ਲੁਧਿਆਣਾ : ਨਗਰ ਨਿਗਮ ਦੀ ਤਹਿਬਾਜ਼ਾਰੀ ਸ਼ਾਖਾ ਵਲੋਂ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਜ਼ੋਰਦਾਰ ਕਾਰਵਾਈਆਂ ਕੀਤੀਆਂ ਜਾਂਦੀਆਂ ਹਨ ਤੇ ਇਨ੍ਹਾਂ ਕਾਰਵਾਈਆਂ ਦੌਰਾਨ ਸੜਕਾਂ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਉਣ ਦੇ ਨਾਲ-ਨਾਲ ਨਾਜਾਇਜ਼ ਕਬਜ਼ਾਧਾਰੀਆਂ ਦਾ ਵੱਡੀ ਗਿਣਤੀ ‘ਚ ਸਾਮਾਨ ਵੀ ਕਬਜ਼ੇ ‘ਚ ਲਿਆ ਜਾ ਰਿਹਾ ਹੈ।
ਜ਼ੋਨ ਡੀ ਦੀ ਤਹਿਬਾਜ਼ਾਰੀ ਸ਼ਾਖਾ ਵਲੋਂ ਸਰਾਭਾ ਨਗਰ ਮਾਰਕੀਟ ‘ਚ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਕਾਰਵਾਈ ਕੀਤੀ ਗਈ | ਨਿਗਮ ਨੂੰ ਸ਼ਿਕਾਇਤ ਮਿਲੀ ਸੀ ਕਿ ਮਾਰਕੀਟ ‘ਚ ਕੁਝ ਲੋਕਾਂ ਵਲੋਂ ਨਾਜਾਇਜ਼ ਕਬਜੇ ਕਰਕੇ ਖਾਣ ਪੀਣ ਤੇ ਹੋਰ ਕਾਊਾਟਰ ਲਗਾ ਲਏ ਹਨ ਜੋ ਕਿ ਪੂਰੀ ਤਰ੍ਹਾਂ ਨਿਯਮਾਂ ਦੀ ਉਲੰਘਣਾ ਹੈ | ਕਾਰਵਾਈ ਕਰਦਿਆਂ ਹੋਇਆਂ ਮਾਰਕੀਟ ‘ਚੋਂ ਨਾਜਾਇਜ਼ ਹਟਾਉਂਦੇ ਹੋਏ ਵੱਡੀ ਗਿਣਤੀ ‘ਚ ਕਾਊਾਟਰ ਤੇ ਹੋਰ ਸਾਮਾਨ ਕਬਜ਼ੇ ਵਿਚ ਲੈ ਲਿਆ ਗਿਆ |
ਇਸ ਦੇ ਨਾਲ ਡੀ. ਐਮ. ਸੀ. ਹਸਪਤਾਲ ਨੇੜੇ ਜ਼ੋਰਦਾਰ ਕਾਰਵਾਈਆਂ ਕਰਦਿਆਂ ਹੋਇਆਂ ਸੜਕਾਂ ‘ਤੇ ਨਾਜਾਇਜ਼ ਤੌਰ ‘ਤੇ ਲੱਗੇ ਖੋਖੇ ਹਟਾਉਣ ਦੇ ਨਾਲ-ਨਾਲ ਸਾਮਾਨ ਵੀ ਜ਼ਬਤ ਕਰ ਲਿਆ ਗਿਆ | ਇਸ ਮੌਕੇ ਜ਼ੋਨ ਡੀ ਦੀ ਤਹਿਬਾਜ਼ਾਰੀ ਸ਼ਾਖਾ ਦੇ ਇੰਸਪੈਕਟਰ ਲਖਵੀਰ ਸਿੰਘ ਲੱਕੀ ਤੇ ਹੋਰ ਵੀ ਮੌਜੂਦ ਸਨ | ਗੱਲਬਾਤ ਦੌਰਾਨ ਨਗਰ ਨਿਗਮ ਅਧਿਕਾਰੀ ਨੇ ਕਿਹਾ ਕਿ ਕਿਸੇ ਨੂੰ ਵੀ ਨਾਜਾਇਜ਼ ਕਬਜ਼ੇ ਨਹੀਂ ਕਰਨ ਦਿੱਤੇ ਜਾਣਗੇ |