Connect with us

ਪੰਜਾਬ ਨਿਊਜ਼

ਪੰਜਾਬ ‘ਚ ਅੱਜ ਤੋਂ ਮੌਸਮ ਰਹੇਗਾ ਸਾਫ, 2 ਜੁਲਾਈ ਤੋਂ ਪਹਿਲਾਂ ਆ ਸਕਦੈ ਮਾਨਸੂਨ

Published

on

The weather will be clear in Punjab from today, monsoon may come before July 2

ਲੁਧਿਆਣਾ : ਪੰਜਾਬ ਵਿੱਚ ਪੱਛਮੀ ਗੜਬੜੀ ਕਾਰਨ ਬੁੱਧਵਾਰ ਨੂੰ ਵੀ ਕਈ ਜ਼ਿਲ੍ਹਿਆਂ ਵਿੱਚ ਮੀਂਹ ਪਿਆ। ਮੌਸਮ ਵਿਭਾਗ ਚੰਡੀਗੜ੍ਹ ਅਨੁਸਾਰ ਅੱਜ ਵੀਰਵਾਰ ਤੋਂ ਮੌਸਮ ਸਾਫ਼ ਹੋ ਜਾਵੇਗਾ। ਲੋਕਾਂ ਨੂੰ 27 ਜੂਨ ਤਕ ਹੁੰਮਸ ਭਰੀ ਗਰਮੀ ਦਾ ਸਾਹਮਣਾ ਕਰਨਾ ਪਵੇਗਾ। 28 ਜੂਨ ਤੋਂ ਮਾਨਸੂਨ ਤੋਂ ਪਹਿਲਾਂ ਦੀ ਬਾਰਸ਼ ਸ਼ੁਰੂ ਹੋ ਜਾਵੇਗੀ। ਮਾਨਸੂਨ 29 ਜੂਨ ਤੋਂ 2 ਜੁਲਾਈ ਦਰਮਿਆਨ ਆ ਸਕਦਾ ਹੈ। ਫਿਲਹਾਲ ਮਾਨਸੂਨ ਦੇ 2 ਜੁਲਾਈ ਤੋਂ ਪਹਿਲਾਂ ਆਉਣ ਦੀ ਸੰਭਾਵਨਾ ਹੈ।

ਦੂਜੇ ਪਾਸੇ ਮੰਗਲਵਾਰ ਅੱਧੀ ਰਾਤ ਇਕ ਵਜੇ ਤੋਂ ਬੁੱਧਵਾਰ ਸਵੇਰ ਤਕ ਕਈ ਜ਼ਿਲ੍ਹਿਆਂ ਵਿੱਚ ਮੀਂਹ ਪਿਆ। ਅੰਮ੍ਰਿਤਸਰ ਵਿੱਚ 25, ਲੁਧਿਆਣਾ ਵਿੱਚ 13.4, ਪਟਿਆਲਾ ਵਿੱਚ 0.4, ਪਠਾਨਕੋਟ ਵਿੱਚ 7.8, ਬਠਿੰਡਾ ਵਿੱਚ 1.6, ਗੁਰਦਾਸਪੁਰ ਵਿੱਚ 22.5, ਜਲੰਧਰ ਵਿੱਚ 4.2 ਅਤੇ ਕਪੂਰਥਲਾ ਵਿੱਚ 4.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਡਾਇਰੈਕਟਰ ਡਾ: ਮਨਮੋਹਨ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਜੂਨ ਮਹੀਨੇ ਵਿੱਚ 35.9 ਮਿਲੀਮੀਟਰ ਮੀਂਹ ਪਿਆ ਹੈ, ਜੋ ਕਿ ਆਮ ਨਾਲੋਂ ਵੱਧ ਹੈ।

 

Facebook Comments

Trending