Connect with us

ਪੰਜਾਬ ਨਿਊਜ਼

PSEB ਨੇ ਡੰਮੀ ਦਾਖ਼ਲਿਆਂ ‘ਤੇ ਲਿਆ ਗੰਭੀਰ ਨੋਟਿਸ, ਨਵੇਂ ਹੁਕਮ ਕੀਤੇ ਜਾਰੀ

Published

on

PSEB takes serious notice of dummy admissions, issues new orders

ਲੁਧਿਆਣਾ : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਡੰਮੀ ਦਾਖ਼ਲਿਆਂ ਦਾ ਗੰਭੀਰ ਨੋਟਿਸ ਲੈਂਦੇ ਹੋਏ ਇਸ ’ਤੇ ਮੁਕੰਮਲ ਤੌਰ ’ਤੇ ਰੋਕ ਲਾਉਣ ਲਈ ਸਾਰੇ ਹੀ ਸਕੂਲਾਂ ਦੇ ਦਾਖ਼ਲਾ ਖ਼ਾਰਜ ਰਜਿਸਟਰ ਸਬੰਧਿਤ ਖੇਤਰੀ ਦਫ਼ਤਰ ਤੋਂ ਤਸਦੀਕ ਕਰਵਾਉਣ ਸਬੰਧੀ ਨਵੇਂ ਹੁਕਮ ਜਾਰੀ ਕੀਤੇ ਹਨ।

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਇਨ੍ਹਾਂ ਨਵੀਆਂ ਹਦਾਇਤਾਂ ‘ਚ ਸਪੱਸ਼ਟ ਤੌਰ ’ਤੇ ਕਿਹਾ ਗਿਆ ਹੈ ਕਿ ਬੋਰਡ ਦੇ ਧਿਆਨ ‘ਚ ਆਇਆ ਹੈ ਕਿ ਕਈ ਸਿੱਖਿਆ ਸੰਸਥਾਵਾਂ ਦਾਖ਼ਲੇ ਖ਼ਤਮ ਹੋਣ ਦੀ ਆਖ਼ਰੀ ਤਾਰੀਖ਼ ਤੋਂ ਬਾਅਦ ਵੀ ਆਪਣੇ ਵਿਦਿਆਰਥੀਆਂ ਦੇ ਦਾਖ਼ਲੇ ਕਰਦੀਆਂ ਰਹਿੰਦੀਆਂ ਹਨ, ਜਿਸ ਨਾਲ ਡੰਮੀ ਦਾਖ਼ਲੇ ਕਰਨ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ।

ਬੋਰਡ ਵੱਲੋਂ ਇਸ ਦਾ ਗੰਭੀਰ ਨੋਟਿਸ ਲੈਂਦੇ ਹੋਏ ਸੰਸਥਾਵਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਦਾਖ਼ਲਾ ਤਾਰੀਖ਼ਾਂ ਖ਼ਤਮ ਹੋਣ ਤੋਂ ਇਕ ਹਫ਼ਤੇ ਦੇ ਅੰਦਰ-ਅੰਦਰ ਦਾਖ਼ਲਾ ਖਾਰਜ ਰਜਿਸਟਰ ਸਬੰਧਿਤ ਜ਼ਿਲ੍ਹਾ ਮੈਨੇਜਰ ਤੋਂ ਤਸਦੀਕ ਕਰਵਾਉਣਾ ਯਕੀਨੀ ਬਣਾਇਆ ਜਾਵੇ।

Facebook Comments

Trending