ਲੁਧਿਆਣਾ : ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਵਿਖੇ ਫੇਅਰਵੈੱਲ ਪਾਰਟੀ ਦਾ ਅਯੋਜਨ ਕੀਤਾ ਗਿਆ। ਇਸ ਮੌਕੇ ਸਰਦਾਰਨੀ ਰਜਿੰਦਰ ਕੌਰ (ਡਾਇਰੈਕਟਰ ਜੀ. ਐੱਸ . ਰੈਡੀਏਟਰ) ਮੁੱਖ ਮਹਿਮਾਨ ਵਜੋਂ ਪਹੁੰਚੇ, ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸ. ਰਣਜੋਧ ਸਿੰਘ ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਰੂਪ ਵਿੱਚ ਸ਼ਾਮਲ ਹੋਏ।
ਕਾਲਜ ਦੇ ਕਾਰਜਕਾਰੀ ਪ੍ਰਿੰ. ਡਾ.ਰਾਜੇਸ਼ਵਰਪਾਲ ਕੌਰ ਨੇ ਆਏ ਮਹਿਮਾਨਾਂ ਦਾ ਫੁੱਲਾਂ ਦੇ ਗੁਲਦਸਤੇ ਨਾਲ ਨਿੱਘਾ ਸੁਆਗਤ ਕੀਤਾ। ਪ੍ਰੋਗਰਾਮ ਵਿੱਚ ਕਾਲਜ ਦੀਆਂ ਵਿਦਿਆਰਥਣਾਂ ਨੇ ਨਾਚ ,ਗੀਤ-ਸੰਗੀਤ ਆਦਿ ਆਈਟਮਾਂ ਦੁਆਰਾ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ । ਪਾਰਟੀ ਦਾ ਮੁੱਖ ਅਕਰਸ਼ਣ ਮਿਸ ਫੇਅਰਵੈੱਲ ਰਾਉਡ ਦਾ ਬੜੀ ਖ਼ੂਬਸੂਰਤੀ ਨਾਲ ਸੰਚਾਲਨ ਕੀਤਾ ਗਿਆ ਜਿਸ ਵਿੱਚ ਕਾਲਜ ਦੀਆਂ ਭਾਗ ਤੀਜੇ ਦੀਆਂ ਵਿਦਿਆਰਥਣਾਂ ਨੇ ਹਿੱਸਾ ਲਿਆ।
ਇਸ ਪ੍ਰਤੀਯੋਗਤਾ ਵਿਚ ਤਿੰਨ ਅਲੱਗ ਅਲੱਗ ਪੜਾਵਾਂ ਦੁਆਰਾ ਵਿਦਿਆਰਥਣਾਂ ਦੀ ਬਾਹਰੀ ਸੁੰਦਰਤਾ, ਬੁੱਧੀ ਅਤੇ ਗਿਆਨ ਦੀ ਪ੍ਰੀਖਿਆ ਨਾਲ ਮਿਸ ਫੇਅਰਵੈੱਲ , ਫਸਟ ਰਨਰ ਅਪ, ਸੈਕਿੰਡ ਰਨਰ ਅਪ ਦੀ ਘੋਸ਼ਣਾ ਕੀਤੀ ਗਈ। ਅਪਣੇ ਆਤਮ-ਵਿਸ਼ਵਾਸ ਅਤੇ ਤੀਖਣ ਬੁੱਧੀ ਨਾਲ ਭਾਗ ਤੀਜੇ ਦੀਆਂ ਵਿਦਿਆਰਥਣਾਂ ਵਿੱਚੋਂ ਸੁਧਾ ਪਾਲ ਨੇ ਮਿਸ ਫੇਅਰਵੈੱਲ ਦਾ ਖਿਤਾਬ , ਨਵਨੀਤ ਕੌਰ ਨੇ ਫਸਟ ਰਨਰ ਅੱਪ ਦਾ ਖਿਤਾਬ ਰੁਪਿੰਦਰ ਕੌਰ ਨੇ ਦੂਸਰੀ ਰਨਰ ਅਪ ਦਾ ਖਿਤਾਬ ਜਿੱਤਿਆ।
ਸਰਦਾਰਨੀ ਰਜਿੰਦਰ ਕੌਰ ਨੇ ਵਿਜੇਤਾ ਵਿਦਿਆਰਥਣਾਂ ਨੂੰ ਤਾਜ ਪਹਿਨਾਇਆ ਉਹਨਾਂ ਨੂੰ ਵਧਾਈ ਦਿੱਤੀ ਤੇ ਨਾਲ ਹੀ ਅੱਗੇ ਆਉਣ ਵਾਲੇ ਸਮੇਂ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਸ. ਰਣਜੋਧ ਸਿੰਘ ਨੇ ਅਪਣੇ ਵਿਚਾਰ ਪੇਸ਼ ਕਰਦੇ ਕਿਹਾ ਕਿ ਵਿਦਿਆਰਥੀ ਜੀਵਨ ਜ਼ਿੰਦਗੀ ਦਾ ਯਾਦਗਾਰ ਪੜਾਅ ਹੁੰਦਾ ਹੈ , ਸਿੱਖਿਆ ਸੰਪੂਰਨ ਕਰਕੇ ਜੀਵਨ ਦੇ ਸੁਪਨਿਆਂ ਨੂੰ ਸੱਚ ਕਰਨ ਦੇ ਲਈ ਹਮੇਸ਼ਾਂ ਸਕਾਰਤਮਕ ਊਰਜਾ ਨਾਲ ਅੱਗੇ ਵਧਣਾ ਚਾਹੀਦਾ ਹੈ।
ਪ੍ਰਿੰਸੀਪਲ ਡਾ. ਰਾਜੇਸ਼ਵਰਪਾਲ ਕੌਰ ਨੇ ਕਾਲਜ ਤੋਂ ਪੜ੍ਹਾਈ ਪੂਰੀ ਕਰਕੇ ਜਾਣ ਵਾਲੀਆਂ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਡੇ ਸਾਰਿਆਂ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਅਪਣੇ ਵਿਦਿਆਰਥੀ ਜੀਵਨ ਦਾ ਇੱਕ ਟੀਚਾ ਪੂਰਾ ਕਰ ਲਿਆ ਹੈ , ਕਾਲਜ ਵਿੱਚ ਵਿਦਿਆਰਥੀਆਂ ਅੰਦਰ ਜਿਥੇ ਆਤਮ-ਵਿਸ਼ਵਾਸ ਜਗਾਇਆ ਜਾਂਦਾ ਹੈ, ਉੱਥੇ ਨਾਲ ਹੀ ਦੂਸਰੇ ਪਾਸੇ ਉਨ੍ਹਾਂ ਨੂੰ ਆਉਣ ਵਾਲੇ ਜੀਵਨ ਦੇ ਸੰਘਰਸ਼ ਲਈ ਤਿਆਰ ਕੀਤਾ ਜਾਂਦਾ ਹੈ।