ਲੁਧਿਆਣਾ : ਸੋਮਵਾਰ ਨੂੰ ਨਗਰ ਨਿਗਮ ਜ਼ੋਨ ਡੀ ਦੀ ਤਹਿਬਾਜ਼ਾਰੀ ਟੀਮ ਨੇ ਇੰਸਪੈਕਟਰ ਲਖਬੀਰ ਸਿੰਘ ਦੀ ਅਗਵਾਈ ‘ਚ ਕਾਰਵਾਈ ਕਰਦੇ ਹੋਏ ਮਾਡਲ ਟਾਊਨ ‘ਚ ਦਬਿਸ਼ ਦਿੱਤੀ। ਇਸ ਦੌਰਾਨ ਟੀਮ ਨੇ ਸੜਕਾਂ ‘ਤੇ ਨਾਜਾਇਜ਼ ਕਬਜ਼ੇ ਕਰ ਲਗਾਈਆਂ ਰੇਹੜੀਆਂ ਫੜ੍ਹੀਆਂ ਤੇ ਦੁਕਾਨਾਂ ਦੇ ਬਾਹਰ ਰੱਖਿਆ ਸਾਮਾਨ ਕਬਜ਼ੇ ‘ਚ ਲੈ ਲਿਆ।
ਬਾਅਦ ਦੁਪਹਿਰ ਨਗਰ ਨਿਗਮ ਜ਼ੋਨ ਡੀ ਦੀ ਤਹਿਬਾਜ਼ਾਰੀ ਟੀਮ ਡੀਸੀ ਹਸਪਤਾਲ ਦੇ ਆਸ-ਪਾਸ ਦੀਆਂ ਸੜਕਾਂ ਨੂੰ ਕਬਜ਼ਾ ਮੁਕਤ ਕਰਵਾਉਣ ਪੁੱਜੀ। ਜਿੱਥੇ ਟੀਮ ਡੰਡੀ ਸਵਾਮੀ ਰੋਡ ‘ਤੇ ਆਸ-ਪਾਸ ਦੀਆਂ ਸੜਕਾਂ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਉਣ ਲਈ ਰੇਹੜੀਆਂ-ਫੜ੍ਹੀਆਂ ਕਬਜ਼ੇ ‘ਚ ਲਈਆਂ।
ਜਾਣਕਾਰੀ ਦਿੰਦੇ ਹੋਏ ਨਗਰ ਨਿਗਮ ਜ਼ੋਨ ਡੀ ਦੇ ਤਹਿਬਾਜ਼ਾਰੀ ਇੰਸਪੈਕਟਰ ਲਖਬੀਰ ਸਿੰਘ ਨੇ ਦੱਸਿਆ ਕਿ ਦੋਨੋਂ ਇਲਾਕਿਆਂ ਤੋਂ ਕਬਜ਼ੇ ‘ਚ ਲਈਆਂ ਰੇਹੜੀਆਂ, ਫੜ੍ਹੀਆਂ ਉਧਰ ਦੁਕਾਨਾਂ ਦੇ ਬਾਹਰ ਰੱਖਿਆ ਸਾਮਾਨ ਜ਼ਬਤ ਕਰ ਤਹਿਬਜ਼ਾਰੀ ਸਟੋਰ ‘ਤੇ ਜਮ੍ਹਾ ਕਰਵਾਇਆ। ਉਨ੍ਹਾਂ ਕਿਹਾ ਕਿ ਰਾਹਗੀਰਾਂ ਦੀਆਂ ਸਹੂਲਤਾਂ ਨੂੰ ਦੇਖਦੇ ਹੋਏ ਤਹਿਬਜ਼ਾਰੀ ਟੀਮ ਦੀ ਇਹ ਕਾਰਵਾਈ ਨਿਰੰਤਰ ਜਾਰੀ ਰਹੇਗੀ।