ਪੰਜਾਬੀ
ਨੇਪਾਲ ਦੇ ਉੱਚ ਪੱਧਰੀ ਖੇਤੀ ਵਫ਼ਦ ਨੇ ਪੀ.ਏ.ਯੂ. ਦਾ ਦੌਰਾ ਕੀਤਾ
Published
2 years agoon
ਲੁਧਿਆਣਾ : ਅੱਜ ਨੇਪਾਲ ਦੇ ਇੱਕ ਸੂਬੇ ਮਧੇਸ਼ ਦੇ ਉੱਚ ਪੱਧਰੀ ਵਫ਼ਦ ਨੇ ਉੱਥੋਂ ਦੇ ਖੇਤੀਬਾੜੀ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਬਿਜੈ ਕੁਮਾਰ ਯਾਦਵ ਦੀ ਅਗਵਾਈ ਵਿੱਚ ਪੀ.ਏ.ਯੂ. ਦਾ ਦੌਰਾ ਕੀਤਾ । ਇਸ ਵਫ਼ਦ ਵਿੱਚ ਮਧੇਸ਼ ਦੇ ਖੇਤੀ ਅਤੇ ਸਹਿਕਾਰੀ ਸੇਵਾਵਾਂ ਦੇ ਨਾਲ-ਨਾਲ ਪਸ਼ੂ ਪਾਲਣ ਡਾਇਰੈਕਟੋਰੇਟਾਂ ਦੇ ਉੱਚ ਅਧਿਕਾਰੀ ਮੌਜੂਦ ਸਨ ।
ਸ਼੍ਰੀ ਬਿਜੈ ਕੁਮਾਰ ਯਾਦਵ ਨੇ ਇਸ ਮੌਕੇ ਪੀ.ਏ.ਯੂ. ਵਿਖੇ ਆਉਣ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਇਸ ਸੰਸਥਾਂ ਦੀ ਦੱਖਣੀ ਏਸ਼ੀਆ ਦੀ ਖੇਤੀ ਨੂੰ ਦੇਣ ਦੀ ਸ਼ਲਾਘਾ ਕੀਤੀ । ਉਹਨਾਂ ਕਿਹਾ ਕਿ ਪੀ.ਏ.ਯੂ. ਦੇ ਵਿਗਿਆਨੀਆਂ ਅਤੇ ਖੇਤੀ ਮਾਹਿਰਾਂ ਨੇ ਭੋਜਨ ਸੁਰੱਖਿਆ ਦੇ ਮਾਮਲੇ ਵਿੱਚ ਬੇਮਿਸਾਲ ਕੰਮ ਕੀਤਾ ਹੈ । ਸ਼੍ਰੀ ਯਾਦਵ ਨੇ ਆਸ ਪ੍ਰਗਟਾਈ ਕਿ ਪੀ.ਏ.ਯੂ. ਤੋਂ ਅਗਵਾਈ ਲੈ ਕੇ ਮਧੇਸ਼ ਅਤੇ ਨੇਪਾਲ ਵੀ ਖੇਤੀ ਵਿਕਾਸ ਦੀਆਂ ਨਵੀਆਂ ਸਿਖਰਾਂ ਛੂਹ ਸਕਣਗੇ ।
ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਅਸ਼ੋਕ ਕੁਮਾਰ ਨੇ ਵਫ਼ਦ ਦਾ ਸਵਾਗਤ ਕਰਦਿਆਂ ਪੀ.ਏ.