Connect with us

ਪੰਜਾਬੀ

ਕਮਿਸ਼ਨਰੇਟ ‘ਚ ਇਸ ਦਹਾਕੇ ਦੇ ਸਭ ਤੋਂ ਵੱਡੇ ਤਬਾਦਲੇ, ਤਮਾਮ ਥਾਣਿਆਂ ਦੇ ਮੁਨਸ਼ੀ ਕੀਤੇ ਤਬਦੀਲ, ਜਾਣੋ ਕਿਸ ਨੂੰ ਕਿੱਥੇ ਲਾਇਆ

Published

on

The biggest transfers of this decade in the Commissionerate, the transfers of the munshis of all the police stations, find out who got where.

ਲੁਧਿਆਣਾ : 924 ਪੁਲਿਸ ਮੁਲਾਜ਼ਮਾਂ ਦੇ ਤਬਾਦਲੇ ਤੋਂ ਬਾਅਦ ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਨੇ ਸ਼ੁੱਕਰਵਾਰ ਨੂੰ ਸਾਰੇ 29 ਪੁਲਿਸ ਥਾਣਿਆਂ ਅਤੇ ਵੱਖ-ਵੱਖ ਵਿੰਗਾਂ ਦੇ ਮੁਨਸ਼ੀਆਂ ਨੂੰ ਤਬਦੀਲ ਕਰ ਦਿੱਤਾ । ਮੁਨਸ਼ੀ ਪਿਛਲੇ ਲੰਮੇ ਸਮੇਂ ਤੋਂ ਇਕ ਹੀ ਥਾਣੇ ਜਾਂ ਪੁਲਿਸ ਚੌਕੀ ‘ਚ ਕੰਮ ਕਰ ਰਹੇ ਸਨ। ਇਸ ਫੇਰਬਦਲ ਨੂੰ ਇਕ ਦਹਾਕੇ ਦੇ ਸਭ ਤੋਂ ਵੱਡੇ ਤਬਾਦਲਿਆਂ ਵਜੋਂ ਦੇਖਿਆ ਜਾ ਰਿਹਾ ਹੈ ।

ਜ਼ਿਕਰਯੋਗ ਹੈ ਕਿ ਕੁਝ ਸਮੇਂ ਤੋਂ ਜੂਆ, ਰੇਤ ਦੀ ਗੈਰਕਾਨੂੰਨੀ ਮਾਈਨਿੰਗ ਅਤੇ ਹੋਰ ਗੈਰ-ਕਾਨੂੰਨੀ ਗਤੀਵਿਧੀਆਂ ‘ਚ ਸ਼ਾਮਲ ਅਪਰਾਧੀਆਂ ਨਾਲ ਪੁਲਿਸ ਮੁਲਾਜ਼ਮਾਂ ਦੀ ਮਿਲੀਭੁਗਤ ਹੋਣ ਦੀਆਂ ਕੁਝ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਸਨ । ਕਮਿਸ਼ਨਰ ਨੇ ਗਠਜੋੜ ਨੂੰ ਤੋੜਨ ਲਈ ਪੁਲਿਸ ਮੁਲਾਜ਼ਮਾਂ ਦਾ ਤਬਾਦਲਾ ਕਰ ਦਿੱਤਾ।

ਪੁਲਿਸ ਕਮਿਸ਼ਨਰ ਨੇ ਆਖਿਆ ਕਿ ਪੁਲਿਸ ਮੁਲਾਜ਼ਮਾਂ ਦਾ ਤਬਾਦਲਾ ਪ੍ਰਸ਼ਾਸਨਿਕ ਆਧਾਰ ‘ਤੇ ਕੀਤਾ ਗਿਆ ਹੈ। ਮੁਨਸ਼ੀਆਂ ਨੂੰ ਬਦਲਣਾ ਜ਼ਰੂਰੀ ਸੀ। 29 ਥਾਣਿਆਂ ਦੇ ਨਾਲ ਨਾਲ ਸੀਆਈਏ ਸਟਾਫ਼-1, ਸੀਆਈਏ ਸਟਾਫ਼-2, ਪੀਸੀਆਰ, ਟਰੈਫ਼ਿਕ ਪੁਲਿਸ ,, ਸਪੈਸ਼ਲ ਬਰਾਂਚ, ਪੀਓ ਸਟਾਫ਼ ਦੇ ਮੁਨਸ਼ੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ ।

Facebook Comments

Advertisement

Trending