ਪੰਜਾਬੀ
ਪੀ.ਏ.ਯੂ. ਵਿੱਚ ਖੇਤੀ ਦੇ ਵਿਕਸਿਤ ਵਿਸ਼ਲੇਸ਼ਣੀ ਤਰੀਕਿਆਂ ਬਾਰੇ ਵਰਕਸ਼ਾਪ ਸੰਪੰਨ
Published
3 years agoon
ਲੁਧਿਆਣਾ : ਪੀ.ਏ.ਯੂ. ਨੇ ਬੀਤੇ ਦਿਨੀਂ ਸੋਫਿਸਟੀਕੇਟਡ ਐਨਲਿਟੀਕਲ ਇੰਸਟਰੂਮੈਂਟੇਸਨ ਲੈਬਾਰਟਰੀ ਪੰਜਾਬ ਯੂਨੀਵਰਸਿਟੀ ਦੇ ਸਹਿਯੋਗ ਨਾਲ ਖੇਤੀ ਵਿੱਚ ਨਵੇਂ ਵਿਸ਼ਲੇਸ਼ਣੀ ਤਰੀਕਿਆਂ ਦੀ ਵਰਤੋਂ ਲਈ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ।
ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਇਸ ਵਿੱਚ ਭਾਗ ਲੈਣ ਵਾਲੇ ਮਾਹਿਰਾਂ ਲਈ ਸਵਾਗਤ ਦੇ ਸ਼ਬਦ ਕਹੇ । ਡਾ. ਢੱਟ ਨੇ ਤਕਨਾਲੋਜੀਆਂ ਦੇ ਰੂਪਾਂਤਰਣ ਵਿੱਚ ਪੀ.ਏ.ਯੂ. ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਬਾਰੇ ਵੀ ਚਾਨਣਾ ਪਾਇਆ ।
ਮੁੱਖ ਮਹਿਮਾਨ ਵਜੋਂ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਤੋਂ ਸ਼ਾਮਿਲ ਹੋਏ ਡਾ. ਸ਼ਿਵਾ ਪ੍ਰਸ਼ਾਦ ਨੇ ਉਹਨਾਂ ਦੇ ਮੰਤਰਾਲੇ ਦੀਆਂ ਵੱਖ-ਵੱਖ ਯੋਜਨਾਵਾਂ ਸੰਬੰਧੀ ਗੱਲ ਕੀਤੀ । ਉਹਨਾਂ ਨੇ ਇਸ ਵਰਕਸ਼ਾਪ ਵਿੱਚ ਭਾਗ ਲੈਣ ਵਾਲੇ ਨੁਮਾਇੰਦਿਆਂ ਨੂੰ ਹਾਸਲ ਕੀਤੀ ਜਾਣਕਾਰੀ ਨੂੰ ਲਾਗੂ ਕਰਨ ਲਈ ਅਪੀਲ ਕੀਤੀ ।
ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਮੁਖੀ ਡਾ. ਪੂਨਮ ਸਚਦੇਵ ਨੇ ਭਾਗ ਲੈਣ ਵਾਲਿਆਂ ਨੂੰ ਜੀ ਅਇਆ ਕਿਹਾ । ਉਹਨਾਂ ਨੇ ਵਰਕਸ਼ਾਪ ਵਿੱਚ ਹਿੱਸਾ ਲੈ ਰਹੇ ਜੰਮੂ ਕਸ਼ਮੀਰ ਅਤੇ ਤਾਮਿਲਨਾਡੂ ਸਮੇਤ 11 ਰਾਜਾਂ ਦੇ ਨੁਮਾਇੰਦਿਆਂ ਬਾਰੇ ਜਾਣਕਾਰੀ ਦਿੱਤੀ ।
ਸੋਫਿਸਟੀਕੇਟਡ ਐਨਲਿਟੀਕਲ ਇੰਸਟਰੂਮੈਂਟੇਸਨ ਲੈਬਾਰਟਰੀ ਪੰਜਾਬ ਯੂਨੀਵਰਸਿਟੀ ਦੇ ਨਿਰਦੇਸ਼ਕ ਡਾ. ਜੀ ਆਰ ਚੌਧਰੀ ਨੇ ਇਸ ਪ੍ਰੋਗਰਾਮ ਦੀ ਰੂਪਰੇਖਾ ਬਾਰੇ ਸੰਖੇਪ ਜਾਣਕਾਰੀ ਦਿੱਤੀ । ਉਹਨਾਂ ਕਿਹਾ ਕਿ ਇਹ ਵਰਕਸ਼ਾਪ ਬੇਹੱਦ ਲਾਭਕਾਰੀ ਸਾਬਿਤ ਹੋਵੇਗੀ ।
You may like
-
ਪੀ.ਏ.ਯੂ. ਨੂੰ ਭਾਰਤ ਦੀ ਸਰਵੋਤਮ ਖੇਤੀਬਾੜੀ ਯੂਨੀਵਰਸਿਟੀ ਦੀ ਰੈਂਕਿੰਗ ਮਿਲੀ
-
ਪੀ.ਏ.ਯੂ, ਨੇ ਵਿਸ਼ਵ ਵਿਦਿਆਲਾ ਅਨੁਸੰਧਾਨ ਉਤਸਵ ‘ਚ ਖੋਜ ਪ੍ਰਾਪਤੀਆਂ ਕੀਤੀਆਂ ਸਾਂਝੀਆਂ
-
ਪੀ.ਏ.ਯੂ ਕਿਸਾਨ ਕਲੱਬ ਦੀ ਹੋਈ ਮਹੀਨਾਵਾਰ ਮੀਟਿੰਗ
-
ਪੀਏਯੂ ਦੇ ਵਾਈਸ ਚਾਂਸਲਰ ਨੇ ਸਰਵੋਤਮ ਅਧਿਆਪਕਾਂ ਨਾਲ ਕੀਤੀ ਮੁਲਾਕਾਤ
-
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ 60 ਸਾਲ ‘ਤੇ ਮਨਾਏਗੀ ਡਾਇਮੰਡ ਜੁਬਲੀ ਵਰਾ
-
ਜਰਮਨੀ ਵਸਦੇ ਸਬਜ਼ੀ ਵਿਗਿਆਨੀ ਨੇ ਪੀ.ਏ.ਯੂ. ਦਾ ਦੌਰਾ ਕੀਤਾ