ਲੁਧਿਆਣਾ : ਅੱਜ 03 ਜੂਨ, 2022 ਨੂੰ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ, ਨਗਰ ਨਿਗਮ ਅਤੇ ਪੁਲਿਸ ਕਮਿਸ਼ਨਰੇਟ, ਲੁਧਿਆਣਾ ਵੱਲੋਂ ਵੱਖ-ਵੱਖ ਸਾਈਕਲ ਕਲੱਬਾਂ, ਗੈਰ ਸਰਕਾਰੀ ਸੰਸਥਾਵਾਂ (ਐਨ.ਜੀ.ਓ) ਅਤੇ ਉਦਯੋਗਿਕ ਘਰਾਣਿਆਂ ਦੇ ਸਹਿਯੋਗ ਨਾਲ ਵਿਸ਼ਵ ਸਾਈਕਲ ਦਿਵਸ ਪੂਰੇ ਜੋਸ਼ ਨਾਲ ਮਨਾਇਆ ਜਾ ਰਿਹਾ ਹੈ।

ਸ੍ਰੀਮਤੀ ਸੁਰਭੀ ਮਲਿਕ ਨੇ ਦੱਸਿਆ ਕਿ ਇਸ ਰੈਲੀ ਵਿੱਚ ਸ਼ਹਿਰ ਦੇ ਵੱਖ-ਵੱਖ ਸਾਈਕਲ ਕਲੱਬਾਂ ਦੇ 500 ਤੋਂ ਵੱਧ ਪ੍ਰਤੀਯੋਗੀ ਭਾਗ ਲੈਣਗੇ ਅਤੇ ਨਗਰ ਨਿਗਮ ਵੱਲੋਂ ਟਰੈਕ ਨੂੰ ਪੂਰਾ ਕਰਨ ਵਾਲੇ ਸਾਰੇ ਸਫਲ ਰਾਈਡਰਾਂ ਨੂੰ ਭਾਗੀਦਾਰੀ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਜਾਵੇਗਾ।

ਇਸ ਰੈਲੀ ਵਿੱਚ ਹੀਰੋ ਸਾਈਕਲ ਦੁਆਰਾ 5 ਕਿਲੋਮੀਟਰ ਦੀ ਰਾਈਡ, ਸਿਟੀ ਨੀਡਜ਼ ਦੁਆਰਾ 10 ਕਿਲੋਮੀਟਰ ਦੀ ਰਾਈਡ ਅਤੇ ਬਾਈਕ ਸਟੂਡੀਓ ਦੁਆਰਾ ਵੱਖ-ਵੱਖ ਸਾਈਕਲ ਕਲੱਬਾਂ ਦੇ ਸਹਿਯੋਗ ਨਾਲ 17 ਕਿਲੋਮੀਟਰ ਦੀ ਰਾਈਡ, ਪੰਜਾਬ ਸਪੋਰਟਸ ਡਿਪਾਰਟਮੈਂਟ, ਸਮਾਲ ਆਈਡਿਆ ਗ੍ਰੇਟ ਆਈਡਿਆ, ਸਾਈਕਲਿੰਗ ਫਾਰ ਪਲੇਜ਼ਰ ਕਲੱਬ ਅਤੇ ਹੋਰ ਵੱਖ-ਵੱਖ ਐਨ.ਜੀ.ਓ ਵੱਲੋਂ ਰਾਈਡ ਕਰਵਾਈ ਜਾ ਰਹੀ ਹੈ।