Connect with us

ਪੰਜਾਬੀ

ਪੀ.ਏ.ਯੂ. ਦੀ ਖੋਜਾਰਥੀ ਨੂੰ ਸਰਵੋਤਮ ਪੋਸਟਰ ਪੁਰਸਕਾਰ ਹਾਸਲ ਹੋਇਆ

Published

on

P.A.U. Researcher received the Best Poster Award

ਲੁਧਿਆਣਾ : ਪੀ.ਏ.ਯੂ. ਦੇ ਜੁਆਲੋਜੀ ਵਿਭਾਗ ਵਿੱਚ ਪੀ ਐੱਚ ਡੀ ਦੀ ਖੋਜਾਰਥੀ ਡਿੰਪਲ ਮੰਡਲਾ ਨੂੰ ਬੀਤੇ ਦਿਨੀਂ ਸ਼੍ਰੀਨਗਰ ਵਿੱਚ ਹੋਏ ਰਾਸ਼ਟਰੀ ਸੈਮੀਨਾਰ ਵਿੱਚ ਸਰਵੋਤਮ ਪੋਸਟਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ । ਸ਼੍ਰੀਨਗਰ ਦੇ ਸ਼ੇਰੇ ਕਸ਼ਮੀਰ ਯੂਨੀਵਰਸਿਟੀ ਵਿੱਚ ਇਹ ਵਰਕਸ਼ਾਪ ਖੇਤੀ ਅਤੇ ਹੋਰ ਅਨੁਸਾਸ਼ਨਾਂ ਬਾਰੇ ਨਵੀਂ ਦਿੱਲੀ ਦੇ ਕਮਿਉਨਟੀ ਮੋਬਾਇਲਾਈਜ਼ੇਸ਼ਨ ਫਾਰ ਸਸਟੇਨਏਬਲ ਡਿਵੈਲਪਮੈਂਟ ਦੀ ਸੁਸਾਇਟੀ ਵਲੋਂ ਆਯੋਜਿਤ ਕੀਤੀ ਗਈ ਸੀ ।

ਇਸ ਵਿੱਚ ਖੋਜਾਰਥੀ ਦਾ ਸਹਿਯੋਗ ਕਰਨ ਵਾਲਿਆਂ ਵਿੱਚ ਡਾ. ਨੀਨਾ ਸਿੰਗਲਾ ਅਤੇ ਡਾ. ਸੁਖਮਨਪ੍ਰੀਤ ਕੌਰ ਜੁਆਲੋਜੀ ਵਿਭਾਗ, ਡਾ. ਐੱਲ ਡੀ ਸਿੰਗਲਾ ਗੁਰੂ ਅੰਗਦ ਦੇਵ ਵੈਨਟਰੀ ਯੂਨੀਵਰਸਿਟੀ ਤੋਂ ਸਨ । ਇਸ ਪ੍ਰਾਪਤੀ ਲਈ ਬੇਸਿਕ ਸਾਇੰਸਜ਼ ਕਾਲਜ ਦੇ ਡੀਨ ਡਾ. ਸ਼ੰਮੀ ਕਪੂਰ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਸੰਦੀਪ ਬੈਂਸ ਅਤੇ ਜੁਆਲੋਜੀ ਵਿਭਾਗ ਦੇ ਮੁਖੀ ਡਾ. ਨੀਨਾ ਸਿੰਗਲਾ ਨੇ ਖੋਜਾਰਥੀ ਨੂੰ ਵਧਾਈ ਦਿੱਤੀ ।

Facebook Comments

Trending