Connect with us

ਪੰਜਾਬੀ

ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ, ਖ਼ੁਰਾਕ ਤੇ ਸਪਲਾਈ ਵਿਭਾਗ ਵੱਲੋਂ ਲਗਾਈ ਛਬੀਲ 

Published

on

Dedicated to the martyrdom of Guru Arjan Dev ji, Chhabil by the Department of Food and Supplies

ਲੁਧਿਆਣਾ :  ਖ਼ੁਰਾਕ ਤੇ ਸਪਲਾਈ ਵਿਭਾਗ ਦੇ ਸਮੂਹ ਸਟਾਫ਼ ਵੱਲੋਂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਮੁੱਖ ਰੱਖਦੇ ਹੋਏ ਸਰਾਭਾ ਨਗਰ ਵਿਖੇ ਛਬੀਲ ਲਗਾਈ ਗਈ, ਜਿਸ ਵਿੱਚ ਰਾਹਗੀਰਾਂ ਅਤੇ ਲੋੜਵੰਦਾਂ ਵਾਸਤੇ ਠੰਡੇ ਮਿੱਠੇ ਜਲ ਦੇ ਨਾਲ ਛੋਲਿਆਂ ਦਾ ਲੰਗਰ ਵੀ ਲਗਾਇਆ ਗਿਆ।

ਇਸ ਮੌਕੇ ਜਿਲਾ ਕੰਟਰੋਲਰ ਖ਼ੁਰਾਕ ਤੇ ਸਪਲਾਈ (ਪੂਰਬੀ) ਸ੍ਰੀਮਤੀ ਸ਼ਿਫਾਲੀ ਚੋਪੜਾ ਅਤੇ ਜਿਲਾ ਕੰਟਰੋਲਰ ਖ਼ੁਰਾਕ ਸਪਲਾਈਜ ਪੱਛਮੀ ਸ੍ਰੀ ਸਤਵੀਰ ਸਿੰਘ ਮਾਵੀ, ਖ਼ੁਰਾਕ ਸਪਲਾਈ ਅਫਸਰ ਸ੍ਰੀ ਲਖਵੀਰ ਸਿੰਘ, ਲੇਖਾ ਅਫਸਰ ਸ੍ਰੀ ਇੰਦਰਪ੍ਰੀਤ ਸਿੰਘ, ਸੀਨੀਅਰ ਅਸਿਸਟੈਂਟ ਸ੍ਰੀ ਸੁਰੇਸ਼ ਕੁਮਾਰ, ਏ ਐਫ ਐਸ ਓ ਸ੍ਰੀਮਤੀ ਦਮਨਜੀਤ ਕੌਰ ਤੋਂ ਇਲਾਵਾ ਸਾਰੇ ਨਿਰੀਖਕ ਅਤੇ ਸਮੂਹ ਸਟਾਫ਼ ਨੇ ਸੇਵਾ ਵਿੱਚ ਵਿਸ਼ੇਸ਼ ਯੋਗਦਾਨ ਪਾਇਆ ।

Facebook Comments

Trending