Connect with us

ਪੰਜਾਬ ਨਿਊਜ਼

 ਸ਼ੱਕੀ ਲੈਣ-ਦੇਣ ਤੇ ਵਿਕਰੀ ਨੂੰ ਲੁਕਾਉਣ ਦੇ ਸ਼ੱਕ ‘ਚ ਸ਼ਾਮਲ ਫਰਮਾਂ ਦੀ ਕੀਤੀ ਚੈਕਿੰਗ

Published

on

Checking of firms involved in suspected transactions and concealment of sales

ਲੁਧਿਆਣਾ :  ਡੀ.ਸੀ.ਐਸ.ਟੀ. ਲੁਧਿਆਣਾ ਡਵੀਜ਼ਨ ਵੱਲੋਂ ਸ਼ੱਕੀ ਲੈਣ-ਦੇਣ ਅਤੇ ਵਿਕਰੀ ਨੂੰ ਲੁਕਾਉਣ ਦੇ ਸ਼ੱਕ ਵਿੱਚ ਸ਼ਾਮਲ ਵੱਖ-ਵੱਖ ਫਰਮਾਂ ਦੀ 11 ਥਾਵਾਂ ‘ਤੇ ਜਾਂਚ ਕੀਤੀ ਗਈ। ਇਹ ਜਾਂਚ ਪਿੰਡ ਰੌਣੀ, ਖੰਨਾ, ਕਸ਼ਮੀਰ ਨਗਰ, ਗਿਰਜਾ ਘਰ ਚੌਕ, ਚੌੜਾ ਬਾਜ਼ਾਰ, ਮੰਡੀ ਗੋਬਿੰਦਗੜ੍ਹ ਅਤੇ ਫਤਿਹਗੜ੍ਹ ਸਾਹਿਬ ਵਿਖੇ ਕੀਤੀ ਗਈ।

ਟੈਕਸਯੋਗ ਵਿਅਕਤੀ ਆਇਰਨ ਐਂਡ ਸਟੀਲ, ਬਿਲਡਿੰਗ ਮਟੀਰੀਅਲ, ਹੌਜ਼ਰੀ ਅਤੇ ਤੰਬਾਕੂ ਉਤਪਾਦਾਂ ਦਾ ਕਾਰੋਬਾਰ ਕਰ ਰਹੇ ਸਨ। ਅਧਿਕਾਰੀਆਂ ਵੱਲੋਂ ਅਣ-ਅਧਿਕਾਰਤ ਸਟਾਕ ਅਤੇ ਵਿਕਰੀ ਨੂੰ ਲੁਕਾਉਣ ਦੇ ਸਬੰਧ ਵਿੱਚ ਕਾਰਵਾਈ ਦੌਰਾਨ ਸਬੰਧਤ ਦਸਤਾਵੇਜ਼ ਵੀ ਜਬ਼ਤ ਕੀਤੇ। ਇਹ ਜਾਂਚ ਪੰਜਾਬ ਗੁਡਸ ਐਂਡ ਸਰਵਿਸਿਜ਼ ਟੈਕਸ ਐਕਟ, 2017 ਅਧੀਨ ਨਿਰਧਾਰਤ ਵਿਧੀ ਅਨੁਸਾਰ ਕੀਤੀ ਗਈ।

Facebook Comments

Trending