ਲੁਧਿਆਣਾ : ਐਗਰੀਕਲਚਰ ਸਕਿੱਲ ਕਾਊਂਸਲ ਆਫ ਇੰਡੀਆ, ਗੁਰੂਗਰਾਮ, ਹਰਿਆਣਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਡਾ. ਸਤੇਂਦਰ ਸਿੰਘ ਆਰੀਆ ਨੇ ਸਕਿੱਲ ਡਿਵੈਲਪਮੈਂਟ ਸੈਂਟਰ, ਡਾਇਰੈਕਟੋਰੇਟ ਪਸਾਰ ਸਿੱਖਿਆ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ ਦੌਰਾ ਕੀਤਾ।
ਇਸ ਮੌਕੇ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਉੱਚ ਅਧਿਕਾਰੀ ਨਿਰਦੇਸ਼ਕ ਪਸਾਰ ਸਿੱਖਿਆ ਡਾ. ਅਸ਼ੋਕ ਕੁਮਾਰ, ਉਪ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜੀ. ਪੀ. ਐਸ. ਸੋਢੀ, ਡਾ. ਕੁਲਦੀਪ ਸਿੰਘ ਪੰਧੂ, ਐਸੋਸੀਏਟ ਡਾਇਰੈਕਟਰ (ਸਕਿੱਲ ਡਿਵੈਲਪਮੈਂਟ), ਡਾ. ਵਿਸ਼ਾਲ ਬੈਕਟਰ ਐਸੋਸੀਏਟ ਡਾਇਰੈਕਟਰ ਇੰਡਸਟਰੀ ਲਿੰਕੇਜਜ, ਡਾ. ਰੁਪਿੰਦਰ ਕੌਰ, ਡਾ. ਲਵਲੀਸ਼ ਗਰਗ ਅਤੇ ਕਰਨਵੀਰ ਗਿੱਲ ਮੌਜੂਦ ਰਹੇ।
ਡਾ. ਆਰੀਆ ਨੇ ਸਕਿੱਲ ਡਿਵੈਲਪਮੈਂਟ ਦੇ ਕੋਰਸਾਂ, ਸਲੇਬਸ, ਵਿਦਿਅਕ ਯੋਗਤਾ ਅਤੇ ਹੋਰ ਵਿਸ਼ਿਆਂ ਬਾਰੇ ਪੀ.ਏ.ਯੂ ਦੇ ਮਾਹਿਰਾਂ ਨਾਲ ਵਿਚਾਰ ਸਾਂਝੇ ਕੀਤੇ। ਡਾ. ਅਸ਼ੋਕ ਕੁਮਾਰ ਨੇ ਪੀ.ਏ.ਯੂ ਵੱਲੋਂ ਲਾਏ ਜਾਂਦੇ ਸਿਖਲਾਈ ਕੋਰਸਾਂ ਅਤੇ ਡਾ. ਕੁਲਦੀਪ ਸਿੰਘ ਨੇ ਡਾ. ਰੁਪਿੰਦਰ ਕੌਰ ਨੇ ਪੀ.ਏ.ਯੂ. ਵੱਲੋਂ ਤਿੰਨ ਮਹੀਨਿਆਂ ਦੇ ਸਿਖਲਾਈ ਕੋਰਸ, ਬਾਗਬਾਨੀ ਦੇ ਛੇ ਮਹੀਨੇ ਅਤੇ ਸਾਲ ਦੇ ਡਿਪਲੋਮਾ/ਟ੍ਰੇਨਿੰਗ ਦਾ ਮੁਲਾਂਕਣ ਐਗਰੀਕਲਚਰ ਸਕਿੱਲ ਕਾਊਂਸਲ ਆਫ ਇੰਡੀਆ ਤੋਂ ਕਰਵਾ ਕੇ ਉਹਨਾਂ ਦਾ ਸਰਟੀਫਿਕੇਟ ਦੇਣ ਤੇ ਚਰਚਾ ਕੀਤੀ।