Connect with us

ਪੰਜਾਬ ਨਿਊਜ਼

2 ਤਹਿਸੀਲਦਾਰਾਂ ਨੂੰ ਬਰਖ਼ਾਸਤ ਕਰਨ ਤੋਂ ਬਾਅਦ ਪੂਰੇ ਪੰਜਾਬ ਦੇ ਤਹਿਸੀਲਦਾਰ ਹੜਤਾਲ ‘ਤੇ

Published

on

Tehsildars on strike across Punjab after dismissal of 2 Tehsildars

ਲੁਧਿਆਣਾ : ਲੁਧਿਆਣਾ ਦੇ ਟਰਾਂਸਪੋਰਟ ਨਗਰ ਵਿੱਚ ਸਥਿਤ ਤਹਿਸੀਲ ਪੂਰਬੀ ਦੇ ਸਬ-ਰਜਿਸਟਰਾਰ ਅਤੇ ਹੁਸ਼ਿਆਰਪੁਰ ਦੇ ਸਬ-ਰਜਿਸਟਰਾਰ ਨੂੰ ਪੰਜਾਬ ਸਰਕਾਰ ਵੱਲੋਂ ਮੁਅੱਤਲ ਕਰਨ ਤੋਂ ਬਾਅਦ ਰੋਸ ਪ੍ਰਦਰਸ਼ਨ ਕਰਦਿਆਂ ਪੰਜਾਬ ਭਰ ਦੇ ਤਹਿਸੀਲਦਾਰ ਹੜ੍ਹਤਾਲ ‘ਤੇ ਚਲੇ ਗਏ ਹਨ। ਤਹਿਸੀਲਦਾਰਾਂ ਵੱਲੋਂ ਹੜਤਾਲ ‘ਤੇ ਜਾਣ ਕਾਰਨ ਤਹਿਸੀਲਾਂ ‘ਚ ਰਜਿਸਟਰੀਆਂ ਤੇ ਹੋਰ ਮਾਲ ਵਿਭਾਗ ਦੇ ਕੰਮਕਾਜਾਂ ਲਈ ਹੋਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪੰਜਾਬ ਸਰਕਾਰ ਦੇ ਮਾਲ ਵਿਭਾਗ ਵੱਲੋਂ ਸਰਕਾਰੀ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਹਲਕਾ ਪੂਰਬੀ ਦੇ ਸਬ-ਰਜਿਸਟਰਾਰ ਜੀਵਨ ਕੁਮਾਰ ਗਰਗ ਅਤੇ ਹੁਸ਼ਿਆਰਪੁਰ ਦੇ ਸਬ ਰਜਿਸਟਰਾਰ ਹਰਮਿੰਦਰ ਸਿੰਘ ਨੂੰ ਸਰਕਾਰੀ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਐਨਓਸੀ ਤੋਂ ਵਗੈਰ ਵਸੀਕੇ ਤਸਦੀਕ ਕਰਨ ਦੇ ਜੁਰਮ ਕਰਨ ਕਰਕੇ ਪੰਜਾਬ ਸਿਵਲ ਸੇਵਾਵਾਂ 1970 ਦੇ ਨਿਯਮ 4 (1) ਦੇ ਅਧੀਨ ਤੁਰੰਤ ਪ੍ਰਭਾਵ ਦੇ ਮੁਅੱਤਲ ਕਰ ਦਿੱਤਾ ਗਿਆ ਹੈ।

ਲੁਧਿਆਣਾ ਦੇ ਹਲਕਾ ਪੂਰਬੀ ਦੀ ਤਹਿਸੀਲ ਦੇ ਸਬ-ਰਜਿਸਟਰਾਰ ਜੀਵਨ ਕੁਮਾਰ ਗਰਗ ਨੂੰ ਪੰਜਾਬ ਸਰਕਾਰ ਵੱਲੋਂ ਮੁਅੱਤਲ ਕਰਨ ਤੋਂ ਬਾਅਦ ਅੱਜ ਰਾਏਕੋਟ ਦੇ ਤਹਿਸੀਲਦਾਰ ਪਰਮਜੀਤ ਸਿੰਘ ਬਰਾੜ ਜਿਨ੍ਹਾਂ ਨੂੰ ਹਲਕਾ ਪੂਰਬੀ ਦਾ ਵਾਧੂ ਚਾਰਜ ਮਾਲ ਵਿਭਾਗ ਦਿੱਤੇ ਵੱਲੋਂ ਦਿੱਤਾ ਗਿਆ ਹੈ। ਉਨ੍ਹਾਂ ਅੱਜ ਡਿਊਟੀ ‘ਤੇ ਪਹੁੰਚਣਾ ਸੀ ਪਰ ਤਹਿਸੀਲਦਾਰਾਂ ਵੱਲੋਂ ਹੜਤਾਲ ‘ਤੇ ਜਾਣ ਕਾਰਨ ਅਨੇਕਾਂ ਲੋੜਵੰਦ ਲੋਕਾਂ ਨੂੰ ਬਿਨਾਂ ਰਜਿਸਟਰੀ ਤੇ ਮਾਲ ਵਿਭਾਗ ਦੇ ਹੋਰ ਕੰਮ ਕਰਾਉਣ ਤੋਂ ਬਗੈਰ ਘਰਾਂ ਨੂੰ ਵਾਪਸ ਮੁੜਨਾ ਪਿਆ।

Facebook Comments

Trending