਹੀ ਨਗਰ ਨਿਗਮ ਦੇ ਡੀ.ਐਸ.ਪੀ. ਨਾਲ ਫੋਨ ਤੇ ਗੱਲ ਕਰਕੇ ਹਦਾਇਤਾਂ ਦਿੱਤੀਆਂ ਗਈਆਂ।
You may like
-
ਲੁਧਿਆਣਾ ਨਿਗਮ ਚੋਣਾਂ ਨੂੰ ਲੈ ਕੇ ਵੱਡੀ Update, ਜ਼ੋਨ-ਡੀ ‘ਚ ਲੱਗਾ ਨਵੀਂ ਵਾਰਡਬੰਦੀ ਦਾ ਨਕਸ਼ਾ
-
ਬੁੱਢੇ ਨਾਲੇ ਅੱਗੇ ਬੇਵੱਸ ਹੋਏ MC ਦੇ ਅਫਸਰ, ਰਿਪੇਅਰ ਦੇ ਕੁਝ ਦੇਰ ਬਾਅਦ ਟੁੱਟ ਰਹੇ ਬੰਨ੍ਹ
-
ਲੁਧਿਆਣਾ ‘ਚ ਇਸ ਮੁਹੱਲੇ ਦੇ ਲੋਕ ਸੜਕਾਂ ‘ਤੇ ਉਤਰੇ, ਜਾਣੋ ਕੀ ਹੈ ਮਾਮਲਾ
-
ਭਾਰੀ ਮੀਂਹ ਦਰਮਿਆਨ ਲੁਧਿਆਣਾ ਦੇ ਡਾਇੰਗ ਯੂਨਿਟ ਬੰਦ ਕਰਨ ਦੇ ਹੁਕਮ
-
MCL ਨੇ ਪ੍ਰਾਪਰਟੀ ਟੈਕਸ ਡਿਫਾਲਟਰਾਂ ਨੂੰ ਫੜਨ ਲਈ ਮੋਬਾਈਲ ਐਪਲੀਕੇਸ਼ਨ ਦੀ ਵਰਤੋਂ ਕੀਤੀ ਸ਼ੁਰੂ
-
ਪੰਜਾਬ ‘ਚ ‘ਕਾਰਪੋਰੇਸ਼ਨ ਚੋਣਾਂ’ ਨੂੰ ਲੈ ਕੇ ਆਈ ਅਹਿਮ ਖ਼ਬਰ, ਜਾਣੋ ਕਦੋਂ ਕਰਵਾਈਆਂ ਜਾਣਗੀਆਂ