ਲੁਧਿਆਣਾ : ‘ਹੱਸਦਾ ਪੰਜਾਬ, ਮੇਰਾ ਖ਼ਵਾਬ-ਹਰਭਜਨ ਮਾਨ ਦੇ ਨਾਲ’ ਵਿਸ਼ੇ ਤਹਿਤ ਸਰਕਾਰੀ ਕਾਲਜ ਫ਼ਾਰ ਗਰਲਜ਼, ਲੁਧਿਆਣਾ ਵਿਖੇ ਪਿ੍ੰਸੀਪਲ ਸੁਮਨ ਲਤਾ ਦੀ ਯੋਗ ਅਗਵਾਈ ਹੇਠ ਇਕ ਪ੍ਰੋਗਰਾਮ ਕਰਵਾਇਆ ਗਿਆ । ਪੰਜਾਬੀ ਸਿਨੇਮਾ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਹਰਭਜਨ ਮਾਨ, ਅਮਰ ਨੂਰੀ, ਦਿਲਬਰ ਆਰਿਆ ਕਾਲਜ ‘ਚ ਪਹੁੰਚੇ ਸਨ। ਪ੍ਰਿੰਸੀਪਲ ਸ਼੍ਰੀਮਤੀ ਸੁਮਨ ਲਤਾ ਨੇ ਮਹਿਮਾਨਾਂ ਦਾ ਫੁੱਲਾਂ ਨਾਲ ਸਵਾਗਤ ਕੀਤਾ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਲਪਿਤ ਖੁਸ਼ਹਾਲ ਪੰਜਾਬ ਦੇ ਸੁਪਨੇ ਨੂੰ ਸਾਕਾਰ ਕਰਦਿਆਂ ਵਿਦੇਸ਼ਾਂ ਵਿਚ ਹਰਿਆਵਲ ਭਰੇ ਚਰਾਗਾਹਾਂ ਦੀ ਤਲਾਸ਼ ਕਰ ਰਹੇ ਪੰਜਾਬ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਹਸਦਾ ਪੰਜਾਬ, ਮੇਰਾ ਖ਼ਵਾਬ-ਹਰਭਜਨ ਮਾਨ ਦੇ ਨਲ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਬੜੇ ਉਤਸ਼ਾਹ ਨਾਲ ਕੀਤੀ ਗਈ। ਪ੍ਰਿੰਸੀਪਲ ਨੇ ਹਰਭਜਨ ਮਾਨ ਦੀ ਗੁਣਾਤਮਿਕ ਗਾਇਕੀ ਅਤੇ ਸਾਰਥਕ ਪੇਸ਼ਕਾਰੀ ਲਈ ਸ਼ਲਾਘਾ ਕੀਤੀ।
ਹਰਭਜਨ ਮਾਨ ਦੀ ਆਉਣ ਵਾਲੀ ਫਿਲਮ ਪੀ ਆਰ ਦਾ ਟਰੇਲਰ ਵਿਦਿਆਰਥੀਆਂ ਨੂੰ ਦਿਖਾਇਆ ਗਿਆ, ਜੋ ਕਿ ਪਰਿਵਾਰਕ ਮਨੋਰੰਜਨ ਹੈ ਜੋ ਵਿਦੇਸ਼ਾਂ ਵਿੱਚ ਨੌਜਵਾਨਾਂ ਦੇ ਸੰਘਰਸ਼ ਬਾਰੇ ਦਰਸਾਉਂਦਾ ਹੈ। ਮਾਨ ਅਤੇ ਨੂਰੀ ਨੇ ਆਪਣੀ ਸੁਰੀਲੀ ਗਾਇਕੀ ਨਾਲ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ। ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਉੱਜਵਲ ਭਵਿੱਖ ਲਈ ਆਪਣੀ ਪੜ੍ਹਾਈ ਵੱਲ ਧਿਆਨ ਦੇਣ ਲਈ ਪ੍ਰੇਰਿਤ ਕੀਤਾ ।