ਲੁਧਿਆਣਾ : ਪੰਜਾਬ ਇਸਤਰੀ ਸਭਾ ਦੀ ਸੂਬਾ ਕੌਂਸਲ ਦੀ ਮੀਟਿੰਗ ਅੱਜ ਲੁਧਿਆਣਾ ਵਿਖੇ ਕੁਸ਼ਲ ਭੌਰਾ ਦੀ ਪ੍ਰਧਾਨਗੀ ਹੇਠ ਹੋਈ । ਸਭ ਤੋਂ ਪਹਿਲਾਂ ਸ਼ੋਕ ਮਤਾ ਪੇਸ਼ ਕੀਤਾ ਗਿਆ। ਸੂਬਾ ਜਨਰਲ ਸਕੱਤਰ ਰਾਜਿੰਦਰਪਾਲ ਕੌਰ ਨੇ ਮੀਟਿੰਗ ਵਿਚ ਰਿਪੋਰਟ ਪੇਸ਼ ਕੀਤੀ। ਸਾਰੇ ਜ਼ਿਲ੍ਹਿਆਂ ਨੇ ਆਪਣੇ ਆਪਣੇ ਜ਼ਿਲ੍ਹੇ ਦੀ ਰਿਪੋਰਟ ਪੇਸ਼ ਕੀਤੀ। ਮੀਟਿੰਗ ਵਿਚ ਸਿੱਖਿਆ ਦੇ ਨਿਘਾਰ, ਸਿੱਖਿਆ ਦਾ ਭਗਵਾਕਰਨ, ਵਧਦੀ ਬੇਰੁਜ਼ਗਾਰੀ, ਵਧਦੀ ਮਹਿੰਗਾਈ , ਨਸ਼ਾ, ਵਿਦੇਸ਼ਾਂ ਵੱਲ ਭੱਜਣ ਦੀ ਦੌੜ ਆਦਿ ਵਿਸ਼ਿਆਂ ਤੇ ਚਿੰਤਾ ਪ੍ਰਗਟਾਈ ।
ਕੇਂਦਰ ਸਰਕਾਰ ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗਡ਼੍ਹ ਹਥਿਆਉਣ ਦਾ ਮੀਟਿੰਗ ਵੱਲੋਂ ਸਖ਼ਤ ਨੋਟਿਸ ਲਿਆ ਗਿਆ ਅਤੇ ਕਿਹਾ ਗਿਆ ਕਿ ਅਸੀਂ ਇਸ ਵਿਰੁੱਧ ਲੜਾਂਗੇ। ਨਸ਼ਾਖੋਰੀ ਦੀ ਸਮੱਸਿਆ ਤੇ ਚਿੰਤਾ ਪ੍ਰਗਟ ਕਰਦੇ ਹੋਏ ਆਗੂਆਂ ਨੇ ਕਿਹਾ ਕਿ ਨਵੀਂ ਸਰਕਾਰ ਤੋਂ ਅਸੀਂ ਆਸ ਕਰਦੇ ਹਾਂ ਕਿ ਨਸ਼ਾਖੋਰੀ ਨੂੰ ਨੱਥ ਪਾ ਕੇ ਸਾਡੀ ਜਵਾਨੀ ਨੂੰ ਬਚਾਏ। ਸਿੱਖਿਆ ਦੇ ਨਿਘਾਰ ਨੂੰ ਰੋਕਿਆ ਜਾਵੇ ,ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣ ਤਾਂ ਕਿ ਸਾਡੀ ਜਵਾਨੀ ਨੂੰ ਵਿਦੇਸ਼ਾਂ ਵੱਲ ਨਾ ਭੱਜਣਾ ਪਵੇ ।
ਮੀਟਿੰਗ ਵਿੱਚ ਸਿੱਖਿਆ ਦੇ ਨਿਘਾਰ ਤੇ ਵੀ ਡੂੰਘੀ ਚਿੰਤਾ ਪ੍ਰਗਟ ਕੀਤੀ ਇਕ ਤਾਂ ਸਿੱਖਿਆ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਦੂਜੇ ਪਾਸੇ ਸਿਲੇਬਸ ਵਿੱਚ ਇਸ ਢੰਗ ਨਾਲ ਤਬਦੀਲੀ ਕੀਤੀ ਜਾ ਰਹੀ ਹੈ ਕਿ ਬੱਚੇ ਸਾਡੇ ਪੜ੍ਹੇ ਲਿਖੇ ਮੂਰਖ ਬਣ ਜਾਣ। ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ਤਾਂ ਕਿ ਸਾਡੇ ਬੱਚਿਆਂ ਨੂੰ ਚੰਗੇ ਸੰਸਕਾਰ ਨਾ ਮਿਲਨ। ਉਨ੍ਹਾਂ ਚ ਦੇਸ਼ ਭਗਤੀ ਦੀਆਂ ਭਾਵਨਾਵਾਂ ਉਜਾਗਰ ਨਾ ਹੋਣ ਉਨ੍ਹਾਂ ਨੂੰ ਆਪਣੇ ਵਿਰਸੇ ਤੇ ਮਾਣ ਮਹਿਸੂਸ ਨਾ ਹੋਵੇ।
ਵਧੀਆਂ ਹੋਈਆਂ ਪੈਟਰੋਲ, ਡੀਜ਼ਲ, ਗੈਸ ਕੀਮਤਾਂ ਉਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਅਤੇ ਕਿਹਾ ਗਿਆ ਕਿ ਗ਼ਰੀਬਾਂ ਨੂੰ ਮੁਫ਼ਤ ਸਿਲੰਡਰ ਵੰਡਣ ਦਾ ਕੀ ਫ਼ਾਇਦਾ ਸੀ ਜੇਕਰ ਸਿਲੰਡਰ ਦੁਬਾਰਾ ਕਰਵਾਉਣਾ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਹੀ ਹੋ ਗਿਆ ਹੈ। ਸੂਬਾ ਸੱਰਪ੍ਰਸਤ ਨਰਿੰਦਰਪਾਲ ਪਾਲੀ ਨੇ ਵੱਧ ਰਹੀਆਂ ਗੈਂਗਾਂ ਦੀਆਂ ਲੜਾਈਆਂ ਅਤੇ ਅਮਨ ਕਾਨੂੰਨ ਦੀ ਹਾਲਤ ਉਤੇ ਡੂੰਘੀ ਚਿੰਤਾ ਪ੍ਰਗਟ ਕੀਤੀ ।