Connect with us

ਪੰਜਾਬੀ

ਫੀਕੋ- ਈ.ਐਮ.ਐਸ.ਐਮ.ਈ.ਆਫ.ਇੰਡੀਆ ਵਲੋਂ 5 ਉੱਦਮੀਆਂ ਨੂੰ ਅਵਾਰਡ ਆਫ ਐਕਸੀਲੈਂਸ

Published

on

FICO-EMSMEF INDIA GIVES AWARE OF EXCELLENCE TO 5 Entrepreneurs

ਲੁਧਿਆਣਾ : ਫੈਡਰੇਸ਼ਨ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜ਼ੇਸ਼ਨ ਨੇ 5 ਉੱਦਮੀਆਂ ਨੂੰ ਉਨ੍ਹਾਂ ਦੇ ਸਬੰਧਤ ਖੇਤਰਾਂ ਵਿੱਚ ਕੀਤੇ ਉੱਘੇ ਕੰਮ ਲਈ ਅਵਾਰਡ ਆਫ ਐਕਸੀਲੈਂਸ ਨਾਲ ਮਾਨਤਾ ਦਿੱਤੀ।

ਸ਼੍ਰੀ ਰਾਜੀਵ ਚਾਵਲਾ ਮੈਂਟਰ ਫੀਕੋ ਅਤੇ ਚੇਅਰਮੈਨ ਆਈ.ਐਮ.ਐਸ.ਐਮ.ਈ.ਆਫ.ਇੰਡੀਆ, ਸ਼੍ਰੀ. ਗੁਰਮੀਤ ਸਿੰਘ ਕੁਲਾਰ ਪ੍ਰਧਾਨ, ਸ਼੍ਰੀ ਕੇ.ਕੇ. ਸੇਠ ਚੇਅਰਮੈਨ, ਸ਼੍ਰੀ ਆਰ.ਕੇ. ਪਰਮਾਰ ਡਾਇਰੈਕਟਰ ਐਮਐਸਐਮਈ ਵਿਕਾਸ ਸੰਸਥਾ ਨੇ ਅਵਾਰਡ ਆਫ ਐਕਸੀਲੈਂਸ ਦੀ ਵੰਡ ਕੀਤੀ।

ਇਨ੍ਹਾਂ ਵਿਚ ਸ਼੍ਰੀਮਤੀ ਮ੍ਰਿਦੁਲਾ ਜੈਨ ਸ਼ਿੰਗੋਰਾ ਟੈਕਸਟਾਈਲ ਲਿਮਿਟੇਡ ਨੂੰ ਸਾਲ 2021-22 ਲਈ ਮਹਿਲਾ ਉੱਦਮੀ ਵਜੋਂ ਮਾਨਤਾ ਦਿੱਤੀ ਗਈ। ਸ਼੍ਰੀ ਹਰਮਨਜੀਤ ਸਿੰਘ ਨਵਯੁਗ ਨਾਮਧਾਰੀ ਐਂਟਰਪ੍ਰਾਈਜ਼ ਐਮਐਸਐਮਈ ਸੈਕਟਰ ਵਿੱਚ ਅਲਟਰਾ ਹਾਈ-ਐਂਡ ਸਾਈਕਲਾਂ ਦੇ ਨਿਰਮਾਤਾ ਹੋਣ, ਸ਼੍ਰੀ ਸੁਰਿੰਦਰ ਸਿੰਘ ਛੱਤਵਾਲ ਹਿਆਂਕੇਨ ਇੰਡਸਟਰੀਜ਼ ਨੂੰ ਐਮਐਸਐਮਈ ਸੈਕਟਰ ਵਿੱਚ ਅਤਿ-ਆਧੁਨਿਕ ਹਾਈਡ੍ਰੋਫਾਰਮਿੰਗ ਟੈਕਨਾਲੋਜੀ ਨੂੰ ਪੇਸ਼ ਕਰਨ ਲਈ ਸਨਮਾਨਿਤ ਕੀਤਾ।

ਇਸੇ ਤਰ੍ਹਾਂ ਸ਼੍ਰੀ ਮਨਜਿੰਦਰ ਸਿੰਘ ਸਚਦੇਵਾ ਸਿਟੀਜ਼ਨ ਗਰੁੱਪ ਨੂੰ ਐਮਐਸਐਮਈ ਸੈਕਟਰ ਵਿੱਚ ਰੋਬੋਟਿਕਸ ਦੀ ਸ਼ੁਰੂਆਤ ਕਰਕੇ ਆਟੋਮੇਸ਼ਨ ਵਿੱਚ ਕੀਤੇ ਗਏ ਕੰਮ ਲਈ ਅਤੇ ਸ਼੍ਰੀ ਸੰਜੀਵ ਸਿੰਘ ਸੇਠੀ ਗਿਲਾਰਡ ਇਲੈਕਟ੍ਰੋਨਿਕਸ ਨੂੰ ਐਮਐਸਐਮਈ ਸੈਕਟਰ ਵਿੱਚ ਉਦਯੋਗ 4.0 ਨੂੰ ਲਾਗੂ ਕਰਨ ਲਈ ਸਨਮਾਨਿਤ ਕੀਤਾ ਗਿਆ।

ਇਸ ਮੌਕੇ ‘ਤੇ, ਸ਼੍ਰੀ ਰਾਜੀਵ ਚਾਵਲਾ ਮੈਂਟਰ ਫੀਕੋ ਅਤੇ ਚੇਅਰਮੈਨ ਆਈ.ਐਮ.ਐਸ.ਐਮ.ਈ.ਆਫ.ਇੰਡੀਆ ਨੇ ਪ੍ਰਗਤੀਸ਼ੀਲ ਐਮਐਸਐਮਈ ਨੂੰ 25 ਲੱਖ ਰੁਪਏ ਦੇ ਵਿਸ਼ੇਸ਼ ਪੁਰਸਕਾਰ ਦਾ ਐਲਾਨ ਕੀਤਾ ਜੋ ਕਿ ਅਕਤੂਬਰ 2022 ਵਿੱਚ ਫੀਕੋ ਦੇ ਸਾਲਾਨਾ ਸੈਸ਼ਨ ਵਿੱਚ ਦਿੱਤਾ ਜਾਵੇਗਾ।

Facebook Comments

Trending