Connect with us

ਇੰਡੀਆ ਨਿਊਜ਼

ਇਜ਼ਰਾਇਲ ਦੀ ਅੰਬੈਸੀ ਦੇ ਨੁਮਾਇੰਦੇ ਨੇ ਸ਼ਹਿਦ ਮੱਖੀ ਫਾਰਮ ਸੰਬੰਧੀ ਕੰਮਾਂ ਨੂੰ ਦੇਖਿਆ

Published

on

A representative of the Israeli embassy oversees the work on the bee farm.

ਲੁਧਿਆਣਾ : ਇਜ਼ਰਾਇਲ ਦੀ ਅੰਬੈਸੀ ਦੇ ਇੱਕ ਨੁਮਾਇੰਦੇ ਸ਼੍ਰੀ ਯੇਅਰ ਈਸ਼ਲ ਨੇ ਬੀਤੇ ਦਿਨੀਂ ਪੀ.ਏ.ਯੂ. ਦੇ ਕੀਟ ਵਿਗਿਆਨ ਵਿਭਾਗ ਵਿੱਚ ਸ਼ਹਿਦ ਮੱਖੀ ਪਾਲਣ ਯੂਨਿਟ ਦਾ ਦੌਰਾ ਕੀਤਾ । ਉਹਨਾਂ ਨੇ ਸ਼ਹਿਦ ਮੱਖੀ ਵਿਗਿਆਨੀਆਂ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ । ਇਸ ਦੌਰਾਨ ਉਹਨਾਂ ਨੇ ਵਪਾਰਕ ਸ਼ਹਿਦ ਮੱਖੀ ਪਾਲਣ ਸੰਬੰਧੀ ਪੀ.ਏ.ਯੂ. ਵਿੱਚ ਕੀਤੇ ਜਾ ਰਹੇ ਕਾਰਜਾਂ ਨੂੰ ਗਹੁ ਨਾਲ ਦੇਖਿਆ ।

ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ. ਡੀ ਕੇ ਸ਼ਰਮਾ ਨੇ ਸ਼ਹਿਦ ਮੱਖੀ ਪਾਲਣ ਸੰਬੰਧੀ ਪੀ.ਏ.ਯੂ. ਦੇ ਕਾਰਜਾਂ ਅਤੇ ਪ੍ਰਾਪਤੀਆਂ ਦਾ ਜ਼ਿਕਰ ਕੀਤਾ । ਉਹਨਾਂ ਨੇ ਇਸ ਖੇਤਰ ਵਿੱਚ ਪੀ.ਏ.ਯੂ. ਵੱਲੋਂ ਨਿਭਾਈ ਕ੍ਰਾਂਤੀਕਾਰੀ ਭੂਮਿਕਾ ਬਾਰੇ ਗੱਲ ਕੀਤੀ । ਉਹਨਾਂ ਦੱਸਿਆ ਕਿ ਪੀ.ਏ.ਯੂ. ਨੇ ਦੇਸ਼ ਵਿੱਚ ਇਟਾਲੀਅਨ ਸ਼ਹਿਦ ਮੱਖੀ ਦੀ ਜਾਣ-ਪਛਾਣ ਕਰਾਈ ਹੈ ।

ਸ਼ਹਿਦ ਮੱਖੀ ਪਾਲਣ ਯੂਨਿਟ ਦੇ ਇੰਚਾਰਜ ਡਾ. ਪ੍ਰਦੀਪ ਕੁਮਾਰ ਛੁਨੇਜਾ ਨੇ ਇਸ ਖੇਤਰ ਵਿੱਚ ਪੀ.ਏ.ਯੂ. ਦੀ ਭਰਪੂਰ ਪਹੁੰਚ ਅਤੇ ਵਿਲੱਖਣ ਕਾਰਜਾਂ ਉੱਪਰ ਚਾਨਣਾ ਪਾਇਆ । ਉਹਨਾਂ ਰਾਜ ਖੇਤੀ ਯੂਨੀਵਰਸਿਟੀਆਂ ਅਤੇ ਆਈ ਸੀ ਏ ਆਰ ਸੰਸਥਾਵਾਂ ਵਿੱਚ ਦਿੱਤੀਆਂ ਜਾਂਦੀਆਂ ਸਿਖਲਾਈਆਂ ਵਿੱਚ ਪੀ.ਏ.ਯੂ. ਦੇ ਯੋਗਦਾਨ ਦੀ ਗੱਲ ਕੀਤੀ । ਉਹਨਾਂ ਦੱਸਿਆ ਕਿ ਸ਼੍ਰੀ ਯੇਅਰ ਨੇ ਪੀ.ਏ.ਯੂ. ਸ਼ਹਿਦ ਮੱਖੀ ਖੋਜ ਯੂਨਿਟ ਦਾ ਦੌਰਾ ਕੀਤਾ ਅਤੇ ਸਿਖਲਾਈ ਸੁਵਿਧਾਵਾਂ ਦੇ ਨਾਲ-ਨਾਲ ਪ੍ਰਯੋਗਸ਼ਲਾਵਾਂ ਅਤੇ ਬਰੀਡਿੰਗ ਦੇ ਕਾਰਜ ਨੂੰ ਦੇਖਿਆ ।

ਪੀ.ਏ.ਯੂ. ਵਿਗਿਆਨੀਆਂ ਨਾਲ ਮੀਟਿੰਗ ਦੌਰਾਨ ਇਜ਼ਰਾਇਲ ਅਤੇ ਪੀ.ਏ.ਯੂ. ਵਿਚਕਾਰ ਖੋਜ ਅਤੇ ਤਕਨਾਲੋਜੀ ਤਬਾਦਲੇ ਸੰਬੰਧੀ ਮੌਕਿਆਂ ਨੂੰ ਵਿਚਾਰਿਆ ਗਿਆ । ਵਿਸ਼ੇਸ਼ ਤੌਰ ਤੇ ਸ਼ਹਿਦ ਦੇ ਉਤਪਾਦਨ ਅਤੇ ਪੋਸਟ ਹਾਰਵੈਸਟ ਉਤਪਾਦਾਂ ਬਾਰੇ ਵਿਸਥਾਰ ਨਾਲ ਗੱਲਬਾਤ ਹੋਈ । ਪੀ.ਏ.ਯੂ. ਵਿਗਿਆਨੀਆਂ ਨੂੰ ਇਸ ਖੇਤਰ ਵਿੱਚ ਇਜ਼ਰਾਇਲ ਵਿੱਚ ਸਿਖਲਾਈ ਦੇਣ ਬਾਰੇ ਵੀ ਵਿਚਾਰ ਵਟਾਂਦਰਾ ਹੋਇਆ । ਸ਼੍ਰੀ ਯੇਅਰ ਨੇ ਪੀ.ਏ.ਯੂ. ਵਿਗਿਆਨੀਆਂ ਨੂੰ ਇਜ਼ਰਾਇਲ ਵਿੱਚ ਪੂਰੀ ਸਹਾਇਤਾ ਦਾ ਭਰੋਸਾ ਦਿਵਾਇਆ ।

Facebook Comments

Advertisement

Trending