Connect with us

ਅਪਰਾਧ

ਮਨੀ ਐਕਸਚੇਂਜਰ ਤੋਂ ਤਿੰਨ ਹਥਿਆਰਬੰਦ ਲੁਟੇਰੇ ਇਕ ਲੱਖ ਦੀ ਨਕਦੀ ਲੁੱਟ ਕੇ ਹੋਏ ਫਰਾਰ

Published

on

Three armed robbers escaped from a money exchanger after looting one lakh cash

ਲੁਧਿਆਣਾ : ਥਾਣਾ ਫੋਕਲ ਪੁਆਇੰਟ ਦੇ ਘੇਰੇ ਅੰਦਰ ਪੈਂਦੇ ਇਲਾਕੇ ਢੰਡਾਰੀ ਕਲਾਂ ‘ਚ ਦੇਰ ਸ਼ਾਮ 3 ਹਥਿਆਰਬੰਦ ਲੁਟੇਰੇ ਇਕ ਮਨੀ ਅਕਸਚੇਂਜਰ ਤੋਂ ਇਕ ਲੱਖ ਰੁਪਏ ਦੀ ਨਕਦੀ ਲੁੱਟ ਕੇ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਘਟਨਾ ਅੱਜ ਉਸ ਵਕਤ ਵਾਪਰੀ ਜਦੋਂ ਤਿੰਨ ਹਥਿਆਰਬੰਦ ਲੁਟੇਰੇ ਵਿਕਾਸ ਇੰਟਰਪ੍ਰਾਈਜਿਜ਼ ‘ਤੇ ਆਏ। ਉਸ ਵਕਤ ਮਾਲਕ ਵਿਕਾਸ ਕੰਮ ਲਈ ਗਿਆ ਹੋਇਆ ਸੀ ਤੇ ਆਪਣੇ ਦੋਸਤ ਸਰੋਜ ਨੂੰ ਦੁਕਾਨ ‘ਤੇ ਬਿਠਾ ਕੇ ਚਲਾ ਗਿਆ।

ਇਸ ਦੌਰਾਨ ਉਥੇ ਇਕ ਨੌਜਵਾਨ ਆਇਆ, ਜਿਸ ਨੇ ਮਨੀ ਟਰਾਂਸਫਰ ਕਰਵਾਉਣ ਲਈ ਸਰੋਜ ਨੂੰ ਕਿਹਾ। ਅਜੇ ਇਹ ਨੌਜਵਾਨ ਗੱਲਬਾਤ ਕਰ ਰਿਹਾ ਸੀ ਕਿ ਇਸ ਨੌਜਵਾਨ ਨੇ ਆਪਣੇ ਦੋ ਸਾਥੀ ਹੋਰ ਬੁਲਾ ਲਏ, ਜਿਨ੍ਹਾਂ ਨੇ ਸਰੋਜ ਪਾਸੋਂ ਨਕਦੀ ਦੀ ਮੰਗ ਕੀਤੀ। ਜਦੋਂ ਸਰੋਜ ਨੇ ਨਕਦੀ ਦੇਣ ਤੋਂ ਇਨਕਾਰ ਕੀਤਾ ਤਾਂ ਇਹ ਲੁਟੇਰੇ ਸਰੋਜ ਨਾਲ ਉਲਝ ਪਏ ਤੇ ਇਨ੍ਹਾਂ ‘ਚੋਂ ਇਕ ਨੇ ਆਪਣੇ ਕੋਲ ਰੱਖੀ ਪਿਸਤੌਲ ਕੱਢ ਲਈ। ਸਰੋਜ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਉੱਥੇ ਪਈ ਇਕ ਲੱਖ ਦੀ ਨਕਦੀ ਲੁੱਟ ਕੇ ਫ਼ਰਾਰ ਹੋ ਗਏ।

ਘਟਨਾ ਦੀ ਸੂਚਨਾ ਮਿਲਦਿਆਂ ਐਸ. ਐਚ. ਓ. ਕੁਲਦੀਪ ਸਿੰਘ ਫੋਰਸ ਲੈ ਕੇ ਮੌਕੇ ‘ਤੇ ਪਹੁੰਚੇ। ਐਸ. ਐਚ. ਓ. ਨੇ ਦੱਸਿਆ ਕਿ ਪੁਲਿਸ ਵਲੋਂ ਇਸ ਮਾਮਲੇ ‘ਚ ਕੇਸ ਦਰਜ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵਿਕਾਸ ਪ੍ਰਵਾਸੀ ਮਜ਼ਦੂਰਾਂ ਦੇ ਪੈਸੇ ਵੱਖ-ਵੱਖ ਸੂਬਿਆਂ ‘ਚ ਭੇਜਣ ਦਾ ਕੰਮ ਕਰਦਾ ਹੈ। ਪੁਲਿਸ ਵਲੋਂ ਉੱਥੇ ਨੇੜੇ ਲੱਗੇ ਸੀ. ਸੀ. ਟੀ. ਵੀ. ਦੀ ਫੁਟੇਜ ਵੀ ਚੈੱਕ ਕੀਤੀ ਜਾ ਰਹੀ ਹੈ ਪਰ ਦੇਰ ਸ਼ਾਮ ਤੱਕ ਲੁਟੇਰਿਆਂ ਦਾ ਕਿਧਰੇ ਪਤਾ ਨਹੀਂ ਲੱਗਾ।

Facebook Comments

Trending