ਲੁਧਿਆਣਾ : ਬੁੱਧਵਾਰ ਸਵੇਰੇ ਸਾਢੇ ਸੱਤ ਵਜੇ ਦੇ ਕਰੀਬ ਲਾਡੋਵਾਲ ਟੋਲ ਪਲਾਜ਼ਾ ‘ਤੇ ਬੱਸ ਕੰਡਕਟਰ ਤੇ ਸਵਾਰੀਆਂ ਤੋਂ ਬੰਦੂਕ ਦੀ ਨੋਕ ਲੁੱਟ ਦੀ ਕਥਿਤ ਘਟਨਾ ਦੀ ਪੁਸ਼ਟੀ ਹੋ ਗਈ ਹੈ। ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਮੁਤਾਬਕ ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਮਾਮਲਾ ਬੱਸ ਕੰਡਕਟਰ ਤੇ 3 ਵਿਅਕਤੀਆਂ ਵਿਚਕਾਰ ਝਗੜੇ ਦਾ ਹੈ। ਕਿਸੇ ਵੀ ਯਾਤਰੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਅਤੇ ਨਾ ਹੀ ਕੋਈ ਸਮਾਨ ਖੋਹਿਆ ਗਿਆ ਹੈ।
ਪੁਲਿਸ ਅਧਿਕਾਰੀਆਂ ਦੇ ਮੁਤਾਬਕ ਸੀਸੀਟੀਵੀ ਫੁਟੇਜ ਖੰਗਾਲਣ ਤੋਂ ਬਾਅਦ ਇਹ ਸਾਫ ਹੋਇਆ ਕਿ ਮਾਮਲਾ ਕੰਡਕਟਰ ਤੇ ਦੋ ਪਹੀਆ ਵਾਹਨ ਸਵਾਰ ਨੌਜਵਾਨਾਂ ਦੇ ਵਿਚਕਾਰ ਝਗੜੇ ਦਾ ਹੈ ਨਾ ਕਿ ਇਹ ਕੋਈ ਲੁੱਟ ਦੀ ਘਟਨਾ ਹੈ। ਫਿਲਹਾਲ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।