Connect with us

ਦੁਰਘਟਨਾਵਾਂ

ਮਾਨਾਂਵਾਲਾ ਰੇਲਵੇ ਸਟੇਸ਼ਨ ‘ਤੇ ਪਟੜੀ ਤੋਂ ਉਤਰੀ ਮਾਲ ਗੱਡੀ, ਰੇਲ ਮਾਰਗ ਠੱਪ, 3 ਘੰਟਿਆਂ ਬਾਅਦ ਰੇਲ ਆਵਾਜਾਈ ਬਹਾਲ

Published

on

Freight train derailed at Mananwala railway station, Amritsar-New Delhi railway line completely stopped

ਅੰਮ੍ਰਿਤਸਰ : ਬੀਤੀ ਦੇਰ ਸ਼ਾਮ ਅੰਮ੍ਰਿਤਸਰ-ਬਿਆਸ ਦੇ ਵਿਚਕਾਰ ਮਾਨਾਂਵਾਲਾ ਰੇਲਵੇ ਸਟੇਸ਼ਨ ‘ਤੇ ਇਕ ਮਾਲ ਗੱਡੀ ਪਟੜੀ ਤੋਂ ਉਤਰ ਗਈ। ਮਾਲ ਗੱਡੀ ਦੇ ਪਟੜੀ ਤੋਂ ਉਤਰਨ ਕਾਰਨ ਅੰਮ੍ਰਿਤਸਰ-ਨਵੀਂ ਦਿੱਲੀ ਰੇਲ ਮਾਰਗ ਪੂਰੀ ਤਰ੍ਹਾਂ ਠੱਪ ਹੋ ਗਿਆ। ਬਿਆਸ ਰੇਲਵੇ ਸਟੇਸ਼ਨ ਤੋਂ ਅੱਗੇ ਨਾ ਤਾਂ ਰੇਲ ਗੱਡੀਆਂ ਆ ਸਕਦੀਆਂ ਹਨ ਤੇ ਨਾ ਹੀ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਜਾਣ ਵਾਲੀਆਂ ਰੇਲ ਗੱਡੀਆਂ ਆਪਣੀ ਮੰਜ਼ਿਲ ਲਈ ਰਵਾਨਾ ਹੋ ਸਕਦੀਆਂ ਹਨ।

ਅੰਮ੍ਰਿਤਸਰ ਦੇ ਸਟੇਸ਼ਨ ਸੁਪਰਡੈਂਟ ਅਨੁਸਾਰ ਜਦੋਂ ਤੱਕ ਮਾਨਾਂਵਾਲਾ ਰੇਲਵੇ ਸਟੇਸ਼ਨ ‘ਤੇ ਪਟੜੀ ਤੋਂ ਉਤਰੀ ਮਾਲ ਗੱਡੀ ਪਟੜੀ ‘ਤੇ ਨਹੀਂ ਆਉਂਦੀ, ਉਦੋਂ ਤੱਕ ਰੇਲ ਆਵਾਜਾਈ ਨਹੀਂ ਖੁੱਲ੍ਹ ਸਕੇਗੀ। ਉਨ੍ਹਾਂ ਅਨੁਸਾਰ ਰੇਲਵੇ ਅਧਿਕਾਰੀ ਅਤੇ ਕਰਮਚਾਰੀ ਮੌਕੇ ‘ਤੇ ਪਹੁੰਚ ਚੁੱਕੇ ਸਨ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ ਸਨ। ਰੇਲਵੇ ਸਟਾਫ ਨੇ 2 ਤੋਂ 3 ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਰੇਲ ਆਵਾਜਾਈ ਨੂੰ ਬਹਾਲ ਕੀਤਾ।

Facebook Comments

Trending