ਲੁਧਿਆਣਾ : ਸਥਾਨਕ ਸਤੀਸ਼ ਚੰਦਰ ਸਰਕਾਰੀ ਕਾਲਜ ਲੁਧਿਆਣਾ ਦੇ ਵਿਦਿਆਰਥੀਆਂ ਅਤੇ ਸਟਾਫ ਦੇ ਸਾਂਝੇ ਉੱਦਮ ਸਦਕਾ ਸ੍ਰੀ ਗੁਰੂ ਅਰਜੁਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਠੰਡੇ -ਮਿੱਠੇ ਜਲ ਦੀ ਛਬੀਲ ਲਗਾਈ ਗਈ । ਅਰਦਾਸ ਕਰਨ ਉਪਰੰਤ ਕਾਲਜ਼ ਦੇ ਪ੍ਰਿੰਸੀਪਲ ਡਾਕਟਰ ਪ੍ਰੋ ਪ੍ਰਦੀਪ ਸਿੰਘ ਵਾਲੀਆ ਨੇ ਕਿਹਾ ਕਿ ਗੁਰੂ ਸਹਿਬਾਨ ਦੇ ਦਿੱਤੇ ਮਾਨਵਤਾ ਦੇ ਸੰਦੇਸ਼ ਨੂੰ ਗ੍ਰਹਿਣ ਕਰਨ ਦੀ ਮੁੱਖ ਲੋੜ ਹੈ ।
ਓਹਨਾਂ ਕਿਹਾ ਕਿ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਸਾਨੂੰ ਮਾਨਵਤਾ , ਆਪਸੀ ਪਿਆਰ, ਸਭ ਧਰਮਾਂ ਦਾ ਸਤਿਕਾਰ ਕਰਨ ਦਾ ਉਪਦੇਸ਼ ਦਿੰਦੀ ਹੈ । ਇਸ ਮੌਕੇ ਡਾਕਟਰ ਅਸ਼ਵਨੀ ਭੱਲਾ ਸਹਾਇਕ ਡਾਇਰੈਕਟਰ ਕਾਲਜਾਂ , ਪੰਜਾਬ ਵੀ ਉਚੇਚੇ ਤੌਰ ਤੇ ਪਹੁੰਚੇ ਉਹਨਾਂ ਨੇ ਵਿਦਿਆਰਥੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਨੌਜਵਾਨ ਪੀੜੀ ਨੂੰ ਆਪਣੇ ਵਿਰਸੇ ਤੇ ਵਿਰਾਸਤ ਤੋਂ ਸਿੱਖਣਾ ਚਾਹੀਦਾ ਹੈ । ਸਾਡੇ ਕੋਲ ਸਾਡੇ ਗੁਰੂਆਂ- ਪੀਰਾਂ,ਰਿਸ਼ੀਆਂ -ਮੁੰਨੀਆ ਦੀ ਮਹਾਨ ਵਿਰਾਸਤ ਹੈ ।