ਖੀਰਾ ਗਰਮੀਆਂ ਦੇ ਮੌਸਮ ‘ਚ ਲੰਚ ਅਤੇ ਡਿਨਰ ‘ਚ ਸਲਾਦ ‘ਚ ਲੋਕਾਂ ਦੀ ਪਹਿਲੀ ਪਸੰਦ ਹੁੰਦਾ ਹੈ। ਕਈ ਲੋਕ ਖੀਰੇ ਨੂੰ ਬਿਨਾਂ ਛਿੱਲੇ ਖਾਂਦੇ ਹਨ ਜਦਕਿ ਕੁਝ ਲੋਕ ਸਵਾਦ ਦੇ ਚੱਕਰ ‘ਚ ਖੀਰੇ ਨੂੰ ਛਿੱਲਕੇ ਖਾਣਾ ਪਸੰਦ ਕਰਦੇ ਹਨ।
ਕੀ ਹੈ ਖੀਰਾ ਖਾਣ ਦਾ ਸਹੀ ਤਰੀਕਾ: ਖੀਰਾ ਖਾਣ ਦਾ ਸਹੀ ਤਰੀਕਾ ਹੈ ਕਿ ਇਸ ਨੂੰ ਬਿਨ੍ਹਾਂ ਛਿੱਲੇ ਖਾਧਾ ਜਾਵੇ। ਖੀਰੇ ‘ਚ ਵਿਟਾਮਿਨ ਕੇ, ਵਿਟਾਮਿਨ ਸੀ ਸਮੇਤ ਕਈ ਮਿਨਰਲਜ਼ ਪਾਏ ਜਾਂਦੇ ਹਨ। ਜਦੋਂ ਅਸੀਂ ਖੀਰੇ ਨੂੰ ਬਿਨਾਂ ਛਿੱਲੇ ਖਾਂਦੇ ਹਾਂ ਤਾਂ ਇਹ ਸਾਰੇ ਪੋਸ਼ਕ ਤੱਤ ਸਾਡੇ ਸਰੀਰ ‘ਚ ਚਲੇ ਜਾਂਦੇ ਹਨ। ਪਰ ਜਦੋਂ ਅਸੀਂ ਖੀਰੇ ਨੂੰ ਛਿੱਲਕੇ ਖਾਂਦੇ ਹਾਂ ਤਾਂ ਸਰੀਰ ਨੂੰ ਇਸ ਦੇ ਸਾਰੇ ਪੋਸ਼ਕ ਤੱਤ ਨਹੀਂ ਮਿਲ ਪਾਉਂਦੇ। ਹਾਲਾਂਕਿ, ਅੱਜਕੱਲ੍ਹ, ਬਾਜ਼ਾਰ ‘ਚ ਖੀਰੇ ਨੂੰ ਸਟੋਰ ਕਰਨ ਲਈ ਕਈ ਤਰ੍ਹਾਂ ਦੇ ਕੈਮੀਕਲ ਅਤੇ ਅਨਨੈਚੂਰਲ ਸਿੰਥੈਟਿਕ ਵੈਕਸ ਦਾ ਸਹਾਰਾ ਲਿਆ ਜਾਂਦਾ ਹੈ। ਜੇਕਰ ਤੁਸੀਂ ਇਸ ਤਰ੍ਹਾਂ ਖੀਰਾ ਖਾਂਦੇ ਹੋ ਤਾਂ ਇਹ ਤੁਹਾਡੇ ਸਰੀਰ ਅਤੇ ਦਿਮਾਗ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਲਈ ਖੀਰੇ ਨੂੰ ਛਿਲਕੇ ਸਮੇਤ ਖਾਣ ਲਈ ਜ਼ਰੂਰੀ ਹੈ ਕਿ ਤੁਸੀਂ ਇਸ ਨੂੰ ਕੋਸੇ ਪਾਣੀ ‘ਚ ਧੋ ਕੇ ਖਾਓ।
ਵਜ਼ਨ ਨੂੰ ਕੰਟਰੋਲ ਕਰਨ ‘ਚ ਮਦਦਗਾਰ : ਖੀਰੇ ‘ਚ ਫਾਈਬਰ ਅਤੇ ਮੋਟਾਪਾ ਪਾਇਆ ਜਾਂਦਾ ਹੈ। ਜੇਕਰ ਤੁਸੀਂ ਇਸ ਨੂੰ ਬਿਨਾਂ ਛਿੱਲਕੇ ਖਾਂਦੇ ਹੋ ਤਾਂ ਇਸ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ ਅਤੇ ਇਹ ਕਰੇਵਿੰਗ ਨੂੰ ਕੰਟਰੋਲ ਕਰਨ ‘ਚ ਵੀ ਮਦਦਗਾਰ ਸਾਬਤ ਹੁੰਦਾ ਹੈ। ਇਸ ਨਾਲ ਭਾਰ ਨੂੰ ਮੈਨੇਜ ਕਰਨਾ ਆਸਾਨ ਹੋ ਸਕਦਾ ਹੈ।
ਪੇਟ ਨੂੰ ਸਾਫ਼ ਰੱਖਣ ‘ਚ ਮਦਦਗਾਰ : ਖੀਰੇ ਦੇ ਛਿਲਕੇ ‘ਚ ਬੀਟਾ ਕੈਰੋਟੀਨ ਪਾਇਆ ਜਾਂਦਾ ਹੈ। ਜੇਕਰ ਤੁਸੀਂ ਖੀਰੇ ਦਾ ਸੇਵਨ ਛਿਲਕੇ ਦੇ ਨਾਲ ਕਰਦੇ ਹੋ ਤਾਂ ਇਹ Bowel ਮੂਵਮੈਂਟ ਨੂੰ ਤੇਜ਼ ਕਰਦਾ ਹੈ। Bowel ਮੂਵਮੈਂਟ ਦੇ ਤੇਜ਼ ਹੋਣ ਨਾਲ ਕਬਜ਼, ਪੇਟ ਫੁੱਲਣ ਵਰਗੀ ਕੋਈ ਸਮੱਸਿਆ ਨਹੀਂ ਹੁੰਦੀ ਹੈ ਅਤੇ ਇਹ ਪੇਟ ਨੂੰ ਸਾਫ਼ ਰੱਖਣ ‘ਚ ਵੀ ਮਦਦਗਾਰ ਸਾਬਤ ਹੁੰਦਾ ਹੈ।
ਸਕਿਨ ਏਜਿੰਗ ਨੂੰ ਕਰਦਾ ਹੈ ਕੰਟਰੋਲ : ਬਹੁਤ ਘੱਟ ਲੋਕ ਜਾਣਦੇ ਹਨ ਕਿ ਖੀਰੇ ਦੇ ਛਿਲਕੇ ‘ਚ ਐਸਕੋਰਬਿਕ ਐਸਿਡ ਪਾਇਆ ਜਾਂਦਾ ਹੈ। ਐਸਕੋਰਬਿਕ ਐਸਿਡ ਸਕਿਨ ਦੀ ਏਜਿੰਗ ਨੂੰ ਕੰਟਰੋਲ ਕਰਦਾ ਹੈ ਅਤੇ ਨਾਲ ਹੀ ਇਹ ਸਕਿਨ ਨੂੰ ਧੁੱਪ ਅਤੇ ਪ੍ਰਦੂਸ਼ਣ ਕਾਰਨ ਹੋਣ ਵਾਲੇ ਆਕਸੀਡੇਟਿਵ ਡੈਮੇਜ਼ ਤੋਂ ਬਚਾਉਣ ‘ਚ ਮਦਦ ਕਰਦਾ ਹੈ।
ਅੱਖਾਂ ਲਈ ਫਾਇਦੇਮੰਦ : ਖੀਰੇ ਦਾ ਛਿਲਕਾ ਅੱਖਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਕਿਉਂਕਿ ਖੀਰੇ ਦੇ ਛਿਲਕੇ ‘ਚ ਬੀਟਾ ਕੈਰੋਟੀਨ ਦੇ ਗੁਣ ਪਾਏ ਜਾਂਦੇ ਹਨ। ਇਸ ਦੇ ਨਾਲ ਹੀ ਇਸ ‘ਚ ਵਿਟਾਮਿਨ ਏ ਵੀ ਪਾਇਆ ਜਾਂਦਾ ਹੈ। ਇਹ ਸਾਰੇ ਤੱਤ ਮਿਲ ਕੇ ਅੱਖਾਂ ਨੂੰ ਸਿਹਤਮੰਦ ਬਣਾਉਣ ਅਤੇ ਅੱਖਾਂ ਦੀ ਰੋਸ਼ਨੀ ਵਧਾਉਣ ‘ਚ ਮਦਦ ਕਰਦੇ ਹਨ।
ਕੀ ਹੈ ਖੀਰਾ ਖਾਣ ਦਾ ਸਹੀ ਸਮਾਂ: ਅਕਸਰ ਦੇਖਿਆ ਜਾਂਦਾ ਹੈ ਕਿ ਲੋਕ ਡਿਨਰ ਅਤੇ ਲੰਚ ਦੋਵਾਂ ‘ਚ ਸਲਾਦ ਦੇ ਰੂਪ ‘ਚ ਖੀਰੇ ਦਾ ਸੇਵਨ ਕਰਦੇ ਹਨ ਪਰ ਇਹ ਗਲਤ ਆਦਤ ਹੋ ਸਕਦੀ ਹੈ। ਜੇਕਰ ਤੁਸੀਂ ਡਿਨਰ ‘ਚ ਖੀਰੇ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਲੰਬੇ ਸਮੇਂ ਤੱਕ ਪੇਟ ‘ਚ ਭਾਰੀਪਨ ਹੋ ਸਕਦਾ ਹੈ ਜਿਸ ਕਾਰਨ ਸਵੇਰੇ ਕਬਜ਼ ਦੀ ਸਮੱਸਿਆ ਹੋ ਸਕਦੀ ਹੈ। ਖੀਰੇ ਨੂੰ ਪਚਣ ‘ਚ ਜ਼ਿਆਦਾ ਸਮਾਂ ਲੱਗਦਾ ਹੈ ਇਸ ਲਈ ਜੇਕਰ ਸੰਭਵ ਹੋਵੇ ਤਾਂ ਇਸ ਦਾ ਸੇਵਨ ਸਿਰਫ ਲੰਚ ‘ਚ ਕਰੋ।