ਅਪਰਾਧ
ਨਸ਼ੇ ਵਾਲੇ ਪਦਾਰਥ ਤੇ ਗੋਲੀਆਂ ਸਮੇਤ ਮਾਂ-ਪੁੱਤ ਗ੍ਰਿਫ਼ਤਾਰ
Published
3 years agoon
ਸਾਹਨੇਵਾਲ / ਲੁਧਿਆਣਾ : ਥਾਣਾ ਕੂੰਮਕਲਾਂ ਦੀ ਪੁਲਸ ਨੇ ਇਕ ਮਾਂ-ਪੁੱਤ ਨੂੰ ਨਸ਼ੇ ਦੀ ਤਸਕਰੀ ਕਰਨ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਕੋਲੋਂ ਪੁਲਸ ਨੇ ਨਸ਼ੇ ਵਾਲਾ ਪਦਾਰਥ ਅਤੇ ਨਸ਼ੇ ਦੀਆਂ ਗੋਲੀਆਂ ਵੀ ਬਰਾਮਦ ਕੀਤੀਆਂ ਹਨ।
ਜਾਂਚ ਅਧਿਕਾਰੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਮੁਖ਼ਬਰ ਨੇ ਪੁਲਸ ਨੂੰ ਇਤਲਾਹ ਦਿੱਤੀ ਕਿ ਪਿੰਡ ਚੌਂਤਾ ’ਚ ਡਾਕਟਰੀ ਅਤੇ ਕਰਿਆਨੇ ਦੀ ਦੁਕਾਨ ਕਰਨ ਵਾਲੇ ਇਕ ਮਾਂ-ਪੁੱਤ ਨਸ਼ੇ ਦੀ ਤਸਕਰੀ ਕਰਦੇ ਹਨ। ਦੋਹਾਂ ਦੀ ਪਛਾਣ ਨਰਿੰਦਰ ਸਿੰਘ ਉਰਫ਼ ਨਿੰਦਰ ਪੁੱਤਰ ਸੁਰਜੀਤ ਸਿੰਘ ਅਤੇ ਬਲਵੀਰ ਕੌਰ ਪਤਨੀ ਸੁਰਜੀਤ ਸਿੰਘ ਵਾਸੀ ਪਿੰਡ ਚੌਂਤਾ ਵੱਜੋਂ ਹੋਈ ਹੈ। ਦੋਹਾਂ ਨੂੰ ਪਿੰਡ ਮਿਆਣੀ ਦੇ ਬੱਸ ਅੱਡੇ ਕੋਲ ਆਪਣੇ ਮੋਟਰਸਾਈਕਲ ’ਤੇ ਆਉਂਦਿਆਂ ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ ਗਿਆ।
ਇਨ੍ਹਾਂ ਕੋਲੋਂ ਲਈ ਗਈ ਤਲਾਸ਼ੀ ਦੌਰਾਨ 17 ਗ੍ਰਾਮ ਨਸ਼ੇ ਵਾਲਾ ਪਦਾਰਥ ਅਤੇ 54 ਪੱਤੇ ਨਸ਼ੇ ਦੀਆਂ ਗੋਲੀਆਂ ਬਰਾਮਦ ਹੋਈਆਂ ਜਿਸ ਤੋਂ ਬਾਅਦ ਦੋਹਾਂ ਨੂੰ ਨਸ਼ੇ ਸਮੇਤ ਗ੍ਰਿਫ਼ਤਾਰ ਕਰ ਲਿਆ। ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਦੋਹਾਂ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕਰ ਕੇ ਅੱਗੇ ਦੀ ਕਾਰਵਾਈ ਆਰੰਭ ਦਿੱਤੀ ਹੈ।
You may like
-
ਢੰਡਾਰੀ ਕਲਾਂ ਇਲਾਕੇ ‘ਚੋਂ ਅਗ/ਵਾ ਬੱਚਾ UP ਤੋਂ ਬਰਾਮਦ, ਸਕੂਲ ਦੇ ਬਾਹਰੋਂਂ ਕੀਤਾ ਸੀ ਕਿਡ/ਨੈਪ
-
ਨਸ਼ਿਆਂ ਦੀ ਸਮੱਸਿਆ ‘ਤੇ ਚਰਚਾ ਕਰਨ ਲਈ ਬੁਲਾਇਆ ਜਾਵੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ – ਡਾ. ਇੰਦਰਜੀਤ ਸਿੰਘ
-
ਨਸੀਬ ਕੈਂਸਰ ਕੇਅਰ ਸੁਸਾਇਟੀ ਵਲੋਂ ਨਸ਼ਿਆਂ ਅਤੇ ਕੈਂਸਰ ਵਿਰੁੱਧ ਲਗਾਇਆ ਜਾਗਰੂਕਤਾ ਕੈਂਪ
-
ਲੁਧਿਆਣਾ ‘ਚ ਤਲਾਸ਼ੀ ਮੁਹਿੰਮ, ਡੀਜੀਪੀ ਨੇ ਬੱਸ ਸਟੈਂਡ ਤੋਂ ਕੀਤੀ ਚੈਕਿੰਗ ਦੀ ਸ਼ੁਰੂਆਤ
-
ਐਗਜ਼ੀਬਿਸ਼ਨ ‘ਚ ਆਏ ਵਿਦੇਸ਼ੀ ਮਹਿਮਾਨ ਦਾ ਪਾਸਪੋਰਟ, ਲੈਪਟਾਪ ਤੇ ਡਾਲਰ ਚੋਰੀ
-
DRI ਦੀ ਵੱਡੀ ਕਾਰਵਾਈ : ਪੰਜਾਬ ‘ਚ ਹੁਣ ਤੱਕ ਦੀ ਸਭ ਤੋਂ ਵੱਡੀ ਗਾਂਜੇ ਦੀ ਜ਼ਬਤੀ