Connect with us

ਪੰਜਾਬੀ

ਨੌਜਵਾਨਾਂ ਦੀ ਪੰਜਾਬ ਪੁਲਿਸ ‘ਚ ਭਰਤੀ ਲਈ ਸੀ-ਪਾਈਟ ਕੇਂਦਰ ਲੁਧਿਆਣਾ ਵੱਲੋਂ ਮੁਫਤ ਸਿਖਲਾਈ ਸੁਰੂ

Published

on

C-Fight Center Ludhiana launches free training for youth recruitment in Punjab Police

ਲੁਧਿਆਣਾ : ਸੀ-ਪਾਈਟ ਕੈਂਪ ਲੁਧਿਆਣਾ ਦੇ ਇੰਚਾਰਜ਼ ਸ੍ਰੀ ਸਤਨਾਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਦੇ ਨੌਜਵਾਨਾਂ ਲਈ ਸੀ-ਪਾਈਟ ਕੇਂਦਰ, ਆਈ.ਟੀ.ਆਈ. ਗਿੱਲ ਰੋਡ, ਲੁਧਿਆਣਾ ਵੱਲੋਂ ਭਵਿੱਖ ਵਿੱਚ ਹੋਣ ਵਾਲੀ ਪੰਜਾਬ ਪੁਲਿਸ ਦੀ ਭਰਤੀ ਲਈ ਮੁਫਤ ਸਿਖਲਾਈ ਸੁਰੂ ਕੀਤੀ ਜਾ ਰਹੀ ਹੈ।

ਉਨ੍ਹਾ ਦੱਸਿਆ ਕਿ ਲੁਧਿਆਣਾ ਜਿਲ੍ਹੇ ਨਾਲ ਸਬੰਧਤ ਨੌਜਵਾਨ ਆਪਣੇ ਸਰਟੀਫਿਕੇਟਾਂ ਦੀ ਫੋਟੋ ਕਾਪੀਆਂ ਅਤੇ 02 ਫੋਟੋਆਂ ਨਾਲ ਲੈ ਕੇ ਸਕਰੀਨਿੰਗ ਅਤੇ ਟ੍ਰਾਇਲ ਲਈ ਕੈਂਪ ਵਿਚ ਆ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸਿਖਲਾਈ ਲੈਣ ਵਾਲੇ ਉਮੀਦਵਾਰਾਂ ਦੀ ਉਮਰ 18 ਤੋਂ 25 ਸਾਲ, ਕੱਦ 5 ਫੁੱਟ 7 ਇੰਚ ਤੇ ਵਿੱਦਿਅਕ ਯੋਗਤਾ 12ਵੀਂ ਪਾਸ ਹੋਣੀ ਲਾਜ਼ਮੀ ਹੈ.

ਉਨ੍ਹਾ ਇਹ ਵੀ ਦੱਸਿਆ ਕਿ ਕੈਂਪ ਵਿਚ ਸਿਖਲਾਈ ਦੌਰਾਨ ਨੌਜਵਾਨਾਂ ਨੂੰ ਰਿਹਾਇਸ ਅਤੇ ਖਾਣਾ ਬਿਲਕੁੱਲ ਮੁਫਤ ਦਿੱਤਾ ਜਾਵੇਗਾ। ਸਕਰੀਨਿੰਗ ਅਤੇ ਟਰਾਇਲ ਸਬੰਧੀ ਕਿਸੇ ਵੀ ਤਰਾਂ ਦੀ ਜਾਣਕਾਰੀ ਲੈਣ ਵਾਸਤੇ 81988-00853 ਅਤੇ 99143-69376 ਨੰਬਰਾਂ ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

Facebook Comments

Trending