ਲੁਧਿਆਣਾ ; ਪ੍ਰਤਾਪ ਕਾਲਜ ਆਫ਼ ਐਜੂਕੇਸ਼ਨ ਲੁਧਿਆਣਾ ਵਿਖੇ ਇੱਕ ਹਫ਼ਤੇ ਤੋਂ ਚੱਲ ਰਹੇ ਯੋਗ ਕੈਂਪ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਤੇ ਸਮਾਪਤ ਕੀਤਾ ਗਿਆ । ਅੰਤਰਰਾਸ਼ਟਰੀ ਯੋਗ ਦਿਵਸ 2015 ਵਿੱਚ ਆਰੰਭ ਕੀਤਾ ਗਿਆ, ਇਸ ਸਾਲ 21 ਜੂਨ ਨੂੰ ਅੱਠਵਾਂ ਯੋਗ ਦਿਵਸ ‘ਮਾਨਵਤਾ ਦੇ ਲਈ ਯੋਗ’ ਥੀਮ ਤੇ ਅਧਾਰਿਤ ਹੈ।
ਯੋਗ ਦਿਵਸ ਦੇ ਵਿਸ਼ੇਸ਼ ਮੌਕੇ ਤੇ ਕਾਲਜ ਦੇ ਡਾਇਰੈਕਟਰ ਡਾ: ਬਲਵੰਤ ਸਿੰਘ, ਪ੍ਰਿੰਸੀਪਲ ਡਾ: ਮਨਪ੍ਰੀਤ ਕੌਰ ਅਤੇ ਸਮੂਹ ਸਟਾਫ਼ ਮੈਂਬਰਾਂ ਨੇ ਉਤਸ਼ਾਹਪੂਰਵਕ ਹਿੱਸਾ ਲਿਆ । ਸ੍ਰੀ ਪਰਦੀਪ ਸਿੰਘ ਦੀ ਅਗਵਾਈ ਵਿੱਚ ਭਿੰਨ ਭਿੰਨ ਯੋਗ ਆਸਣ ਤੇ ਪ੍ਰਾਣਯਮ ਕਰਵਾਏ ਗਏ ਅਤੇ ਯੋਗ ਦੇ ਮਹੱਤਵ ਤੋਂ ਜਾਣੂ ਕਰਵਾਇਆ ਗਿਆ । 
ਡਾ: ਬਲਵੰਤ ਸਿੰਘ ਨੇ ਵਿਦਿਆਰਥੀਆਂ ਨੂੰ ਯੋਗ ਨੂੰ ਆਪਣੀ ਜੀਵਨ ਦਾ ਅਨਿਖੜਵਾਂ ਅੰਗ ਬਣਾਉਣ ਲਈ ਪ੍ਰੇਰਿਤ ਕੀਤਾ ਕਿਉਂਕਿ ਯੋਗ ਰਾਹੀ ਅਸੀ ਬਹੁਤ ਸਾਰੀਆਂ ਸਰੀਰਕ ਸਮੱਸਿਆਵਾਂ ਤੇ ਕਾਬੂ ਪਾ ਸਕਦੇ ਹਾਂ । ਯੋਗ ਮਾਨਸਿਕ ਅਤੇ ਸਰੀਰਕ ਤੌਰ ਤੇ ਸਾਨੂੰ ਆਰੋਗ ਰੱਖਦਾ ਹੈ । ਪ੍ਰਿੰਸੀਪਲ ਡਾ: ਮਨਪ੍ਰੀਤ ਕੌਰ ਨੇ ਦੱਸਿਆ ਕਿ ਯੋਗ ਸਿੱਖਿਆਂ ਉਦੇਸ਼ਾਂ ਦੀ ਪ੍ਰਾਪਤੀ ਲਈ ਅਹਿਮ ਭੂਮਿਕਾ ਨਿਭਾਉਂਦਾ ਹੈ ਕਿੳਂਕਿ ਯੋਗ ਨਾਲ ਗਿਆਨਾਤਮਕ ਪੱਧਰ ਦਾ ਵਾਧਾ ਹੁੰਦਾ ਹੈ।