Connect with us

ਪੰਜਾਬੀ

 ਦੁਕਾਨਾਂ ‘ਤੇ ਗੈਰ ਕਾਨੂੰਨੀ ਢੰਗ ਨਾਲ ਵਰਤੇ ਜਾ ਰਹੇ 16 ਸਿਲੰਡਰ ਕੀਤੇ ਗਏ ਜ਼ਬਤ

Published

on

Seized 16 cylinders being used illegally in shops

ਲੁਧਿਆਣਾ : ਖ਼ੁਰਾਕ ਸਪਲਾਈਜ ਵਿਭਾਗ ਵੱਲੋਂ ਘਰੇਲੂ ਗੈਸ ਦੀ ਦੁਰਵਰਤੋਂ ਅਤੇ ਕਾਲਾਬਜ਼ਾਰੀ ਨੂੰ ਰੋਕਣ ਲਈ ਕੀਤੀਆਂ ਜਾ ਰਹੀਆਂ ਕਾਰਵਾਈਆਂ ਵਿੱਚ ਹੋਰ ਤੇਜ਼ੀ ਲਿਆਉਂਦਿਆਂ ਹੋਇਆਂ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਛਾਪੇਮਾਰੀ ਕੀਤੀ ਗਈ ਹੈ।

ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰ ਲੁਧਿਆਣਾ ਪੱਛਮੀ ਸ੍ਰੀਮਤੀ ਹਰਵੀਨ ਕੌਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਂਭਾਗ ਵੱਲੋਂ ਗਠਿਤ ਟੀਮਾਂ ਨੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਛਾਪੇਮਾਰੀ ਕੀਤੀ ਹੈ ਅਤੇ ਕਾਰਵਾਈ ਕਰਦੇ ਹੋਏ ਢਾਬਿਆਂ, ਫਾਸਟ ਫੂਡ ਦੁਕਾਨਾਂ ਆਦਿ ਤੇ ਗੈਰ ਕਾਨੂੰਨੀ ਢੰਗ ਨਾਲ ਵਰਤੇ ਜਾ ਰਹੇ 16 ਸਿਲੰਡਰ ਜ਼ਬਤ ਕੀਤੇ ਗਏ।

ਇਸ ਮੌਕੇ ਉਨ੍ਹਾਂ ਵੱਲੋਂ ਇਹ ਵੀ ਚਿਤਾਵਨੀ ਦਿੱਤੀ ਗਈ ਕਿ ਅਜਿਹੀਆਂ ਕਾਰਵਾਈਆਂ ਭਵਿੱਖ ਵਿੱਚ ਵੀ ਜਾਰੀ ਰਹਿਣਗੀਆਂ ਅਤੇ ਘਰੇਲੂ ਗੈਸ ਦੀ ਦੁਰਵਰਤੋਂ ਅਤੇ ਕਾਲਾਬਜ਼ਾਰੀ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

ਇਨ੍ਹਾਂ ਟੀਮਾਂ ਵਿੱਚ ਨਿਰੀਖਕ ਸ. ਹਰਸਿਮਰਨ ਸਿੰਘ, ਸ. ਹਰਜਿੰਦਰ ਸਿੰਘ ਰਾਏ, ਸ. ਸੁਖਮਨਦੀਪ ਸਿੰਘ, ਸ੍ਰੀ ਅਜੇ ਕੁਮਾਰ, ਸ. ਲਵਲੀਨ ਸਿੰਘ, ਸ.ਅਰਵਿੰਦਰ ਪਾਲ ਸਿੰਘ ਸੰਧੂ, ਸ੍ਰੀ ਰੌਸ਼ਨ ਚੋਪੜਾ, ਸ੍ਰੀ ਰਾਹੁਲ ਕੌਸ਼ਲ, ਸ੍ਰੀ ਅਜੇਦੀਪ ਮੱਟੂ, ਸ੍ਰੀ ਨਿਤਿਨ ਤੋਂ ਇਲਾਵਾ ਸਾਰੇ ਨਿਰੀਖਕ ਸ਼ਾਮਲ ਸਨ।

Facebook Comments

Trending