Connect with us

ਪੰਜਾਬੀ

ਇਸ ਪਿੰਡ ‘ਚ ਪੰਚਾਇਤੀ ਜ਼ਮੀਨ ’ਚ ਬਹੁ-ਕਰੋੜੀ ਘਪਲੇ ਦੀ ਸੰਭਾਵਨਾ, ਕਈ ਸ਼ੱਕ ਦੇ ਘੇਰੇ ’ਚ

Published

on

Possibility of multi-crore scam in panchayat land in this village, many under suspicion

ਲੁਧਿਆਣਾ : ਭਗਵੰਤ ਮਾਨ ਸਰਕਾਰ ਨੇ ਸਰਕਾਰੀ ਜ਼ਮੀਨਾਂ ’ਤੇ ਨਾਜਾਇਜ਼ ਕਬਜ਼ੇ ਕਰਕੇ ਕਰੋੜਾਂ ਰੁਪਏ ਦਾ ਘਪਲਾ ਕਰਨ ਵਾਲੇ ਭੂ-ਮਾਫੀਆ ਖ਼ਿਲਾਫ ਤਾਬੜਤੋੜ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਪਿੰਡ ਜਗੀਰਪੁਰ ’ਚ ਪੈਂਦੀ ਪੰਚਾਇਤੀ ਜ਼ਮੀਨ ਦੇ ਬਹੁ-ਕਰੋੜੀ ਘਪਲੇ ਨਾਲ ਜੁੜਿਆ ਹੋਇਆ ਹੈ, ਜਿਸ ਵਿਚ ਦੋਸ਼ ਹੈ ਕਿ ਪਿੰਡ ਵਿਚ ਕੁੱਲ 52 ਕਿੱਲੇ ਪੰਚਾਇਤੀ ਜ਼ਮੀਨ ਸੀ, ਜਿਸ ’ਤੇ ਲਗਾਤਾਰ ਭੂ-ਮਾਫੀਆ ਕਬਜ਼ੇ ਕਰਕੇ ਜ਼ਮੀਨਾਂ ਨੂੰ ਅੱਗੇ ਵੇਚਦਾ ਚੱਲਦਾ ਆ ਰਿਹਾ ਹੈ ।

ਪਿੰਡ ਦੇ ਸਾਬਕਾ ਸਰਪੰਚ ਦਿਲਬਾਗ ਸਿੰਘ ਗਿੱਲ ਨੇ ਦੋਸ਼ ਲਾਏ ਹਨ ਕਿ ਮਾਮਲਾ ਪਿਛਲੇ ਕਈ ਸਾਲਾਂ ਤੋਂ ਸਰਕਾਰੀ ਫਾਈਲਾਂ ’ਚ ਧੂੜ ਫੱਕ ਰਿਹਾ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਪਿਛਲੇ ਕੁਝ ਸਾਲਾਂ ਦੌਰਾਨ ਹੀ ਪੰਚਾਇਤ ਦੀ 44-45 ਕਿੱਲੇ ਜ਼ਮੀਨ ’ਤੇ ਭੂ-ਮਾਫੀਆ ਨੇ ਨਾਜਾਇਜ਼ ਕਬਜ਼ੇ ਕਰ ਕੇ ਨਾ ਸਿਰਫ ਕਾਲੋਨੀਆਂ ਕੱਟੀਆਂ, ਸਗੋਂ ਪਿੰਡ ’ਚੋਂ ਗੁਜ਼ਰਦੇ ਬਰਸਾਤੀ ਪਾਣੀ ਦੀ ਨਿਕਾਸੀ ਵਾਲੇ ਨਾਲੇ ਨੂੰ ਵੀ ਵੇਚ ਦਿੱਤਾ, ਜਿਸ ’ਚ ਸਰਕਾਰ ਨੂੰ ਕਈ ਸੌ ਕਰੋੜ ਰੁਪਏ ਦਾ ਚੂਨਾ ਲਾਇਆ ਹੈ।

ਮਾਮਲੇ ਨੂੰ ਲੈ ਕੇ ਤੇਜ਼ੀ ਨਾਲ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਵੀਡੀਓ ਕਲਿੱਪ ’ਚ ਗਿੱਲ ਨੇ ਦੋਸ਼ ਲਾਏ ਹਨ ਕਿ ਪਿੰਡ ’ਚ ਸਰਗਰਮ ਭੂ ਮਾਫੀਆ ਨੇ ਸੋਚੀ-ਸਮਝੀ ਸਾਜ਼ਿਸ਼ ਤਹਿਤ ਪੰਚਾਇਤੀ ਜ਼ਮੀਨ ਦੀ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਂ ’ਤੇ ਅਲਾਟਮੈਂਟ ਕਰਵਾ ਕੇ ਜ਼ਮੀਨ ਅੱਗੇ ਵੇਚ ਦਿੱਤੀ ਹੈ, ਜਦੋਂਕਿ ਨਿਯਮਾਂ ਮੁਤਾਬਕ ਪੰਚਾਇਤੀ ਜ਼ਮੀਨ ਦੀ ਅਲਾਟਮੈਂਟ ਹੋ ਹੀ ਨਹੀਂ ਸਕਦੀ।

ਮੌਜੂਦਾ ਬੀ. ਡੀ. ਪੀ. ਓ. ਗੁਰਪ੍ਰੀਤ ਸਿੰਘ ਮਾਂਗਟ ਨੇ ਦਾਅਵਾ ਕੀਤਾ ਹੈ ਕਿ ਨਾਲੇ ਦੀ ਜ਼ਮੀਨ ਕਬਜ਼ਾਮੁਕਤ ਕਰਵਾਉਣ ਲਈ ਵਿਭਾਗ ਵਲੋਂ ਵਾਰੰਟ ਜਾਰੀ ਕੀਤੇ ਗਏ ਹਨ। ਜਦੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਇਸ ਤੋਂ ਪਹਿਲਾਂ ਵੀ ਦਰਜਨਾ ਅਧਿਕਾਰੀਆਂ ਵਲੋਂ ਸਿਰਫ ਵਾਰੰਟ ਹੀ ਜਾਰੀ ਕੀਤੇ ਗਏ ਹਨ ਪਰ ਕਦੇ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਮਾਂਗਟ ਨੇ ਕਿਹਾ ਕਿ ਉਹ ਜਲਦ ਹੀ ਮਾਮਲੇ ਸਬੰਧੀ ਵੱਡਾ ਐਕਸ਼ਨ ਲੈਣਗੇ।

Facebook Comments

Trending