Connect with us

ਪੰਜਾਬੀ

 ਆਨਲਾਈਨ ਐਪਲੀਕੇਸ਼ਨ ਜਮ੍ਹਾਂ ਕਰਵਾ ਕੇ ਜਨਰਲ ਜਾਤੀ ਸਰਟੀਫਿਕੇਟ ਸੇਵਾ ਦਾ ਲੈ ਸਕਦੇ ਹਨ ਲਾਹਾ – ਵਧੀਕ ਡਿਪਟੀ ਕਮਿਸ਼ਨਰ

Published

on

Benefit of General Caste Certificate Service by Submitting Online Application - Additional Deputy Commissioner
ਲੁਧਿਆਣਾ : ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀ ਅਮਿਤ ਕੁਮਾਰ ਪੰਚਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਨਰਲ ਜਾਤੀ ਸਰਟੀਫਿਕੇਟ ਬਣਾਉਣ ਲਈ ਬਿਨੈਕਾਰ ਖੁਦ ਘਰ ਬੈਠੇ ਲਿੰਕ https://connect.punjab.gov.in/ ‘ਤੇ ਆਨਲਾਈਨ ਐਪਲੀਕੇਸ਼ਨ ਜਮ੍ਹਾਂ ਕਰਵਾ ਕੇ ਜਨਰਲ ਜਾਤੀ ਸਰਟੀਫਿਕੇਟ ਸੇਵਾ ਦਾ ਲਾਭ ਲੈ ਸਕਦੇ ਹਨ ਜਾਂ ਆਪਣੀ ਅਰਜ਼ੀ ਜਮ੍ਹਾਂ ਕਰਾਉਣ ਲਈ ਲੋੜੀਂਦੇ ਦਸਤਾਵੇਜ਼ ਸਮੇਤ ਆਪਣੇ ਨਜਦੀਕੀ ਸੇਵਾ ਕੇਂਦਰ ਵਿਖੇ ਵੀ ਸੰਪਰਕ ਕਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਹੁਣ ਕਿਸੇ ਵੀ ਦਫ਼ਤਰ ਵਿਖੇ ਫਾਈਲ ਜਮ੍ਹਾਂ ਕਰਵਾਉਣ ਦੀ ਲੋੜ ਨਹੀਂ ਹੈ। ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀ ਪੰਚਾਲ ਨੇ ਅੱਗੇ ਦੱਸਿਆ ਕਿ ਵਰਤਮਾਨ ਵਿੱਚ ਸੇਵਾ ਕੇਂਦਰਾਂ ਦੁਆਰਾ ਆਫਲਾਈਨ ਮੋਡ ਵਿੱਚ ਜਨਰਲ ਜਾਤੀ ਸਰਟੀਫਿਕੇਟ ਦੀ ਸੇਵਾ ਉਪਲੱਬਧ ਸੀ ਅਤੇ ਹੱਥੀਂ ਦਸਤਖ਼ਤ ਕੀਤੇ ਸਰਟੀਫਿਕੇਟ ਜਾਰੀ ਕੀਤੇ ਜਾ ਰਹੇ ਸਨ।
ਹੁਣ ਆਮ ਜਨਤਾ ਦੀ ਸਹੂਲਤ ਲਈ ਪ੍ਰਸ਼ਾਸ਼ਕੀ ਸੁਧਾਰ ਵਿਭਾਗ ਵੱਲੋਂ ਜਨਰਲ ਜਾਤੀ ਸਰਟੀਫਿਕੇਟ ਦੀ ਫਾਈਲ ਜਮ੍ਹਾ ਕਰਨ ਸਵੀਕ੍ਰਿਤੀ ਅਤੇ ਡਿਲੀਵਰੀ ਦੀ ਪ੍ਰਕਿਰਿਆ ਨੂੰ ਡਿਜੀਟਾਈਜ਼ ਕੀਤਾ ਗਿਆ ਹੈ। ਉਨ੍ਹਾ ਦੱਸਿਆ ਕਿ ਇਹ ਸੇਵਾ 07 ਜੂਨ, 2022 ਤੋਂ ਸੇਵਾ ਕੇਂਦਰਾਂ ਦੇ ਨਾਲ-ਨਾਲ ਕਨੈਕਟ ਪੋਰਟਲ ਰਾਹੀਂ ਵੀ ਉਪਲੱਬਧ ਹੋ ਗਈ ਹੈ।

Facebook Comments

Trending