ਖੇਤੀਬਾੜੀ
ਝੋਨੇ ਦੀਆਂ ਕਿਸਮਾਂ ਵੱਲ ਕਿਸਾਨਾਂ ਦਾ ਝੁਕਾਅ ਹਾਂ-ਪੱਖੀ ਰੁਝਾਨ ਹੈ : ਡਾ. ਮਾਂਗਟ
Published
2 years agoon
ਲੁਧਿਆਣਾ : ਡਾ. ਗੁਰਜੀਤ ਸਿੰਘ ਮਾਂਗਟ, ਵਧੀਕ ਨਿਰਦੇਸ਼ਕ ਖੋਜ (ਫ਼ਸਲ ਸੁਧਾਰ) ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਪਿਛਲੇ ਸਮੇਂ ਦੌਰਾਨ ਵਧੇਰੇ ਝਾੜ ਦੇਣ ਦੇ ਨਾਲ-ਨਾਲ ਪੱਕਣ ਲਈ ਘੱਟ ਸਮਾਂ ਲੈਣ, ਬੀਮਾਰੀਆਂ ਨੂੰ ਸਹਿਣ ਦੀ ਸ਼ਕਤੀ ਰੱਖਣ ਅਤੇ ਮਿਆਰੀ ਕੁਆਲਟੀ ਵਾਲੀਆਂ ਕਿਸਮਾਂ ਵਿਕਸਿਤ ਕਰਨ ਤੇ ਧਿਆਨ ਦਿੱਤਾ ਹੈ।
ਇਹ ਕਿਸਮਾਂ ਪ੍ਰਤੀ ਰਕਬਾ, ਪ੍ਰਤੀ ਦਿਨ ਅਤੇ ਪ੍ਰਤੀ ਨਿਵੇਸ਼ ਜਿਆਦਾ ਝਾੜ ਦਿੰਦੀਆਂ ਹਨ।ਇਸ ਸ਼ੀਜਨ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਕਿਸਾਨਾਂ ਦੀ ਸਹੂਲਤ ਲਈ ਪੰਜਾਬ ਭਰ ਵਿੱਚ 35 ਬੀਜ ਵਿਕਰੀ ਕੇਂਦਰ ਸਥਾਪਿਤ ਕੀਤੇ ਹਨ। ਬੀਜ ਵਿਕਰੀ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਇਹ ਨਤੀਜੇ ਸਾਹਮਣੇ ਆਏ ਹਨ ਕਿ ਵੱਖ-ਵੱਖ ਕਿਸਮਾਂ ਨੇ ਵੱਖ-ਵੱਖ ਖਿੱਤੇ ਮੱਲੇ ਹਨ।
ਇਸ ਵਾਰ ਖੁਸ਼ਗਵਾਰ ਇਹ ਪਹਿਲੂ ਨਿੱਕਲ ਕੇ ਸਾਹਮਣੇ ਆਇਆ ਕਿ ਪੂਸਾ 44 ਅਤੇ ਲੰਮਾਂ ਸਮਾਂ ਲੈਣ ਵਾਲੀਆਂ ਹੋਰ ਕਿਸਮਾਂ ਦੀ ਕਾਸ਼ਤ ਕਰਨ ਵਾਲੇ ਮਾਲਵੇ ਦੇ ਲੁਧਿਆਣਾ, ਮੋਗਾ, ਬਰਨਾਲਾ, ਬਠਿੰਡਾ, ਸੰਗਰੂਰ ਅਤੇ ਮਾਨਸਾ ਜ਼ਿਲਿਆਂ ਵਿੱਚ ਸਭ ਤੋਂ ਘੱਟ ਸਮਾਂ ਲੈਣ ਵਾਲੀ ਪੀ ਆਰ 126 ਕਿਸਾਨਾਂ ਦੀ ਖਿੱਚ ਦਾ ਕੇਂਦਰ ਬਣੀ ਰਹੀ।
ਮਾਝੇ ਅਤੇ ਦੋਆਬੇ ਦੇ ਕਿਸਾਨਾਂ ਨੇ ਪੀ ਆਰ 121 ਅਤੇ ਪੀ ਆਰ 130 ਕਿਸਮਾਂ ਦੀ ਚੋਣ ਕੀਤੀ। ਪੁਆਧ ਦੇ ਰੂਪਨਗਰ ਅਤੇ ਸਾਹਿਬਜ਼ਾਦਾ ਅਜੀਤ ਸ਼ਿੰਘ ਨਗਰ ਜ਼ਿਲਿਆਂ ਵਿੱਚ ਪੀ ਆਰ 130, ਪੀ ਆਰ 131 ਅਤੇ ਪੀ ਆਰ 128 ਕਿਸਮਾਂ ਦੇ ਬੀਜ ਦੀ ਖਿੱਚ ਰਹੀ।ਜਦ ਕਿ ਫਿਰੋਜ਼ਪੁਰ, ਫਰੀਦਕੋਟ ਅਤੇ ਪਟਿਆਲਾ ਜ਼ਿਲਿਆ ਵਿੱਚ ਪੀ ਆਰ 114 ਅਤੇ ਪੀ ਆਰ 131 ਕਿਸਮਾਂ ਦੀ ਦੀ ਭਾਰੀ ਮੰਗ ਰਹੀ।
ਸ੍ਰੀ ਮੁਕਤਸਰ ਸਾਹਿਬ ਅਤੇ ਫ਼ਾਜ਼ਿਲਕਾ ਜ਼ਿਲਿਆਂ ਵਿੱਚ ਕਿਸਾਨਾਂ ਨੇ ਬਾਸਮਤੀ ਪੂਸਾ ਬਾਸਮਤੀ 1121 ਅਤੇ ਪੰਜਾਬ ਬਾਸਮਤੀ 7 ਦੇ ਬੀਜਾਂ ਨੂੰ ਤਰਜੀਹ ਦਿੱਤੀ।ਪੰਜਾਬ ਦੇ ਗੁਆਂਢੀ ਰਾਜ ਹਰਿਆਣੇ ਦੇ ਕਿਸਾਨਾਂ ਨੇ ਸ਼ੰਭੂ (ਰਾਜਪੁਰਾ), ਕੇ.ਵੀ.ਕੇ ਰੌਣੀ (ਪਟਿਆਲਾ) ਅਤੇ ਕੇ.ਵੀ.ਕੇ. ਖੇੜੀ (ਸੰਗਰੂਰ) ਦੇ ਬੀਜ ਵਿਕਰੀ ਕੇਂਦਰਾਂ ਤੋਂ ਪੀ ਆਰ 114. ਪੀ ਆਰ 131 ਅਤੇ ਪੰਜਾਬ ਬਾਸਮਤੀ 7 ਦੇ ਬੀਜਾਂ ਦੀ ਖਰੀਦ ਕੀਤੀ।
You may like
-
ਦੋ ਪੁਲਿਸ ਮੁਲਾਜ਼ਮਾਂ ਖਿਲਾਫ ਕਾਰਵਾਈ, ਸਿਵਲ ਸਰਜਨ ਨੂੰ ਆਜ਼ਾਦੀ ਦਿਵਸ ਸਮਾਗਮ ‘ਚ ਜਾਣ ਤੋਂ ਰੋਕਿਆ ਗਿਆ
-
ਵਧੀਕ ਮੁੱਖ ਚੋਣ ਅਫ਼ਸਰ ਨੇ ਗਿਣਤੀ ਕੇਂਦਰਾਂ ‘ਚ ਪ੍ਰਬੰਧਾਂ ਦਾ ਲਿਆ ਜਾਇਜ਼ਾ
-
ਵਿਦਿਆਰਥੀਆਂ ਨੇ ਪਰਾਲੀ ਦੀ ਸੰਭਾਲ ਅਤੇ ਖੇਤੀ ਵਿਭਿੰਨਤਾ ਬਾਰੇ ਕੀਤਾ ਜਾਗਰੂਕ
-
ਪੀ.ਏ.ਯੂ. ਦੇ ਵਿਗਿਆਨੀਆਂ ਨੇ ਕੌਮਾਂਤਰੀ ਮਹੱਤਵ ਦੀਆਂ ਦੋ ਕਿਤਾਬਾਂ ਕਰਵਾਈਆਂ ਪ੍ਰਕਾਸ਼ਿਤ
-
ਨਾਰੀਅਲ ਦੇ ਲੱਡੂ, ਕਾਜੂ ਪਿੰਨੀ ਅਤੇ ਸਜਾਵਟੀ ਮੋਮਬੱਤੀਆਂ ਬਣਾਉਣ ਦਾ ਕੀਤਾ ਪ੍ਰਦਰਸ਼ਨ
-
ਖੇਤੀ ਉੱਦਮੀਆਂ ਨੇ ਸਿਫਟ ਦੇ ਕਿਸਾਨ ਮੇਲੇ ਵਿੱਚ ਦੋ ਪੁਰਸਕਾਰ ਜਿੱਤੇ