ਪੰਜਾਬੀ
ਆਗਾਮੀ ਮੌਨਸੂਨ ਸੀਜ਼ਨ ਤੋਂ ਪਹਿਲਾਂ ਬੁੱਢੇ ਨਾਲੇ ਦੀ ਸਫਾਈ ਦਾ ਕੰਮ ਪੂਰੇ ਜੋਰਾਂ-ਸ਼ੋਰਾਂ ਨਾਲ ਜਾਰੀ
Published
3 years agoon
ਲੁਧਿਆਣਾ : ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਦੀ ਪਹਿਲਕਦਮੀ ਅਤੇ ਨਗਰ ਨਿਗਮ ਕਮਿਸ਼ਨਰ ਸ਼ੇਨਾ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਆਗਾਮੀ ਮੌਨਸੂਨ ਸੀਜ਼ਨ ਤੋਂ ਪਹਿਲਾਂ ਬੁੱਢੇ ਨਾਲ ਵਿੱਚੋਂ ਗਾਰ ਕੱਢਣ ਦਾ ਕੰਮ ਪੂਰੇ ਜੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਵਿਧਾਇਕ ਬੱਗਾ ਵੱਲੋਂ ਮੌਕੇ ‘ਤੇ ਸਫਾਈ ਕਾਰਜ਼ਾਂ ਦਾ ਜਾਇਜਾ ਵੀ ਲਿਆ ਗਿਆ।
ਵਿਧਾਇਕ ਬੱਗਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ‘ਬੂਹੇ ਆਈ ਜੰਝ ਤੇ ਬਿੰਨ੍ਹੋ ਕੁੜੀ ਦੇ ਕੰਨ’ ਵਾਲੀ ਨੀਤੀ ਅਖਤਿਆਰ ਕਰਦਿਆਂ ਬਰਸਾਤੀ ਮੌਸਮ ਸੁਰੂ ਹੋ ਜਾਣ ਤੋਂ ਬਾਅਦ ਕਾਰਵਾਈ ਅਮਲ ਵਿੱਚ ਲਿਆਈ ਜਾਂਦੀ ਸੀ। ਉਨ੍ਹਾਂ ਕਿਹਾ ਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪਹਿਲਕਦਮੀ ਕਰਦਿਆਂ ਆਗਾਮੀ ਬਰਸਾਤੀ ਮੌਸਮ ਸੁਰੂ ਹੋਣ ਤੋਂ ਪਹਿਲਾਂ ਬੁੱਢੇ ਨਾਲੇ ਦੀ ਸਫਾਈ ਕਰਵਾਈ ਜਾ ਰਹੀ ਹੈ ਜੋਕਿ ਉਨ੍ਹਾਂ ਦਾ ਡ੍ਰੀਮ ਪ੍ਰੋਜੈਕਟ ਵੀ ਹੈ।
ਉਨ੍ਹਾਂ ਦੱਸਿਆ ਕਿ 1 ਪੋਕਲੇਨ, 12 ਟਿੱਪਰ ਅਤੇ 4 ਜੇ.ਸੀ.ਬੀ. ਮਸ਼ੀਨਾਂ ਦੀ ਸਹਾਇਤਾ ਨਾਲ ਸਥਾਨਕ ਚਾਂਦ ਸਿਨੇਮਾ ਪੁਲੀ ਤੋਂਂ ਹਲਕਾ ਲੁਧਿਆਣਾ ਉੱਤਰੀ ਵਿੱਚ ਵਗਦੇ ਬੁੱਢੇ ਨਾਲੇ ਦੀ ਗਾਰ ਕੱਢੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਬੁੱਢੇ ਨਾਲੇ ਵਿੱਚੋਂ ਕੂੜਾ ਕਰਕਟ ਕੱਢ ਕੇ ਨਾਲੋ-ਨਾਲ ਟਿੱਪਰਾਂ ਵਿੱਚ ਲੋਡ ਕਰਵਾਇਆ ਗਿਆ ਅਤੇ ਕਰੀਬ 65 ਟਿੱਪਰ ਕੂੜੇ ਦੇ ਨਾਲੇ ਵਿੱਚੋਂ ਬਾਹਰ ਕੱਢੇ ਗਏ।
ਵਿਧਾਇਕ ਬੱਗਾ ਨੇ ਦੱਸਿਆ ਕਿ ਬੁੱਢੇ ਨਾਲੇ ਦੀ ਅਗਾਉਂ ਸਫਾਈ ਨਾਲ ਹਲਕਾ ਉੱਤਰੀ ਦੇ 10-12 ਵਾਰਡਾਂ ਨੂੰ ਰਾਹਤ ਮਿਲੇਗੀ ਕਿਉਂਕਿ ਬਰਸਾਤੀ ਮੌਸਮ ਦੌਰਾਨ ਬੁੱਢੇ ਨਾਲੇ ਦੀ ਸਹੀ ਢੰਗ ਨਾਲ ਸਫਾਈ ਨਾ ਹੋਣ ਕਰਕੇ ਪਾਣੀ ਲੋਕਾਂ ਦੇ ਘਰਾਂ ਵਿੱਚ ਵੜ੍ਹ ਜਾਂਦਾ ਸੀ ਜਿਸ ਕਾਰਨ ਵਸਨੀਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ।
You may like
-
ਬੁੱਢਾ ਦਰਿਆ ਜਲਦ ਹੀ ਪ੍ਰਦੂਸ਼ਣ ਮੁਕਤ ਹੋਵੇਗਾ – ਸੰਤ ਬਲਬੀਰ ਸਿੰਘ ਸੀਚੇਵਾਲ
-
ਵਿਧਾਇਕ ਬੱਗਾ ਵਲੋਂ ਟੰਡਨ ਨਗਰ ਦੀਆਂ ਗਲੀਆਂ ਦੇ ਨਿਰਮਾਣ ਕਾਰਜ਼ਾਂ ਦੀ ਸ਼ੁਰੂਆਤ
-
ਕਟਾਰੂਚੱਕ ਵੱਲੋਂ ਬੁੱਢਾ ਦਰਿਆ ਕਾਇਆ ਕਲਪ, ਪੌਦੇ ਲਗਾਉਣ ਅਤੇ ਹੋਰ ਪ੍ਰੋਜੈਕਟਾਂ ਦੀ ਸਮੀਖਿਆ
-
ਪੈਰ ਫਿਸਲਣ ਨਾਲ 2 ਮੁੰਡੇ ਬੁੱਢਾ ਦਰਿਆ ‘ਚ ਡੁੱ/ਬੇ, ਸਵੀਮਿੰਗ ਪੂਲ ‘ਚ ਨਹਾਉਣ ਗਏ ਸਨ 7 ਦੋਸਤ
-
ਜ਼ਿਲ੍ਹੇ ‘ਚ ਬੁੱਢਾ/ਸਤਲੁਜ ਦਰਿਆ ਦੇ ਸਾਰੇ ਪੁਲਾਂ ਦੀ ਸੁਰੱਖਿਆ ਦਾ ਕੀਤਾ ਜਾ ਰਿਹਾ ਮੁਲਾਂਕਣ
-
ਪਾਣੀ ਦਾ ਪੱਧਰ ਵਧਣ ਕਾਰਨ ਲੁਧਿਆਣਾ ‘ਚ ਇਕ ਹੋਰ ਪੁਲ ਟੁੱਟਾ, ਆਵਾਜਾਈ ਠੱਪ