ਪੰਜਾਬੀ
ਵਿਦਿਆਰਥੀਆਂ ਨੇ ਸਾਈਕਲ ਰੈਲੀ ਕੱਢ ਕੇ ਮਨਾਇਆ ਵਿਸ਼ਵ ਵਾਤਾਵਰਨ ਦਿਹਾੜਾ
Published
2 years agoon
ਲੁਧਿਆਣਾ : ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਾਡਲ ਗਰਾਮ ਵਿਖੇ ਵਿਸ਼ਵ ਵਾਤਾਵਰਨ ਦਿਹਾੜਾ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਬੰਧੀ ਵਧੇਰੇ ਜਾਣਕਾਰੀ ਸਾਂਝਾ ਕਰਦਿਆਂ ਪਰਮਬੀਰ ਸਿੰਘ ਨੇ ਦੱਸਿਆ ਕਿ ਸਕੂਲ ਮੈਨੇਜਰ ਕੰਵਲਪ੍ਰੀਤ ਕੌਰ ਦੇ ਮਾਰਗ ਦਰਸ਼ਨ ਹੇਠ ਕੌਮੀ ਸੇਵਾ ਯੋਜਨਾ ਇਕਾਈ ਅਤੇ ਐੱਨਸੀਸੀ ਦੇ ਕੈਡਿਟਾਂ ਵੱਲੋਂ ਵਿਸ਼ਵ ਵਾਤਾਵਰਨ ਦਿਹਾੜਾ ਛੁੱਟੀਆਂ ਹੋਣ ਦੇ ਬਾਵਜੂਦ ਵੀ ਬੜੇ ਉਤਸ਼ਾਹ ਨਾਲ ਮਨਾਇਆ ਗਿਆ ।
ਵਿਦਿਆਰਥੀਆਂ ਨੇ ਬਡ਼ੇ ਹੀ ਉਤਸ਼ਾਹ ਨਾਲ ਐਤਵਾਰ ਵਾਲੇ ਦਿਨ ਸਕੂਲ ਪਹੁੰਚ ਕੇ ਵਾਤਾਵਰਣ ਨੂੰ ਬਚਾਉਣ ਸਬੰਧੀ ਸਹੁੰ ਚੁੱਕੀ ਅਤੇ ਸਕੂਲ ਤੋਂ ਮਾਡਲ ਗਰਾਮ ਗੁਰਦੁਆਰਾ ਸਾਹਿਬ ਅਤੇ ਆਸ ਪਾਸ ਦੇ ਇਲਾਕੇ ਦੇ ਵਿੱਚ ਇੱਕ ਸਾਈਕਲ ਰੈਲੀ ਕੱਢੀ ।
ਸ੍ਰੀ ਮਨੋਜ ਕੁਮਾਰ ਨੇ ਵਿਦਿਆਰਥੀਆਂ ਨੂੰ ਵਾਤਾਵਰਣ ਨੂੰ ਬਚਾਉਣ ਦੇ ਲਈ ਵੱਧ ਤੋਂ ਵੱਧ ਸਾਈਕਲ ਦਾ ਉਪਯੋਗ ਕਰਨ ਦੇ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਸਕੂਟਰਾਂ ,ਕਾਰਾਂ ,ਮੋਟਰ ਗੱਡੀਆਂ, ਆਟੋ ਅਤੇ ਟਰੱਕਾਂ ਆਦਿ ਚੋਂ ਨਿਕਲਣ ਵਾਲੇ ਧੂੰਏਂ ਨਾਲ ਵਾਤਾਵਰਨ ਦੇ ਵਿਚ ਬਹੁਤ ਹੀ ਮਾੜਾ ਪ੍ਰਭਾਵ ਪੈ ਰਿਹਾ ਹੈ । ਇਸ ਨਾਲ ਵਿਅਕਤੀਆਂ ਵਿੱਚ ਸਾਹ ਦੀਆਂ ਬੀਮਾਰੀਆਂ ਆਮ ਹੋ ਰਹੀਆਂ ਹਨ ।
ਵਿਦਿਆਰਥੀ ਜੀਵਨ ਵਿੱਚ ਅਸੀਂ ਜਿੱਥੇ ਹੋਰ ਕੰਮ ਕਰਦੇ ਹਾਂ ,ਉਥੇ ਵਾਤਾਵਰਣ ਨੂੰ ਬਚਾਉਣ ਦੇ ਵਿੱਚ ਵੀ ਯੋਗਦਾਨ ਪਾਉਣਾ ਸਾਡਾ ਫ਼ਰਜ਼ ਹੈ। ਇਸ ਲਈ ਜਿੱਥੋਂ ਤਕ ਹੋ ਸਕੇ ਸਾਨੂੰ ਸਾਈਕਲ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ ।ਇਸ ਨਾਲ ਸਰੀਰ ਤੇ ਹਵਾ ਦੋਨੋਂ ਹੀ ਸਿਹਤਮੰਦ ਰਹਿੰਦੇ ਹਨ। ਇਸ ਮੌਕੇ ਮਨਦੀਪ ਕੌਰ, ਗੁਰਪ੍ਰੀਤ ਕੌਰ, ਹਰਪ੍ਰੀਤ ਸਿੰਘ ਆਦਿ ਸਟਾਫ ਮੈਂਬਰ ਵੀ ਵਿਦਿਆਰਥੀਆਂ ਦੇ ਨਾਲ ਮੌਜੂਦ ਰਹੇ ।
You may like
-
ਪੀ.ਏ.ਯੂ. ਵਿੱਚ ਵਾਤਾਵਰਨ ਦਿਵਸ ਮੌਕੇ ਕਰਵਾਇਆ ਕਵਿਤਾ ਪਾਠ
-
ਪੀ.ਏ.ਯੂ. ਦੇ ਭੂਮੀ ਵਿਗਿਆਨ ਵਿਭਾਗ ਵਿਸ਼ਵ ਵਾਤਾਵਰਨ ਦਿਹਾੜਾ ਮਨਾਇਆ
-
ਪੀ.ਏ.ਯੂ. ਵਿੱਚ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ
-
ਵਾਤਾਵਰਨ ਦੀ ਰੱਖਿਆ ਜੀਵਨ ਦੀ ਸੁਰੱਖਿਆ ‘ਤੇ ਅਧਾਰਿਤ ਮਨਾਇਆ ਵਾਤਾਵਰਣ ਦਿਵਸ
-
ਆਰੀਆ ਕਾਲਜ ਨੇ ਮਨਾਇਆ ਵਿਸ਼ਵ ਵਾਤਾਵਰਨ ਦਿਵਸ
-
ਵਿਧਾਇਕ ਭੋਲਾ ਵੱਲੋਂ ਹਲਕਾ ਪੂਰਬੀ ‘ਚ ਪੌਦੇ ਲਗਾਉਣ ਦੀ ਮੁਹਿੰਮ ਦਾ ਆਗਾਜ਼