ਲੁਧਿਆਣਾ : ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ, ਦਾਦ ਵਿਖੇ ਵਿਦਿਆਰਥੀਆਂ ਦੀ ਸਰਬਪੱਖੀ ਸ਼ਖ਼ਸੀਅਤ ਦੇ ਵਿਕਾਸ ਲਈ ਦੋ ਹਫ਼ਤੇ ਦਾ ਸਮਰ ਕੈਂਪ ਲਗਾਇਆ ਗਿਆ। ਕੈਂਪ ‘ਚ 10ਵੀਂ ਜਮਾਤ ਦੇ ਵਿਦਿਆਰਥੀ ਉਤਸ਼ਾਹ ਨਾਲ ਪਹੁੰਚੇ। ਸਕੂਲ ਨੇ ਡਾਂਸ, ਸੰਗੀਤ, ਖੇਡਾਂ, ਗਿੱਧੇ, ਭੰਗੜਾ, ਕਲਾ ਅਤੇ ਸ਼ਿਲਪਕਾਰੀ ਆਦਿ ਸਮੇਤ ਬਹੁਤ ਸਾਰੀਆਂ ਉਪਯੋਗੀ ਅਤੇ ਮਨੋਰੰਜਕ ਕਿਰਿਆਵਾਂ ਦਾ ਪ੍ਰਬੰਧ ਕੀਤਾ।
ਵਿਦਿਆਰਥੀਆਂ ਨੇ ਆਪਣੀ ਰੁਚੀ ਅਤੇ ਚੋਣ ਅਨੁਸਾਰ ਆਪਣੀਆਂ ਗਤੀਵਿਧੀਆਂ ਦੀ ਚੋਣ ਕੀਤੀ। ਵਿਦਿਆਰਥੀਆਂ ਵਿਚ ਛੁਪੀਆਂ ਪ੍ਰਤਿਭਾਵਾਂ ਨੂੰ ਨਿਖਾਰਨ ਦੇ ਉਦੇਸ਼ ਨਾਲ ਹੀ ਸਕੂਲ ਵਿਚ ਪਹਿਲੀ ਵਾਰ ਸਮਰ ਕੈਂਪ ਲਗਾਇਆ ਗਿਆ। ਕਿਤੇ ਸੰਗੀਤ ਅਤੇ ਕਲਾ ਨਾਲ ਜੁੜੀਆਂ ਗਤੀਵਿਧੀਆਂ ਹੁੰਦੀਆਂ ਸਨ, ਕਿਤੇ ਯੋਗ ਅਤੇ ਸਿਲਾਈ, ਕਢਾਈ ਅਤੇ ਦਸਤਕਾਰੀ ਨਾਲ ਸਬੰਧਤ ਪ੍ਰੋਗਰਾਮ ਕੀਤੇ ਗਏ । ਕੈਂਪ ਦੇ ਵਿਦਿਆਰਥੀਆਂ ਨੇ ਉਥੇ ਕੁਝ ਨਵੀਂ ਸਿੱਖਿਆ ਵੀ ਪ੍ਰਾਪਤ ਕੀਤੀ।
ਸਮਰ ਕੈਂਪ ਦੇ ਆਯੋਜਨ ਵਿਚ ਬੱਚਿਆਂ ਦੇ ਸਰੀਰਕ, ਰਚਨਾਤਮਕ ਅਤੇ ਬੌਧਿਕ ਵਿਕਾਸ ਦਾ ਧਿਆਨ ਰੱਖਿਆ ਜਾ ਰਿਹਾ ਹੈ। ਕੈਂਪ ਦੌਰਾਨ ਅਧਿਆਪਕਾਂ ਵਲੋਂ ਬੱਚਿਆਂ ਅੰਦਰ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਨੈਤਿਕ ਗਿਆਨ ਤੇ ਕਦਰਾਂ ਕੀਮਤਾਂ ਬਾਰੇ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ। ਸਕੂਲ ਦੀ ਪਿ੍ੰਸੀਪਲ ਸ੍ਰੀਮਤੀ ਅਰਚਨਾ ਸ੍ਰੀਵਾਸਤਵਾ ਨੇ ਵਿਦਿਆਰਥੀਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਆਪਣੇ ਸਮੇਂ ਦਾ ਵੱਧ ਤੋਂ ਵੱਧ ਲਾਹਾ ਲੈਂਦੇ ਹੋਏ ਆਪਣੀ ਪੇਸ਼ਕਾਰੀ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ ।