ਲੁਧਿਆਣਾ : ਪੀ.ਏ.ਯੂ. ਦੇ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਵੱਲੋਂ ਡਾ. ਜੀਵਨ ਸਿੰਘ ਸਿੱਧੂ ਦਾ ਵਿਸ਼ੇਸ਼ ਭਾਸ਼ਣ ਆਯੋਜਿਤ ਕੀਤਾ ਗਿਆ । ਡਾ. ਸਿੱਧੂ ਇਸ ਵਿਭਾਗ ਦੇ ਸਾਬਕਾ ਮੁਖੀ ਰਹੇ ਹਨ ਅਤੇ ਅੱਜਕੱਲ ਕੁਵੈਤ ਯੂਨੀਵਰਸਿਟੀ, ਕੁਵੈਤ ਦੇ ਵਿੱਚ ਬਤੌਰ ਵਿਗਿਆਨੀ ਸੇਵਾਵਾਂ ਨਿਭਾ ਰਹੇ ਹਨ ।
ਡਾ. ਸਿੱਧੂ ਨੇ ਆਪਣੇ ਲੈਕਚਰ ਦੌਰਾਨ ਵਿਭਾਗ ਦੇ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਬਤੌਰ ਸਫ਼ਲ ਵਿਗਿਆਨੀ ਉਹਨਾਂ ਵੱਲੋਂ ਕੀਤੇ ਵੱਖ-ਵੱਖ ਖੋਜ ਕਾਰਜਾਂ ਸੰਬੰਧੀ ਚਾਨਣਾ ਪਾਇਆ । ਉਹਨਾਂ ਵਿਦਿਆਰਥੀਆਂ ਨੂੰ ਆਪਣੇ ਅੰਦਰ ਦੀ ਊਰਜਾ ਨੂੰ ਉਸਾਰੂ ਕੰਮਾਂ ਵਿੱਚ ਲਗਾਉਣ ਲਈ ਪ੍ਰੇਰਿਤ ਕੀਤਾ । ਡਾ. ਸਿੱਧੂ ਨੇ ਕਿਹਾ ਕਿ ਉਸਾਰੂ ਸੋਚ ਨਾਲ ਹੀ ਇਹ ਜੱਗ ਜਿੱਤਿਆ ਜਾ ਸਕਦਾ ਹੈ ।
ਡਾ. ਪੂਨਮ ਸਚਦੇਵ ਅਤੇ ਡਾ. ਸਵਿਤਾ ਸ਼ਰਮਾ ਨੇ ਜੀ ਆਇਆ ਦੇ ਸ਼ਬਦ ਕਹੇ । ਇਸ ਮੌਕੇ ਵਿਸ਼ੇਸ਼ ਤੌਰ ਤੇ ਵਿਭਾਗ ਦੇ ਸਾਬਕਾ ਵਿਗਿਆਨੀ ਡਾ. ਕੇ.ਐੱਸ ਮਿਨਹਾਸ ਅਤੇ ਡਾ. ਐੱਸ ਐੱਸ ਥਿੰਦ ਵੀ ਹਾਜ਼ਰ ਸਨ । ਅੰਤ ਵਿੱਚ ਡਾ. ਜਗਬੀਰ ਰੀਹਲ ਨੇ ਧੰਨਵਾਦ ਦੇ ਸ਼ਬਦ ਕਹੇ ।