ਯੂ. ਦੇ ਪ੍ਰਕਾਰਜੀ ਢਾਂਚੇ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ । ਉਹਨਾਂ ਦੱਸਿਆ ਕਿ ਇਹ ਸੰਸਥਾ ਮੂਲ ਰੂਪ ਵਿੱਚ ਲਾਇਲਪੁਰ ਖੇਤੀਬਾੜੀ ਕਾਲਜ ਤੋਂ ਆਰੰਭ ਹੋ ਕੇ ਭਾਰਤ ਦੀ ਸਿਰਮੌਰ ਖੇਤੀਬਾੜੀ ਯੂਨੀਵਰਸਿਟੀ ਬਣਨ ਤੱਕ ਲੰਮੇ ਸਫ਼ਰ ਦੀ ਗਵਾਹ ਹੈ । ਡਾ. ਅਸ਼ੋਕ ਕੁਮਾਰ ਨੇ ਅਕਾਦਮਿਕ, ਖੋਜ ਅਤੇ ਪਸਾਰ ਗਤੀਵਿਧੀਆਂ ਤੋਂ ਮਹਿਮਾਨਾਂ ਨੂੰ ਜਾਣੂੰ ਕਰਵਾਇਆ ।
ਇਸ ਮੌਕੇ ਨੇਪਾਲੀ ਵਫ਼ਦ ਵਿੱਚ ਮਧੇਸ਼ ਦੇ ਡਾਇਰੈਕਟਰ ਖੇਤੀਬਾੜੀ ਡਾ. ਰਤਨ ਕੁਮਾਰ ਝਾਅ, ਡਾਇਰੈਕਟਰ ਪਸ਼ੂ ਪਾਲਣ ਜਾਗੇਸ਼ਵਰ ਯਾਦਵ, ਕੁਮਾਰ ਨਮਰਤਾ ਸਿੰਘ, ਨੇਕ ਬਹਾਦਰ, ਬਿਜੈ ਕੁਮਾਰ, ਸੁੰਦਰ ਕੁਮਾਰ ਆਦਿ ਸ਼ਾਮਿਲ ਸਨ । ਇਹਨਾਂ ਅਧਿਕਾਰੀਆਂ ਨੇ ਖੇਤੀ ਅਤੇ ਹੋਰ ਸਹਾਇਕ ਧੰਦਿਆਂ ਬਾਰੇ ਪੀ.ਏ.ਯੂ. ਦੇ ਉੱਚ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾਂ ਕੀਤਾ ।
You may like
-
ਦੋ ਪੁਲਿਸ ਮੁਲਾਜ਼ਮਾਂ ਖਿਲਾਫ ਕਾਰਵਾਈ, ਸਿਵਲ ਸਰਜਨ ਨੂੰ ਆਜ਼ਾਦੀ ਦਿਵਸ ਸਮਾਗਮ ‘ਚ ਜਾਣ ਤੋਂ ਰੋਕਿਆ ਗਿਆ
-
ਵਧੀਕ ਮੁੱਖ ਚੋਣ ਅਫ਼ਸਰ ਨੇ ਗਿਣਤੀ ਕੇਂਦਰਾਂ ‘ਚ ਪ੍ਰਬੰਧਾਂ ਦਾ ਲਿਆ ਜਾਇਜ਼ਾ
-
ਵਿਦਿਆਰਥੀਆਂ ਨੇ ਪਰਾਲੀ ਦੀ ਸੰਭਾਲ ਅਤੇ ਖੇਤੀ ਵਿਭਿੰਨਤਾ ਬਾਰੇ ਕੀਤਾ ਜਾਗਰੂਕ
-
ਪੀ.ਏ.ਯੂ. ਦੇ ਵਿਗਿਆਨੀਆਂ ਨੇ ਕੌਮਾਂਤਰੀ ਮਹੱਤਵ ਦੀਆਂ ਦੋ ਕਿਤਾਬਾਂ ਕਰਵਾਈਆਂ ਪ੍ਰਕਾਸ਼ਿਤ
-
ਨਾਰੀਅਲ ਦੇ ਲੱਡੂ, ਕਾਜੂ ਪਿੰਨੀ ਅਤੇ ਸਜਾਵਟੀ ਮੋਮਬੱਤੀਆਂ ਬਣਾਉਣ ਦਾ ਕੀਤਾ ਪ੍ਰਦਰਸ਼ਨ
-
ਖੇਤੀ ਉੱਦਮੀਆਂ ਨੇ ਸਿਫਟ ਦੇ ਕਿਸਾਨ ਮੇਲੇ ਵਿੱਚ ਦੋ ਪੁਰਸਕਾਰ ਜਿੱਤੇ