Connect with us

ਪੰਜਾਬੀ

‘ਦ੍ਰਿਸ਼ਟੀ ਸਕੂਲ ‘ਚ ‘ਯੋਗਾ ਦਿਵਸ’ ਦਾ ਕੀਤਾ ਗਿਆ ਆਯੋਜਨ

Published

on

Yoga Day organized at Drishti School

ਲੁਧਿਆਣਾ : ਯੋਗਾ ਸਿਰਫ਼ ਸਰੀਰਕ ਸਿਹਤ ਲਈ ਹੀ ਨਹੀਂ ਸਗੋਂ ਮਾਨਸਿਕ ਸਿਹਤ ਲਈ ਵੀ ਚੰਗਾ ਹੈ। ਅੱਜ ਦੀ ਰੁਝੇਵਿਆਂ ਭਰੀ ਜ਼ਿਦਗੀ ਵਿਚ ਸਰੀਰ ਨੂੰ ਸਿਹਤਮੰਦ ਬਣਾਈ ਰੱਖਣ ਲਈ ਯੋਗਾ ਸਭ ਤੋਂ ਚੰਗਾ ਤਰੀਕਾ ਹੈ। ਯੋਗ ਇੱਕ ਮਾਨਸਿਕ ਅਤੇ ਅਧਿਆਤਮਿਕ ਅਭਿਆਸ ਹੈ, ਜੋ ਸਾਡੇ ਸਰੀਰ ਅਤੇ ਮਨ ਨੂੰ ਫੁਰਤੀਲਾ ਬਣਾਈ ਰੱਖਦਾ ਹੈ। ਇਸ ਮਕਸਦ ਦੇ ਆਧਾਰ ਤੇ ਅੰਤਰਰਾਸ਼ਟਰੀ ਯੋਗ ਦਿਵਸ ਹਰ ਸਾਲ ਯੋਗਾ ਦੀ ਮਹੱਤਤਾ ਦੱਸਣ ਅਤੇ ਇਸ ਬਾਰੇ ਲੋਕਾਂ ਵਿਚ ਜਾਗਰੂਕਤਾ ਫੈਲਾਉਣ ਲਈ ਮਨਾਇਆ ਜਾਂਦਾ ਹੈ।

ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦ੍ਰਿਸ਼ਟੀ ਡਾ.ਆਰ.ਸੀ.ਜੈਨ ਇਨੋਵੇਟਿਵ ਪਬਲਿਕ ਸਕੂਲ ਨਾਰੰਰਗਵਾਲ, ਲੁਧਿਆਣਾ ਵਿਚ ‘ਅੰਤਰਰਾਸ਼ਟਰੀ ਯੋਗ ਦਿਵਸ’ ਹਫ਼ਤਾਵਾਰ ਮਨਾਇਆ ਗਿਆ। ਸਕੂਲ ਯੋਗਾ ਦੀ ਅਧਿਆਪਕਾ ਮਮਤਾ ਮਹਿਨਾਜ਼ ਨੇ ਬੱਚਿਆਂ ਅਤੇ ਅਧਿਆਪਕਾਂ ਨੂੰ ਯੋਗਾ ਤੋਂ ਜਾਣੂ ਕਰਵਾਉਣ ਲਈ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਜਿਸ ਵਿਚਵੱਖ ਵੱਖ ਪ੍ਰਕਾਰ ਦੇ ਆਸਣਾਂ ਦੇ ਨਾਲ ਸੰਗੀਤਕ ਯੋਗ, ਇੰਟਰ-ਕਲਾਸ ਯੋਗ ਮੁਕਾਬਲਾ ਅਤੇ ਮਾਪਿਆਂ -ਅਧਿ ਆਪਕਾਂ ਦੇ ਲਈ ਯੋਗ ਸੈਸ਼ਨ ਕਰਵਾਇਆ ਗਿਆ ।

ਧਿਆਨ ਯੋਗ ਹੈਕਿ ਅੱਜ ਦੇ ਚੱਲ ਰਹੇ ਰੁਝੇਵਿਆਂ ਭਰੇ ਜੀਵਨ ਵਿਚ ਯੋਗ ਨੂੰ ਅਪਣਾ ਕੇ ਅਸੀਂ ਤੰਦਰੁਸਤ ਰਹਿ ਸਕਦੇ ਹਾਂ। ਅੱਜ ਦੇ ਸਮੇਂ ਬੱਚੇ, ਬਾਲਗ, ਔਰਤਾਂ ਅਤੇ ਮਰਦ ਹਰ ਕਿਸੇ ਨੂੰ ਯੋਗ ਕਰਨ ਦਾ ਲਾਭ ਉਠਾਉਣਾ ਚਾਹੀਦਾ ਹੈ। ਯੋਗਾ ਦਾ ਨਿਯਮਿਤ ਅਭਿਆਸ ਸਰੀਰ ਨੂੰ ਰੋਗ ਮੁਕਤ ਬਣਾਉਂਦਾ ਹੈ। ਤਣਾਅ ਵੀ ਦੂਰ ਹੁੰਦਾ ਹੈ। ਖੂਨ ਸੰਚਾਰ ਅਤੇ ਪਾਚਨ ਵਿਚ ਸੁਧਾਰ ਆਉਂਦਾ ਹੈ। ਹਾਲਾਂਕਿ , ਯੋਗਾ ਕਰਦੇ ਸਮੇਂ, ਯੋਗ ਨਾਲ ਜੁੜੇ ਨਿਯਮਾਂ ਦਾ ਪਾਲਣ ਕਰਨਾ ਜ਼ਰੂਰੀ ਹੈ।

Facebook Comments

Trending