ਲੁਧਿਆਣਾ : ਪੀ.ਏ.ਯੂ. ਦੇ ਖੇਤੀ ਇੰਜਨੀਅਰਿੰਗ ਕਾਲਜ ਵਿੱਚ ਭੂਮੀ ਅਤੇ ਪਾਣੀ ਇੰਜਨੀਅਰਿੰਗ ਵਿਭਾਗ ਅਧੀਨ ਆਪਣੀ ਪੜਾਈ ਕਰ ਰਹੇ ਵਿਦਿਆਰਥੀ ਦਿਨੇਸ਼ ਗੁਲਾਟੀ ਨੂੰ ਬੀਤੇ ਦਿਨੀਂ ਆਪਣੇ ਐੱਮ ਟੈੱਕ ਥੀਸਿਸ ਲਈ ਰਾਸ਼ਟਰੀ ਐਵਾਰਡ ਹਾਸਲ ਹੋਇਆ ।
ਇੰਜ: ਗੁਲਾਟੀ ਦਾ ਥੀਸਿਸ ਸਿੱਧੀ ਬਿਜਾਈ ਵਾਲੇ ਝੋਨੇ ਅਤੇ ਪਨੀਰੀ ਵਾਲੇ ਝੋਨੇ ਦੇ ਪ੍ਰਸੰਗ ਵਿੱਚ ਜ਼ਮੀਨੀ ਪਾਣੀ ਦੀ ਰੀਚਾਰਜਿੰਗ ਬਾਰੇ ਸੀ । ਉਹਨਾਂ ਨੇ ਆਪਣਾ ਥੀਸਿਸ ਡਾ. ਸੰਜੇ ਸਤਪੁਤੇ ਦੀ ਨਿਗਰਾਨੀ ਹੇਠ ਭੂਮੀ ਅਤੇ ਪਾਣੀ ਇੰਜਨੀਅਰਿੰਗ ਵਿਭਾਗ ਵਿੱਚ ਸੰਪੂਰਨ ਕੀਤਾ ।
ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਅਸ਼ੋਕ ਕੁਮਾਰ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਸੰਦੀਪ ਬੈਂਸ ਅਤੇ ਭੂਮੀ ਪਾਣੀ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਜੇ ਪੀ ਸਿੰਘ ਨੇ ਵਿਦਿਆਰਥੀ ਅਤੇ ਉਸਦੇ ਨਿਗਰਾਨ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ।