ਲੁਧਿਆਣਾ : ਪੀਜੀ ਫਿਜ਼ਿਕਸ ਵਿਭਾਗ, ਐਸਸੀਡੀ ਸਰਕਾਰੀ ਕਾਲਜ, ਲੁਧਿਆਣਾ ਨੇ ਵਿਦਿਆਰਥੀਆਂ ਲਈ ਇੱਕ ਐਕਸਟੈਂਸ਼ਨ ਲੈਕਚਰ ਦਾ ਆਯੋਜਨ ਕੀਤਾ। ਪ੍ਰੋ ਦੀਪਕ ਚੋਪੜਾ ਨੇ ਪ੍ਰਿੰਸੀਪਲ ਪ੍ਰੋ ਡਾ ਪ੍ਰਦੀਪ ਸਿੰਘ ਵਾਲੀਆ ਅਤੇ ਰਿਸੋਰਸ ਪਰਸਨ ਡਾ ਪਰਮਜੀਤ ਸਿੰਘ ਤਰਸਿੱਕਾ ਪ੍ਰੋ ਅਤੇ ਸਾਬਕਾ ਚੇਅਰਮੈਨ ਗਣਿਤ ਅੰਕੜਾ ਅਤੇ ਭੌਤਿਕ ਵਿਗਿਆਨ ਵਿਭਾਗ,ਨੂੰ ਜੀ ਆਇਆਂ ਕਿਹਾ ਅਤੇ ਵਿਦਿਆਰਥੀਆਂ ਨਾਲ ਜਾਣ-ਪਛਾਣ ਕਰਵਾਈ।
ਪ੍ਰਿੰਸੀਪਲ ਡਾ ਪ੍ਰਦੀਪ ਸਿੰਘ ਵਾਲੀਆ ਨੇ ਵਿਦਿਆਰਥੀਆਂ ਅਤੇ ਫੈਕਲਟੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਫਿਜ਼ਿਕਸ ਨਾਲ ਡੂੰਘਾ ਲਗਾਅ ਸੀ ਕਿਉਂਕਿ ਉਹ ਖੁਦ ਸਾਇੰਸ ਦੇ ਵਿਦਿਆਰਥੀ ਸਨ ਅਤੇ ਪ੍ਰੀ-ਇੰਜੀਨੀਅਰਿੰਗ ਕਰ ਚੁੱਕੇ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਗ੍ਰਹਿਣਸ਼ੀਲ ਹੋਣਾ ਜੀਵਨ ਦੇ ਕਿਸੇ ਵੀ ਪੜਾਅ ‘ਤੇ ਪ੍ਰਭਾਵਸ਼ਾਲੀ ਸਿਖਲਾਈ ਦੀ ਕੁੰਜੀ ਹੈ।