Connect with us

ਅਪਰਾਧ

ਦਾਜ ਹੱਤਿਆ ਦੇ ਮਾਮਲੇ ‘ਚ ਪਤੀ ਸਮੇਤ ਸਹੁਰੇ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਕੈਦ

Published

on

Four members of in-laws' family, including husband, jailed in dowry murder case

ਲੁਧਿਆਣਾ : ਸਥਾਨਕ ਅਦਾਲਤ ਨੇ ਦਾਜ ਹੱਤਿਆ ਦੇ ਇਕ ਮਾਮਲੇ ਦਾ ਨਿਪਟਾਰਾ ਕਰਦਿਆਂ ਪਤੀ ਸਮੇਤ ਸਹੁਰੇ ਪਰਿਵਾਰ ਦੇ ਚਾਰ ਮੈਂਬਰਾਂ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਜਾਣਕਾਰੀ ਅਨੁਸਾਰ ਪੁਲਿਸ ਵਲੋਂ ਰਾਮ ਸ਼ਰਨ ਪੁੱਤਰ ਬੈਜਨਾਥ ਵਾਸੀ ਜ਼ਿਲ੍ਹਾ ਫ਼ਤਿਹਪੁਰ ਉੱਤਰ ਪ੍ਰਦੇਸ਼ ਦੀ ਸ਼ਿਕਾਇਤ ‘ਤੇ ਮਨਦੀਪ ਪਾਲ ਪੁੱਤਰ ਰਾਮਦੀਨ, ਰਾਮਦੀਨ ਪੁੱਤਰ ਪਿਆਰੇ ਲਾਲ, ਰੁਕਮਣੀ ਦੇਵੀ ਪਤਨੀ ਰਾਮਦੇਵ ਤੇ ਕੁਲਦੀਪ ਕੁਮਾਰ ਪੁੱਤਰ ਰਾਮਦੀਪ ਵਾਸੀ ਰਾਹੋਂ ਰੋਡ ਖ਼ਿਲਾਫ਼ ਥਾਣਾ ਬਸਤੀ ਜੋਧੇਵਾਲ ਵਿਚ 2 ਜੁਲਾਈ 2017 ਨੂੰ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ।

ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸਦੀ ਲੜਕੀ ਰਾਧਾ ਰਾਣੀ ਦਾ ਵਿਆਹ ਉਕਤ ਕਥਿਤ ਦੋਸ਼ੀ ਮਨਦੀਪ ਪਾਲ 10 ਜੁਲਾਈ 2016 ਨੂੰ ਹੋਈ ਸੀ। ਉਸ ਦੱਸਿਆ ਕਿ ਵਿਆਹ ਵਿਚ ਉਨ੍ਹਾਂ ਨੇ ਆਪਣੀ ਲੜਕੀ ਨੂੰ ਹੈਸੀਅਤ ਮੁਤਾਬਿਕ ਦਾਜ ਦਿੱਤਾ ਸੀ, ਪਰ ਉਕਤ ਦੋਸ਼ੀਆਂ ਦੀ ਦਾਜ ਦੀ ਭੁੱਖ ਨਾ ਮਿਟੀ ਤੇ ਅਕਸਰ ਉਸ ਦੀ ਲੜਕੀ ਨੂੰ ਕਥਿਤ ਦੋਸ਼ੀ ਦਾਜ ਖ਼ਾਤਰ ਤੰਗ ਪ੍ਰੇਸ਼ਾਨ ਕਰਦੇ ਰਹਿੰਦੇ ਸਨ।

ਉਨ੍ਹਾਂ ਦੱਸਿਆ ਕਿ ਘਟਨਾ ਵਾਲੇ ਦਿਨ 2 ਜੁਲਾਈ 2017 ਨੂੰ ਲੜਕੀ ਦੇ ਸਹੁਰੇ ਪਰਿਵਾਰ ਦੇ ਮੈਂਬਰਾਂ ਨੇ ਉਨ੍ਹਾਂ ਨੂੰ ਸੂਚਿਤ ਕੀਤਾ ਕਿ ਰਾਧਾ ਰਾਣੀ ਦੀ ਹਾਲਤ ਗੰਭੀਰ ਹੈ। ਜਦੋਂ ਉਹ ਲੁਧਿਆਣਾ ਪਹੁੰਚੇ ਤਾਂ ਰਾਜਾ ਰਾਣੀ ਦੀ ਮੌਤ ਹੋ ਚੁੱਕੀ ਸੀ। ਪੁਲਿਸ ਪਾਸ ਲਿਖਵਾਈ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਉਕਤ ਦੋਸ਼ੀਆਂ ਉੱਤੇ ਉਸ ਦੀ ਲੜਕੀ ਦੀ ਦਾਜ ਖ਼ਾਤਰ ਹੱਤਿਆ ਕਰਨ ਦਾ ਦੋਸ਼ ਲਗਾਇਆ ਸੀ। ਜੱਜ ਸ਼ਿਵ ਮੋਹਨ ਗਰਗ ਨੇ ਇਸ ਮਾਮਲੇ ਦਾ ਨਿਪਟਾਰਾ ਕਰਦਿਆਂ ਉਕਤ ਦੋਸ਼ੀਆਂ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ।

Facebook Comments

Trending