Connect with us

ਖੇਡਾਂ

ਕਨਿਸ਼ਕ ਧੀਰ ਦੀ ਸੀਨੀਅਰ ਇੰਡੀਅਨ ਬਾਸਕਟਬਾਲ ਕੈਂਪ ਲਈ ਹੋਈ ਚੋਣ

Published

on

Kanishka Dheer selected for Senior Indian Basketball Camp

ਲੁਧਿਆਣਾ : ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਦੀ ਬੀਏ ਪਹਿਲੇ ਸਾਲ ਦੀ ਵਿਦਿਆਰਥਣ ਕਨਿਸ਼ਕ ਧੀਰ ਸੀਨੀਅਰ ਇੰਡੀਅਨ ਬਾਸਕਟਬਾਲ ਕੈਂਪ ਲਈ ਚੁਣੀ ਗਈ। ਇਸ ਮੌਕੇ ਕਾਲਜ ਦੀ ਪਿ੍ੰਸੀਪਲ ਸ੍ਰੀਮਤੀ ਸੁਮਨ ਲਤਾ ਨੇ ਕਨਿਸ਼ਕ ਨੂੰ ਭਾਰਤੀ ਕੈਂਪ ਵਿਚ ਚੁਣੇ ਜਾਣ ਤੇ ਵਧਾਈ ਦਿੱਤੀ । ਇਸ ਤੋਂ ਪਹਿਲਾਂ ਵੀ ਕਨਿਸ਼ਕ ਕਾਲਜ ਪੱਧਰ, ਜ਼ਿਲ੍ਹਾ ਪੱਧਰ, ਰਾਜ ਪੱਧਰ ਅਤੇ ਰਾਸ਼ਟਰੀ ਪੱਧਰ ਤੇ ਕਾਲਜ ਅਤੇ ਪੰਜਾਬ ਦਾ ਨਾਂ ਰੌਸ਼ਨ ਕਰ ਚੁੱਕੀ ਹੈ।

ਪੰਜਾਬ ਦੀ ਟੀਮ ਨੇ ਬਾਸਕਟਬਾਲ ਜੂਨੀਅਰ ਨੈਸ਼ਨਲਜ਼ ਵਿੱਚ 29 ਸਾਲਾਂ ਬਾਅਦ ਸੋਨ ਤਗਮਾ ਜਿੱਤਿਆ ਅਤੇ ਕਨਿਸ਼ਕ ਪੰਜਾਬ ਦੀ ਟੀਮ ਦੀ ਕਪਤਾਨ ਰਹੀ ਹੈ। ਕਨਿਸ਼ਕ ਧੀਰ ੩ ਜੂਨ ਤੋਂ ਹਰਿਆਣਾ ਵਿੱਚ ਹੋਣ ਵਾਲੀਆਂ ਭਾਰਤ ਯੂਥ ਖੇਡਾਂ ਵਿੱਚ ਪੰਜਾਬ ਦੀ ਟੀਮ ਦਾ ਹਿੱਸਾ ਹੋਵੇਗੀ। ਇਸ ਤੋਂ ਇਲਾਵਾ ਕਨਿਸ਼ਕ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਇੰਟਰ ਕਾਲਜ ਕੰਪੀਟੀਸ਼ਨ 2021-2022 ਲਈ ਬੈਸਟ ਪਲੇਅਰ ਦਾ ਐਵਾਰਡ ਵੀ ਮਿਲ ਚੁੱਕਾ ਹੈ।

ਪ੍ਰਿੰਸੀਪਲ ਸ੍ਰੀਮਤੀ ਸੁਮਨ ਲਤਾ ਨੇ ਕਿਹਾ ਕਿ ਸਰਕਾਰੀ ਕਾਲਜ ਲੜਕੀਆਂ ਲੁਧਿਆਣਾ ਖੇਡਾਂ ਦੇ ਖੇਤਰ ਵਿੱਚ ਹਮੇਸ਼ਾ ਸਿਖਰਾਂ ‘ਤੇ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਸਥਾਨ ਪ੍ਰਾਪਤ ਕਰੇਗਾ। ਇਸ ਮੌਕੇ ਕਨਿਸ਼ਕ ਧੀਰ ਦੀ ਮਾਤਾ ਨੀਤੂ ਧੀਰ, ਸਰੀਰਿਕ ਸਿੱਖਿਆ ਵਿਭਾਗ ਦੀ ਮੁਖੀ ਪ੍ਰੋ ਨਿਵੇਦਿਤਾ ਸ਼ਰਮਾ, ਪ੍ਰੋ ਸਰਿਤਾ ਖੁਰਾਣਾ, ਪ੍ਰੋ ਜੈ ਕੁਮਾਰ ਹਾਜ਼ਰ ਸਨ।

Facebook Comments

Trending