Connect with us

ਪੰਜਾਬੀ

ਆਜ਼ਾਦੀ ਦਾ ਅਮ੍ਰਿਤ ਮਹਾਂਉਤਸਵ ਤਹਿਤ ‘ਪ੍ਰੀ ਮੌਨਸੂਨ ਵਾਟਰ ਕੰਜ਼ਰਵੇਸ਼ਨ ਵਰਕਸ ਕੰਪੇਨ’ ਜਾਰੀ

Published

on

'Pre-Monsoon Water Conservation Works Campaign' launched under Amrit Mahautsav of Independence

ਲੁਧਿਆਣਾ : ਮਗਨਰੇਗਾ ਅਧਿਕਾਰੀ ਸ਼੍ਰੀ ਅਕਾਸ਼ਜੋਤ ਸਿੰਘ ਵੱਲੋ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਮਿਨਿਸਟਰੀ ਆਫ ਰੂਰਲ ਡਿਵੈਲਪਮੈਂਟ ਭਾਰਤ ਸਰਕਾਰ ਦੀਆ ਹਦਾਇਤਾਂ ਅਨੁਸਾਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਸਰਕਾਰ ਵੱਲੋ ਮਗਨਰੇਗਾ ਸਕੀਮ ਤਹਿਤ ਮਗਨਰੇਗਾ ਅਧੀਨ 20 ਮਈ, 2022 ਤੋਂ 02 ਜੂਨ, 2022 ਤੱਕ ਆਜ਼ਾਦੀ ਦਾ ਅਮ੍ਰਿਤ ਮਹਾਂਉਤਸਵ ਤਹਿਤ ‘ਪ੍ਰੀ ਮੌਨਸੂਨ ਵਾਟਰ ਕੰਜ਼ਰਵੇਸ਼ਨ ਵਰਕਸ ਕੰਪੇਨ’ ਚਲਾਈ ਜਾ ਰਹੀ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਇਸ ਮੁਹਿੰਮ ਤਹਿਤ ਜ਼ਿਲਾ ਲੁਧਿਆਣਾ ਵਿੱਚ ਵੱਖ ਵੱਖ ਬਲਾਕਾਂ ਵਿੱਚ ਪਾਣੀ ਦੀ ਸਾਂਭ ਸੰਭਾਲ ਦੇ ਕੰਮ ਜਿਵੇਂ ਕਿ ਛੱਪੜਾਂ ਦਾ ਨਵੀਨਿਕਰਨ, ਪਲਾਂਟੇਸ਼ਨ, ਨਹਿਰਾਂ ਅਤੇ ਖਾਲਿਆ ਦੀ ਸਾਫ ਸਫਾਈ, ਅੰਮ੍ਰਿਤ ਸਰੋਵਰ ਆਦਿ ਕੰਮ ਕਰਵਾਏ ਜਾ ਰਹੇ ਹਨ ਜਿਸ ਨਾਲ ਆਣ ਵਾਲੇ ਮਾਨਸੂਨ ਦੇ ਸਮੇ ਬਾਰਿਸ਼ ਦੇ ਪਾਣੀ ਦਾ ਰੱਖ ਰਖਾਵ ਕੀਤਾ ਜਾ ਸਕੇ ਅਤੇ ਧਰਤੀ ਦੇ ਹੇਠਲੇ ਪਾਣੀ ਦੇ ਪੱਧਰ ਨੁੰ ਉੱਚਾ ਚੱਕਿਆ ਜਾ ਸਕੇ।

ਮਗਨਰੇਗਾ ਸਕੀਮ ਦਿਹਾਤੀ ਵਿਕਾਸ ਦੀ ਇੱਕ ਅਹਿਮ ਸਕੀਮ ਹੈ। ਜਿਸਦੇ ਅਧੀਨ ਪਿੰਡਾਂ ਵਿੱਚ ਵਿਕਾਸ ਦੇ ਬਹੁਤ ਸਾਰੇ ਕੰਮ ਕਰਵਾਏ ਜਾਂਦੇ ਹਨ ਜਿਵੇਂ ਕਿ ਛੱਪੜਾਂ ਦਾ ਨਵੀਨੀਕਰਨ, ਨਹਿਰਾਂ ਅਤੇ ਖਾਲਿਆ ਦੀ ਸਫਾਈ, ਪਾਰਕ, ਰਿਚਾਰਜ ਪਿੱਟਾਂ, ਗਲੀਆਂ ਨਾਲੀਆਂ ਦੀ ਉਸਾਰੀ, ਪਸ਼ੂਆਂ ਦੇ ਬਾੜੇ, ਸੋਲਿਡ ਵੇਸਟ ਮੈਂਨੇਜਮੈਂਟ ਪ੍ਰੌਜੈਕਟਸ, ਫਲੱਡ ਪ੍ਰੌਟੈਕਸ਼ਨ ਦੇ ਕੰਮ, ਪਲਾਂਟੇਸ਼ਨ, ਸਰਕਾਰੀ ਸਕੂਲਾਂ ਦਾ ਨਵੀਨੀਕਰਨ ਸਬੰਧੀ ਕੰਮ ਆਦਿ।

Facebook Comments

Trending